ਲੇਖ : ‘ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ’

Thursday, Oct 01, 2020 - 02:05 PM (IST)

ਲੇਖ : ‘ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ’

ਬਜ਼ੁਰਗ ਸ਼ਬਦ ਆਉਂਦਿਆ ਹੀ ਸਾਡੇ ਦਿਮਾਗ਼ ਵਿੱਚ ਬਹੁਤ ਸਾਰੇ ਸਵਾਲ ਜਵਾਬ ਉਪਜ ਪੈਂਦੇ ਹਨ। ਸਾਡੇ ਖਿਆਲਾਂ ਨੂੰ ਜਿਵੇਂ ਇੱਕ ਵਿਸ਼ਰਾਮ ਚਿੰਨ੍ਹ ਲੱਗ ਜਾਂਦਾ ਹੋਵੇ। ਜੇਕਰ ਆਪਣੇ ਪਿਛੋਕੜ ਬਾਰੇ ਪੜੀਏ ਸੁਣੀਏ ਤਾਂ ਸਾਡੀ ਜ਼ਿੰਦਗੀ ਦਾ ਅਸਲ ਚਿਹਰਾ ਤੇ ਕਿਰਦਾਰ ਸਾਡੇ ਬਜ਼ੁਰਗ ਹੀ ਹਨ। ਉਹ ਸਾਡੀ ਜ਼ਿੰਦਗੀ ਦੀਆਂ ਅਸਫਲਤਾਵਾਂ ਦੇ ਇੱਕ ਚੰਗੇ ਤੇ ਸੁਚਾਰੂ ਸੋਚ ਦੇ ਜੁਗਨੂੰ ਹਨ। ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਨੌਜਵਾਨਾਂ ਲਈ ਇੱਕ ਵਧੀਆਂ ਤੇ ਵਫ਼ਾਦਾਰ ਦੋਸਤ ਤੇ ਸਲਾਹਕਾਰ ਹੁੰਦੇ ਹਨ ਪਰ ਸਰਤੀਆਂ ਜੇ ਮੰਨੀਏ।

ਪਹਿਰੇਦਾਰ ਤੇ ਸਲਾਹਕਾਰ
ਪੁਰਾਣੇ ਸਮੇਂ ਵਿਚ ਬਜ਼ੁਰਗ ਹਰੇਕ ਘਰ ਦੇ ਪਹਿਰੇਦਾਰ ਤੇ ਸਲਾਹਕਾਰ ਵਜੋਂ ਜਾਣੇ ਜਾਂਦੇ ਸਨ। ਕੋਈ ਵੀ ਘਰਦਾ ਜੀਅ ਚਾਹੇ ਛੋਟਾ ਹੋਵੇ ਜਾਂ ਬੜਾ ਹੋਵੇ ਬਜ਼ੁਰਗਾਂ ਦੀ ਕਹੀ ਗੱਲ ਕੋਈ ਵੀ ਮੋੜਦਾ ਨਹੀਂ ਸੀ, ਜੋ ਉਨ੍ਹਾਂ ਨੇ ਫ਼ੈਸਲੇ ਕਰ ਦਿੱਤੇ ਅੱਟਲ ਤੇ ਸੱਚ ਮੰਨੇ ਜਾਂਦੇ ਸੀ। ਪਹਿਲੇ ਬਜ਼ੁਰਗਾਂ ਵਿੱਚ ਖਾਸੀਅਤ ਇਹ ਹੁੰਦੀ ਸੀ ਕੀ ਉਹ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰੇ ਜ਼ਰੂਰ ਸਾਂਝੇ ਕਰ ਲੈਂਦੇ ਸੀ। ਪਰਿਵਾਰਾਂ ਦੀ ਸਥਿਤੀ ਵੇਖਕੇ ਠੋਸ ਨਿਰਣਾ ਕਰਦੇ ਸੀ।

ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਅੜਬ ਸੁਭਾਅ ਦੇ ਮਾਲਿਕ
ਪਰ ਕਿਸੇ ਦਾ ਵੀ ਕਦੇ ਵੀ ਮਾੜਾ ਪੱਖ ਨਹੀਂ ਸੀ ਪੂਰਦੇ। ਸੱਚ ਨੂੰ ਸੱਚ ਕਹਿਣ ਦੀ ਆਦਤ ਸੀ। ਕਈ ਹੁੰਦੇ ਵੀ ਸੀ ਅੜਬ ਸੁਭਾਅ ਦੇ ਮਾਲਿਕ ਪਰ ਫੇਰ ਵੀ ਮੰਨ ਲੈਂਦੇ ਸੀ। ਸਾਰੀਆਂ ਗੱਲਾਂ ਦੀ ਇੱਕੋ ਗੱਲ ਪਿੰਡ ਭਾਈਚਾਰੇ ਅੱਗੇ ਸਾਰੇ ਸਿਰ ਝੁਕਾਕੇ ਫ਼ੈਸਲੇ ਮੰਨ ਲੈਂਦੇ ਸੀ। ਅਸਲ ਵਿੱਚ ਪਹਿਲੇ ਸਮਿਆਂ ਵਿੱਚ ਗੱਲ ਹੋਰ ਹੀ ਹੁੰਦੀ ਸੀ। ਪਰ ਅੱਜ ਸਮਾਂ ਉਲਟ ਨਾ ਕਹੀਏ ਤਾਂ ਠੀਕ ਰਹੇਗਾ, ਕਿਉਂਕਿ ਸਮਾਂ ਉਹ ਹੀ ਹੈ ਸੋਚਣ ਵਿੱਚ ਫ਼ਰਕ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ‘ਤਾਜ ਮਹਿਲ’, ਜਾਣੋ ਕਿਉਂ 

ਨੌਜਵਾਨ ਪੀੜ੍ਹੀ
ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਬਦਲਦੀ ਜਾ ਰਹੀ ਹੈ। ਭਵਿੱਖ ਦੀ ਖੁਸ਼ੀ ਲਈ ਅਸੀਂ ਸਾਡਾ ਵਰਤਮਾਨ ਰੋਲਦੇ ਜਾ ਰਹੇ ਹਾਂ, ਸਾਡੀ ਜ਼ਿੰਦਗੀ ਦੇ ਸਰਮਾਇਆ ਸਾਡੇ ਬਜ਼ੁਰਗਾਂ ਨੂੰ ਅਣਗੌਲਿਆ ਕਰ ਰਹੇ ਹਾਂ। ਉਨ੍ਹਾਂ ਨੂੰ ਪਾਗਲ ਤੇ ਆਪਣੇ ਆਪ ਨੂੰ ਸਿਆਣੇ ਸਿੱਧ ਕਰ ਰਹੇ ਹਾਂ। ਜਾਂ ਕਹਿ ਦਿੰਦੇ ਹਾਂ ਤੂਹਾਨੂੰ ਪਤਾ ਨਹੀਂ ,ਅਸੀਂ ਆਪੇ ਕਰ ਲਵਾਂਗੇ ਪਰ ਅਸੀਂ ਤੁਸੀਂ ਆਪਣੇ ਸਿਆਣਿਆਂ ਨੂੰ ਕੀ ਸਿਖਾ ਦੇਵਾਂਗਾ। ਸਾਡੀ ਜ਼ਿੰਦਗੀ ਵਿੱਚ ਹੋਣਾ ਕੀ ਇਹ ਦੁੱਖ ਸੁੱਖ ਜਾਂ ਨਫ਼ਾ ਨੁਕਸਾਨ, ਘਾਟੇ ਵਾਧੇ ਵਪਾਰਕ ਅਦਾਰਿਆਂ ਦੇ ਹੋਰ ਹੈ ਕੀ ਜ਼ਿੰਦਗੀ ਵਿੱਚ ਜੋ ਉਨ੍ਹਾਂ ਨੇ ਨਾ ਵੇਖਿਆ ਹੋਵੇ। ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ ਪਰ ਜ਼ੇਕਰ ਅਸੀਂ ਜੰਮਣ ਵਾਲਿਆਂ ਨੂੰ ਰੋਲ ਦਿੱਤਾ ਜਾਂ ਭੁਲਾ ਦਿੱਤਾ ਤਾਂ ਸਮਝ ਲੈਣਾ ਸਾਡੇ ਪਿਛੋਕੜ ਦਾ ਅਸੀਂ ਆਪਣੇ ਹੱਥੀ ਅੰਤ ਕਰ ਰਹੇ ਹਾਂ।

