ਕੋਰੋਨਾ ਵਾਇਰਸ (ਮਹਾਮਾਰੀ) ਲਈ ਕੀ ਪ੍ਰਵਾਸੀ ਮਜ਼ਦੂਰ ਨੇ ਜ਼ਿੰਮੇਵਾਰ, ਸੁਣੋ ਇਹ ਵੀਡੀਓ

06/01/2020 7:04:17 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਲਾਗੂ ਕੀਤੇ ਗਏ ਚੋਥੇ ਪੜਾਅ ਦੇ ਲਾਕਡਾਊਨ ਦੌਰਾਨ ਬੀਤੇ ਕੱਲ ਸਵੇਰੇ 8 ਵਜੇ ਤੱਕ ਕੋਰੋਨਾ ਦੇ 85 ਹਜ਼ਾਰ 974 ਮਾਮਲੇ ਸਾਹਮਣੇ ਆਏ। ਇਹ ਮਾਮਲੇ ਦੇਸ਼ ਭਰ ਵਿਚ ਹੁਣ ਤੱਕ ਆਏ ਮਾਮਲਿਆਂ ਦਾ ਲੱਗਭਗ ਅੱਧਾ ਹਿੱਸਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 31 ਮਈ ਦੀ ਅਧੀ ਰਾਤ ਨੂੰ ਖਤਮ ਹੋ ਰਹੇ ਚੋਥੇ ਪੜਾਅ ਦੇ ਲਾਕਡਾਊਨ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ’ਚ 47.2 ਫੀਸਦੀ ਮਾਮਲੇ ਸਾਹਮਣੇ ਆਏ ਹਨ। 

ਜ਼ਿਕਰਯੋਗ ਹੈ ਕਿ ਲਾਕਡਾਊਨ ਸਭ ਤੋਂ ਪਹਿਲਾਂ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ, ਜੋ 21 ਦਿਨਾਂ ਦਾ ਰਿਹਾ, ਜਿਸ ਦੌਰਾਨ 10 ਹਜ਼ਾਰ 877 ਮਾਮਲੇ ਸਾਹਮਣੇ ਆਏ ਸਨ। ਦੱਸ ਦੇਈਏ ਕਿ ਭਾਰਤ 'ਚ ਬੀਤੇ ਕੱਲ ਇਕ ਦਿਨ ਦੇ ਲਿਹਾਜ਼ ਨਾਲ ਕੋਰੋਨਾ ਦੇ ਸਭ ਤੋਂ ਜ਼ਿਆਦਾ 8,380 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1,82,143 ਹੋ ਗਈ ਹੈ, ਜਦਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 5,164 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ 'ਚ 89,995 ਲੋਕ ਹੁਣ ਵੀ ਕੋਰੋਨਾ ਵਾਇਰਸ ਲਾਗ ਤੋਂ ਪੀੜਤ ਹਨ, ਜਦਕਿ 86,983 ਲੋਕ ਠੀਕ ਹੋਏ ਹਨ ਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ

ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 47.75 ਫੀਸਦੀ ਮਰੀਜ਼ ਠੀਕ ਹੋਏ ਹਨ। ਜਨਤਕ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਸੀ ਜੇਕਰ ਪ੍ਰਵਾਸੀ ਮਜ਼ੂਦਰਾਂ ਨੂੰ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਪਹਿਲਾਂ ਹੀ ਘਰ ਜਾਣ ਦੀ ਅਨੁਮਤਿ ਦਿੱਤੀ ਗਈ ਹੁੰਦੀ, ਕਿਉਂਕਿ ਉਦੋਂ ਇਹ ਘੱਟ ਪੱਧਰ 'ਤੇ ਫੈਲਿਆ ਸੀ। ਏਮਜ਼, ਜੇ.ਐੱਨ.ਯੂ., ਬੀ.ਐੱਚ.ਯੂ. ਸਮੇਤ  ਹੋਰ ਸੰਸਥਾਵਾਂ ਦੇ ਜਨਤਕ ਸਿਹਤ ਮਾਹਰਾਂ ਨੇ ਕੋਵਿਡ-19 ਟਾਸਕ ਫੋਰਸ ਦੀ ਇਕ ਰਿਪੋਰਟ 'ਚ ਕਿਹਾ ਕਿ 'ਪਰਤ ਰਹੇ ਪ੍ਰਵਾਸੀ ਹੁਣ ਦੇਸ਼ ਦੇ ਹਰ ਹਿੱਸੇ ਤੱਕ ਪ੍ਰਭਾਵ ਨੂੰ ਲੈ ਕੇ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਜ਼ਿਆਦਾਤਰ ਉਨ੍ਹਾਂ ਜ਼ਿਲਿਆਂ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਜਾ ਰਹੇ ਹਨ, ਜਿਥੇ ਮਾਮਲੇ ਘੱਟ ਸਨ ਅਤੇ ਜਨਤਕ ਸਿਹਤ ਪ੍ਰਣਾਲੀ ਉਮੀਦ ਤੋਂ ਕਮਜ਼ੋਰ ਹੈ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਖੇਤੀ ਵਿਗਿਆਨੀ ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ PAU ਤੋਂ ਸੇਵਾ ਮੁਕਤ ਹੋਏ

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ


rajwinder kaur

Content Editor

Related News