...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

Wednesday, Jul 01, 2020 - 02:49 PM (IST)

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਸੰਜੀਵ ਸਿੰਘ ਸੈਣੀ, ਮੋਹਾਲੀ 

ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ (ਲਾਗ) ਮਹਾਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ, ਜਿਸ ਦੀ ਲਪੇਟ ’ਚ ਲੋਕ ਵੱਡੀ ਗਿਣਤੀ ਵਿਚ ਆ ਰਹੇ ਹਨ। ਭਾਰਤ ਵਿੱਚ ਤਕਰੀਬਨ 22 ਮਾਰਚ ਤੋਂ ਤਾਲਾਬੰਦੀ ਕੀਤੀ ਗਈ ਸੀ । ਇਸ ਤਾਲਾਬੰਦੀ ਦੇ ਕਾਰਨ ਜਿੱਥੇ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਉੱਥੇ ਇਸ ਦਾ ਕੁਝ ਕੁ ਫਾਇਦਾ ਵੀ ਹੋਇਆ ਹੈ । 

ਤਾਲਾਬੰਦੀ ਤਿੰਨ ਅਤੇ ਚਾਰ ਦੌਰਾਨ ਸਰਕਾਰ ਵਲੋਂ ਕੁਝ ਚੀਜ਼ਾਂ ’ਤੇ ਛੋਟ ਦਿੱਤੀ ਗਈ ਸੀ। ਜਦੋਂ ਸਾਰੇ ਪਾਸੇ ਤਾਲਾਬੰਦੀ ਸੀ ਤਾਂ ਦੇਖਿਆ ਗਿਆ ਕਿ ਵਾਤਾਵਰਨ ਸਾਫ਼-ਸੁਥਰਾ ਹੋ ਚੁੱਕਿਆ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਸੀ। ਕੁਦਰਤ ਨਵ-ਵਿਆਹੀ ਵਹੁਟੀ ਦੀ ਤਰ੍ਹਾਂ ਸਜ ਗਈ। ਦਰਿਆ ਸਾਫ ਹੋ ਚੁੱਕੇ ਸਨ। ਜੋ ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ, ਉਹ ਕੋਰੋਨਾ ਵਾਇਰਸ ਨੇ ਕਰ ਦਿਖਾਇਆ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਜਿਵੇਂ ਜਿਵੇਂ ਤਾਲਾਬੰਦੀ ਦੌਰਾਨ ਛੋਟ ਦਿੱਤੀ ਗਈ, ਸਨਅਤ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ। ਫਿਰ ਦਰਿਆ ਪ੍ਰਦੂਸ਼ਿਤ ਹੋਣ ਲੱਗ ਪਏ। ਹਵਾ ਪ੍ਰਦੂਸ਼ਿਤ ਹੋਣ ਕਰਕੇ ਦਮਾ ਅਤੇ ਫੇਫੜਿਆਂ ਦੇ ਮਰੀਜ਼ ਲਗਾਤਾਰ ਵਧਣੇ ਸ਼ੁਰੂ ਹੋ ਚੁੱਕੇ ਹਨ। ਬੁੱਢਾ ਨਾਲਾ ਇਕ ਵਾਰ ਮੁੜ ਤੋਂ ਪ੍ਰਦੂਸ਼ਿਤ ਹੋਣ ਲੱਗਾ। ਸਰਸਾ ਦਰਿਆ ਦੇ ਪਾਣੀ ਵਿਚ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ। ਦੇਖਣ ਵਿੱਚ ਆਇਆ ਹੈ ਕਿ ਸਾਰੇ ਕਾਰੋਬਾਰ ਕੰਮਕਾਜ ਠੱਪ ਹੋ ਚੁੱਕੇ ਹਨ।