ਪੜ੍ਹੋ ਇਹ ਵੀ ਖਬਰ - ਕੀ ਹਨ ਖੇਤੀ ਬਿੱਲ? ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਖਪਤਕਾਰਾਂ ’ਤੇ ਕੀ ਹੈ ਇਸ ਦਾ ਅਸਰ

ਮਾਪਿਆਂ ਦੀਆਂ ਸਲਾਹਾਂ ਤੋਂ ਕੰਨੀ ਕਤਰਾਉਂਦੇ
ਸਾਰਿਆਂ ਨੂੰ ਨਹੀਂ ਕਹਿ ਸਕਦੇ ਕੀ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ ਪਰ ਫੇਰ ਵੀ ਬਹੁਤ ਸਾਰੇ ਹਨ, ਜੋ ਮਾਪਿਆਂ ਤੋਂ ਅਤੇ ਮਾਪਿਆਂ ਦੀਆਂ ਸਲਾਹਾਂ ਤੋਂ ਕੰਨੀ ਕਤਰਾਉਂਦੇ ਹਨ। ਮਾਪਿਆਂ ਨੂੰ ਬੋਝ ਸਮਝਣਾ ਤੇ ਪਾਗ਼ਲ ਕਰਾਰ ਦੇਣ ਦਾ ਕਾਰਨ ਇਹੋ ਹੈ ਕੀ ਸਾਡੇ ਹੀ ਸਮਾਜ ਵਿੱਚ ਸਾਡੇ ਹੀ ਮਾਪਿਆਂ ਦੀਆਂ ਉਮਰਾਂ ਦੇ ਵਿਅਕਤੀ ਅੱਜ ਕੱਲ ਬਿਰਧ ਆਸ਼ਰਮਾਂ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਪਾਏ ਜਾਂਦੇ ਹਨ। ਸਮਾਜਿਕ ਲੋਕਾਂ ਦੇ ਹੁੰਦਿਆਂ ਸਾਡੇ ਹੀ ਸਮਾਜ ਵਿੱਚ ਬਿਰਧ ਆਸ਼ਰਮ ਖੁੱਲ੍ਹ ਜਾਣੇ, ਇਸ ਗੱਲ ਦਾ ਪ੍ਰਤੀਕ ਦਿਖਾਉਂਦੇ ਹਨ ਕੀ ਅਸੀਂ ਤੇ ਸਾਡਾ ਸਮਾਜ ਇਨਸਾਨੀਅਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਸੀਂ ਲੋਕ ਆਪਣੇ ਕਿਰਦਾਰਾਂ ਤੋਂ ਥੱਲ੍ਹੇ ਜਾਂ ਰਹੇ ਹਾਂ। ਸਾਡੇ ਅੰਦਰੋਂ ਇਨਸਾਨੀਅਤ ਮਰਦੀ ਜਾ ਰਹੀ ਹੈ ਜਾਂ ਮਰ ਗਈ ਹੈ, ਦੋਹਾਂ ਵਿੱਚੋ ਇੱਕ ਗੱਲ ਜ਼ਰੂਰ ਹੈ।

ਪੜ੍ਹੋ ਇਹ ਵੀ ਖਬਰ - ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ

ਮਾਪੇ ਸਾਡੇ ਅਸਲ ਰੱਬ
ਅਸਲੀਅਤ ਵਿੱਚ ਜੇਕਰ ਜ਼ਿੰਦਗੀ ਨੂੰ ਕੋਲੋਂ ਵੇਖੀਏ ਮਾਪੇ ਸਾਡੇ ਅਸਲ ਰੱਬ ਹਨ। ਇਸ ਨੂੰ ਮੰਨਣ ਵਾਲੇ ਖੁਸ਼ ਹਨ ਤੇ ਨਾ ਮੰਨਣ ਵਾਲੇ ਨਰਕ ਭੋਗਣ ਲਈ ਤਿਆਰ ਬਰ ਤਿਆਰ ਰਹਿਣ। ਸਮਾਂ ਬਦਲਣ ਦਿਆਂ ਦੇਰ ਨਹੀਂ ਲੱਗਦੀ, ਜਿਵੇਂ ਸਿੱਕੇ ਦੇ ਦੋ ਪਾਸੇ ਹਨ, ਉਸੇ ਤਰ੍ਹਾਂ ਜ਼ਿੰਦਗੀ ਦੇ ਵੀ ਦੋ ਪਾਸੇ ਹਨ। ਜਿਵੇਂ ਦੁੱਖ-ਸੁੱਖ, ਘਾਟੇ-ਵਾਧੇ, ਨਫ਼ੇ-ਨੁਕਸਾਨ, ਚੰਗੇ-ਮਾੜੇ, ਉੱਚੇ-ਨੀਵੇਂ, ਸਮੇਂ ਦੀ ਚੱਕੀ ਭਾਵੇਂ ਹੌਲੀ-ਹੌਲੀ ਚੱਲਦੀ ਹੈ। ਜਦੋਂ ਪੀਸਦੀ ਹੈ ਤਾਂ ਚੰਗਾ ਰਗੜਾ ਤੇ ਬਾਰੀਕੀ ਨਾਲ ਪੀਸਦੀ ਹੈ।

