ਭਾਜਪਾ ਨੇ ਸਵੀਕਾਰੀ ਹਾਰ ਕਿਹਾ- ''ਜਨਤਾ ਦਾ ਜਨਾਦੇਸ਼ ਸਿਰ ਮੱਥੇ''

02/11/2020 5:54:46 PM

ਨਵੀਂ ਦਿੱਲੀ— ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ (ਆਪ) ਵੱਡੀ ਬਹੁਮਤ ਵੱਲ ਵਧ ਰਹੀ ਹੈ, ਜਦਕਿ ਭਾਜਪਾ ਨੂੰ 10 ਫੀਸਦੀ ਸੀਟਾਂ 'ਤੇ ਸਿਮਟਦੀ ਦੇਖ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਿੱਲੀ ਦੀ ਜਨਤਾ ਦੇ ਜਨਾਦੇਸ਼ ਦਾ ਸਨਮਾਨ ਕਰਦੀ ਹੈ ਅਤੇ ਰਚਨਾਤਕਮ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉੱਥੇ ਹੀ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਮੰਗਲਵਾਰ ਸ਼ਾਮ ਨੂੰ ਜਦੋਂ ਮੀਡੀਆ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਉਦਾਸੀ ਸਾਫ਼ ਝਲਕ ਰਹੀ ਸੀ। ਦੱਸਣਯੋਗ ਹੈ ਕਿ ਤਿਵਾੜੀ ਲਈ ਇਹ ਨਤੀਜੇ ਵੱਡਾ ਝਟਕਾ ਹੈ। ਉਹ ਐਗਜ਼ਿਟ ਪੋਲ ਦੇ ਸਮੇਂ ਵੀ ਕਾਫ਼ੀ ਭਰੋਸੇ 'ਚ ਦਿੱਸੇ ਸਨ। ਉਨ੍ਹਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਸਾਰੇ ਸਰਵੇ ਫੇਲ ਹੋਣਗੇ, ਉਨ੍ਹਾਂ ਦਾ ਟਵੀਟ ਸੰਭਾਲ ਕੇ ਰੱਖ ਲੈਣਾ। ਹਾਲਾਂਕਿ ਅਧਿਕਾਰਤ ਨਤੀਜੇ ਐਗਜ਼ਿਟ ਪੋਲ ਦੀ ਤਰ੍ਹਾਂ ਹੀ ਆਏ।

ਅਸੀਂ ਇਸ ਨਤੀਜੇ ਦਾ ਵਿਸ਼ਸ਼ੇਲਣ ਕਰਾਂਗੇ
ਨੱਢਾ ਨੇ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਵਿਰੋਧੀ ਧਿਰ 'ਚ ਬੈਠ ਕੇ ਸਾਡੀ ਪਾਰਟੀ ਦਿੱਲੀ ਦੇ ਵਿਕਾਸ ਨਾਲ ਜੁੜੇ ਹਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਏਗੀ। ਦੂਜੇ ਪਾਸੇ ਮਨੋਜ ਤਿਵਾੜੀ ਨੇ ਹਾਰ ਸਵੀਕਾਰਦੇ ਹੋਏ ਕਿਹਾ ਕਿ ਅਸੀਂ ਇਸ ਨਤੀਜੇ ਦਾ ਵਿਸ਼ਸ਼ੇਲਣ ਕਰਾਂਗੇ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਵਰਕਰਾਂ ਨੇ ਜੋ ਕਠਿਨ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸਾਧੁਵਾਦ ਦਿੰਦਾ ਹਾਂ। ਦਿੱਲੀ ਦੀ ਜਨਤਾ ਦਾ ਜਨਾਦੇਸ਼ ਸਿਰ ਮੱਥੇ 'ਤੇ ਰੱਖਦੇ ਹੋਏ ਮੈਂ ਕੇਜਰੀਵਾਲ ਜੀ ਨੂੰ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਦਿੱਲੀਆਂ ਦੀ ਉਮੀਦਾਂ ਦੇ ਅਨੁਰੂਪ ਦਿੱਲੀ ਸਰਕਾਰ 'ਚ ਚੰਗਾ ਕਰਦੇ ਹੋਏ ਰਾਜਧਾਨੀ ਦੀਆਂ ਇੱਛਾਵਾਂ ਦੀ ਪੂਰਤੀ ਕਰਨਗੇ।''


DIsha

Content Editor

Related News