ਫਿਰ ਵੀ ਇਨਸਾਨ ਨਹੀਂ ਸੁਧਰਿਆ   ਹੈ, ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪ੍ਰਦੂਸ਼ਣ ਫਿਰ ਵੱਧ ਗਿਆ ਹੈ। ਵਿਚਾਰਨ ਵਾਲੀ ਗੱਲ ਹੈ ਕਿ ਕੁਦਰਤ ਨੇ ਸਾਨੂੰ ਮੌਕਾ ਤਾਂ ਦਿੱਤਾ ਹੈ ਕਿ ਤੁਸੀਂ ਸੰਭਲ ਜਾਓ ਪਰ ਫਿਰ ਵੀ ਕਿਉਂ ਨਹੀਂ ਅਸੀਂ ਕੁਦਰਤ ਦੇ ਮੁਤਾਬਕ ਜ਼ਿੰਦਗੀ ਨੂੰ ਬਸਰ ਕਰ ਰਹੇ ਹਨ। ਕੁਦਰਤ ਨੇ ਸਾਨੂੰ ਇਸ਼ਾਰੇ ਕੀਤੇ ਹਨ ਪਰ ਫਿਰ ਵੀ ਇਨਸਾਨ ਨਹੀਂ ਸਮਝ ਰਿਹਾ ਹੈ ।

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ 

ਫਜ਼ੂਲ ਖਰਚੀ ਨੂੰ ਬਹੁਤ ਜ਼ਿਆਦਾ ਠੱਲ੍ਹ ਪਈ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਬੀਮਾਰੀ ਕਾਰਨ ਮੌਤਾਂ ਹੋਈਆਂ ਸਨ, ਉੱਥੇ ਸਿਰਫ਼ ਪੰਜ ਜਾਂ ਸੱਤ ਮੈਂਬਰਾਂ ਦੀ ਮੌਜੂਦਗੀ ਵਿੱਚ ਹੀ ਸਾਦੇ ਭੋਗ ਪਾਏ ਗਏ। ਆਮ ਦੇਖਣ ਵਿੱਚ ਆਉਂਦਾ ਸੀ ਕਿ ਜੇ ਕਿਸੇ ਬਜ਼ੁਰਗ ਦੀ ਮੌਤ ਹੋ ਚੁੱਕੀ ਹੁੰਦੀ ਸੀ ਤਾਂ ਖਾਣੇ ’ਤੇ ਪਤਾ ਨਹੀਂ ਕਿੰਨੇ ਪੈਸੇ ਖਰਚ ਕਰ ਦਿੱਤੇ ਜਾਂਦੇ ਸਨ। ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਲੇਬੀਆਂ ਖਾਣ ਚੱਲੀਆਂ ਜਾਂਦੀਆਂ ਸਨ।

ਤਾਲਾਬੰਦੀ ਦੌਰਾਨ ਸਭ ਨੇ ਸਾਦੇ ਖਾਣੇ ਨੂੰ ਤਰਜੀਹ ਦਿੱਤੀ ਹੈ। ਚਾਹੇ ਸੂਬਾ ਸਰਕਾਰਾਂ ਨੇ ਹੋਟਲ ਰੈਸਟੋਰੈਂਟ ਖੋਲ੍ਹ ਦਿੱਤੇ ਹਨ ਪਰ ਪੰਜ ਤਾਰਾ ਹੋਟਲ ਵਿੱਚ ਖਾਣਾ ਖਾਣ ਦੀ ਬਜਾਏ ਲੋਕ ਹੁਣ ਵੀ ਸਾਦੇ ਖਾਣੇ ਨੂੰ ਤਰਜੀਹ ਦੇ ਰਹੇ ਹਨ। ਘਰ ਦੀ ਮਸਰੀ ,ਕਰੇਲੇ ਖਾ ਕੇ ਹੀ ਸਮਾਂ ਗੁਜ਼ਾਰ ਰਹੇ ਹਨ।