ਪੜ੍ਹੋ ਇਹ ਵੀ ਖਬਰ - ਕਿਸਾਨਾਂ ਵਲੋਂ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੇ ਕਾਲਾਝਾੜ ਟੋਲ ਪਲਾਜ਼ਾ ਦਾ ਘਿਰਾਓ, ਕੀਤੀ ਨਾਅਰੇਬਾਜ਼ੀ

ਬਜ਼ੁਰਗ ਕਰਮਾਂ ਵਾਲਿਆਂ ਕੋਲ ਹੁੰਦੇ ਹਨ 
ਸੋ ਅੰਤ ਵਿੱਚ ਇਹੋ ਕਹਾਂਗਾ ਕਿ ਬਜ਼ੁਰਗ ਕੋਈ ਦੁਕਾਨਾਂ ’ਤੇ ਨਹੀਂ ਮਿਲਦੇ.. ਕੀ ਆਪਾ ਚੰਗੇ ਮਾੜੇ ਵੇਖਕੇ ਖ਼ਰੀਦ ਲਿਆਵਾਂਗੇ। ਬਜ਼ੁਰਗ ਕਰਮਾਂ ਵਾਲਿਆਂ ਦੇ ਹੁੰਦੇ ਹਨ। ਜੇਕਰ ਉਹ ਬਜ਼ੁਰਗ ਹੋ ਗਏ, ਇਹ ਸਮਾਂ ਦੀ ਰੀਤ ਹੈ ਅਸੀਂ ਵੀ ਉੱਥੇ ਹੀ ਜਾਣਾ ਹੈ। ਅਸੀਂ ਬਜ਼ੁਰਗ ਹੋਣਾ ਹੈ, ਸੋ ਬਜ਼ੁਰਗਾਂ ਨੂੰ ਆਪਣੇ ਵੱਲੋਂ ਬਣਦਾ ਸਤਿਕਾਰ ਤੇ ਪਿਆਰ ਦਿਓ ,ਸਾਡਾ ਸਤਿਕਾਰ ਤੇ ਦਿੱਤਾ ਪਿਆਰ ਉਨ੍ਹਾਂ ਦੀਆਂ ਉਮਰਾਂ ਵਿੱਚ ਵਾਧਾ ਕਰੇਂਗਾ।ਬਜ਼ੁਰਗਾਂ ਨੂੰ ਰੋਲੋ ਨਾ ਬਿਰਧ ਆਸ਼ਰਮ ਨਾ ਭੇਜੋ। ਆਪਣੇ ਰੱਬ ਦੀ ਸੇਵਾ ਕਰਨ ਦਾ ਮੌਕਾ ਨਾ ਗਵਾਓ। ਇਹ ਕਿਸੇ ਦੌਲਤ ਸ਼ੋਹਰਤ ਦੇ ਭੁੱਖੇ ਨਹੀਂ ਹੁੰਦੇ ,ਇਹ ਪਿਆਰ ਤੇ ਸਤਿਕਾਰ ਦੇ ਭੁੱਖੇ ਹੁੰਦੇ ਹਨ।
       
ਗੁਰਪ੍ਰੀਤ ਸਿੰਘ ਜਖਵਾਲੀ (ਫਤਹਿਗੜ੍ਹ ਸਾਹਿਬ)
ਮੋਬਾਇਲ- 98550 36444


author

rajwinder kaur

Content Editor

Related News