ਆਲਮੀ ਡਾਕਟਰ ਦਿਹਾੜੇ 'ਤੇ ਵਿਸ਼ੇਸ਼: ਕੋਰੋਨਾ ਆਫ਼ਤ ਦਾ ਮੁਕਾਬਲਾ ਕਰਦੇ ਯੋਧਿਆਂ ਨੂੰ ਸਲਾਮ

ਪੰਜਾਬੀ ਵਿਆਹਾਂ ’ਤੇ ਲੱਖਾਂ ਲੱਖਾਂ ਰੁਪਏ ਰੋੜ ਦਿੰਦੇ ਸਨ। ਵਿਆਹ ਤੋਂ ਪਹਿਲੇ ਪ੍ਰੀ-ਵੈਡਿੰਗ ਸ਼ੂਟ ਕੀਤਾ ਜਾਂਦਾ ਸੀ, ਜਿਸ ਉੱਤੇ ਪੰਜ ਪੰਜ ਲੱਖ ਰੁਪਏ ਖਰਚਾ ਤੱਕ ਆ ਜਾਂਦਾ ਸੀ। ਅੱਜ ਕੋਰੋਨਾ ਮਹਾਮਾਰੀ ਕਰਕੇ ਸਿਰਫ ਸੀਮਿਤ ਸਾਧਨਾਂ ਵਿੱਚ ਹੀ ਸ਼ੁੱਭ ਕਾਰਜ ਨੇਪੜੇ ਚੜ੍ਹਾਏ ਜਾ ਰਹੇ ਹਨ। ਪਰਿਵਾਰਾਂ ਦੇ ਪੰਜ ਪੰਜ ਮੈਂਬਰ ਇਸ ਸ਼ੁੱਭ ਕਾਰਜ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ ਅਤੇ ਇਸ ਕਾਰਜ ਨੂੰ ਨੇਪਰੇ ਚੜ੍ਹਾ ਕੇ ਆਪਣੇ ਫਰਜ਼ ਨਿਭਾ ਰਹੇ ਹਨ ।

ਹੋਟਲ, ਬੈਂਡ ਬਾਜੇ, ਡੀ.ਜੇ. ਆਰਕੈਸਟਰਾ ਸਾਰੇ ਹੀ ਆਪਣੇ ਵਿਆਹ ਵਿੱਚ ਇਨ੍ਹਾਂ ਨੂੰ ਬੁੱਕ ਕਰਦੇ ਸਨ। ਲੱਖਾਂ ਲੱਖਾਂ ਰੁਪਿਆ ਇਨ੍ਹਾਂ ਉੱਤੇ ਖਰਚ ਆ ਜਾਂਦਾ ਸੀ। ਆਮ ਵੇਖਣ ਵਿੱਚ ਆਉਂਦਾ ਸੀ ਕਿ ਜਦੋਂ ਕੁੜੀ ਦਾ ਵਿਆਹ ਰੱਖਿਆ ਜਾਂਦਾ ਸੀ, ਤਾਂ ਪਰਿਵਾਰ ਛੇ ਛੇ ਮਹੀਨੇ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦਿੰਦਾ ਸੀ। ਆਪਣੀ ਕੁੜੀ ਦਾ ਵਧੀਆ ਕਾਰਜ ਨੇਪੜੇ ਚਾੜ੍ਹਨ ਲਈ ਬੈਂਕਾਂ, ਆੜ੍ਹਤੀਆਂ ਤੋਂ ਕਰਜ਼ਾ ਚੁੱਕਦਾ ਸੀ।

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਸਮੇਂ ਸਿਰ ਕਰਜ਼ਾ ਨਾ ਚੁੱਕਣ ਕਰਕੇ ਉਸਨੂੰ ਖੁਦਕੁਸ਼ੀ ਵੀ ਕਰਨੀ ਪੈਂਦੀ ਸੀ। ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਵੀ ਵੱਡਾ ਕਾਰਨ ਇਹ ਹੈ ਕਿ ਗਰੀਬੀ ਕਾਰਨ ਉਹ ਪਿਓ ਆਪਣੀ ਕੁੜੀ ਦਾ ਵਧੀਆ ਕਾਰਜ ਨਹੀਂ ਕਰ ਸਕਦਾ ,ਜਿਸ ਕਾਰਨ ਕੁੜੀ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ।

ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸਾਦਗੀ ਬਰਕਰਾਰ ਰਹਿ ਪਾਏਗੀ? ਜਾਂ ਫਿਰ ਆਪਣੀ ਧੀ ਦਾ ਕਾਰਜ ਨੇਪੜੇ ਚੜ੍ਹਾਉਣ ਲਈ ਪਿਓ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕਣਾ ਪਵੇਗਾ ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

 


author

rajwinder kaur

Content Editor

Related News