ਇਮਾਰਤ ਸਾਜ਼ੀ ਦਾ ਸਿਖ਼ਰ : ਭਾਈ ਰਾਮ ਸਿੰਘ

07/22/2020 11:01:35 AM

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

" ਰਾਮ ਸਿੰਘ ਨੂੰ ਤਾਂ ਪ੍ਰਣਾਮ ਲਿਖੀਦਾ
ਜਿਸ ਨੇ ਮਾਣ ਵਧਾਇਆ ਸਿੱਖੀ ਦਾ "  

1980 ’ਚ ਮੈਂ 8ਵੀਂ ਦਾ ਵਿਦਿਆਰਥੀ ਸਾਂ, ਤਦੋਂ ਮੇਰੇ ਪਿਤਾ ਸ:ਸਤਨਾਮ ਸਿੰਘ ਦਰਦੀ ਹੋਰਾਂ ਸਿੱਖ ਇਤਿਹਾਸ ਦੇ ਇਸ ਪਾਤਰ ਦੀ ਇਕ ਕਥਾ ਇੰਞ ਕਹਿ ਸੁਣਾਈ। "ਇਮਾਰਤਸਾਜ਼ੀ ਦਾ ਸਿਖ਼ਰ ਹੋਇਐ ਇਕ, ਭਾਈ ਰਾਮ ਸਿੰਘ। ਮਲਕਾ ਵਿਕਟੋਰੀਆ ਦਾ ਮਹਿਲ ਅੰਦਰੋਂ ਲੱਕੜ ਦੀ ਮੀਨਾਕਾਰੀ ਨਾਲ ਡੈਕੋਰੇਟ ਕੀਤਾ। ਉਸ ਦੇ ਹੁਨਰ ’ਤੇ ਮਲਕਾ ਬੜੀ ਮੁਤਾਸਰ ਹੋਈ। 1890 ’ਚ ਕੰਮ ਖਤਮ ਹੋਣ ਉਪਰੰਤ ਮਲਕਾ ਨੇ ਭਾਈ ਰਾਮ ਸਿੰਘ ਨੂੰ ਬਦਲੇ ’ਚ ਇਨਾਮ ਮੰਗਣ ਲਈ ਕਿਹਾ ਤਾਂ ਰਾਮ ਸਿੰਘ ਨੇ ਅੱਗਿਓਂ ਉਸ ਦੇ ਭਰਾ ਨੂੰ ਕਾਲਜ ਦਾ ਪ੍ਰਿੰਸੀਪਲ ਬਣਾਉਣ ਦੀ ਬੇਨਤੀ ਕੀਤੀ। ਉਸ ਦੀ ਫੋਟੋ ਅਤੇ ਸੋਨੇ ਦੀ ਨਿੱਬ ਵਾਲਾ ਉਸ ਦਾ ਪੈੱਨ ਮੰਗ ਲਿਆ, ਜੋ ਮਲਕਾ ਨੇ ਪਰਵਾਨ ਕਰ ਲਿਆ।

ਸਰਦਾਰ ਬਘੇਲ ਸਿੰਘ ਨੇ ਦਿੱਲੀ ਨੂੰ ਫਤਹਿ ਕੀਤਾ ਤਾਂ ਹਾਰੀ ਧਿਰ ਸ਼ਾਹ ਆਲਮ ਵਲੋਂ ਬੇਗਮ ਸਮਰੂ ਨੇ ਬਘੇਲ ਸਿੰਘ ਦੇ ਰੱਖੜੀ ਬੰਨ੍ਹਦਿਆਂ ਬਦਲੇ ’ਚ ਦਿੱਲੀ ਮੰਗ ਲਈ, ਜੋ ਉਸ ਨੇ ਦੇ ਦਿੱਤੀ। ਕਾਸ਼, ਇੰਞੇ ਦਿੱਲੀ ਦੀ ਉਸ ਬੇਗਮ ਵਾਂਗ, ਰਾਮ ਸਿੰਘ ਵੀ ਮਲਕਾ ਤੋਂ ਭਾਰਤ ਦੀ ਆਜ਼ਾਦੀ ਮੰਗ ਲੈਂਦਾ। "ਕਹਿੰਦਿਆਂ ਪਿਤਾ ਜੀ ਨੇ ਆਪਣੇ ਮੱਥੇ ’ਤੇ ਹੱਥ ਮਾਰਿਆ।

ਜਾਣੋ ਬੀਬੀ ਬਾਦਲ ਨੇ ‘ਆਪ’ ਨੂੰ ਕਿਉਂ ਕਿਹਾ ਕਾਂਗਰਸ ਦੀ ‘ਬੀ’ ਟੀਮ (ਵੀਡੀਓ)

ਅੱਜ ਇਸ ਸੁਣੀ ਕਹਾਣੀ ਨੂੰ ਪੂਰੇ 40 ਸਾਲ ਗੁਜ਼ਰ ਗਏ ਨੇ। ਇਸ 40 ਸਾਲ ’ਚ ਮੁੜ ਰਾਮ ਸਿੰਘ ਨਾ ਪੜ੍ਹਿਆ ਅਤੇ ਨਾ ਸੁਣਿਐਂ, ਕਦੇ। ਅੱਜ newsnumber.com ਦੀ ਤਰਫੋਂ ਹਰਵਿੰਦਰ ਸਿੰਘ ਹੋਰਾਂ ਦੀ ਪੇਸ਼ਕਸ਼ ,ਉਪਰੋਕਤ ਵਾਇਰਲ ਵੀਡੀਓ ਵਟਸ ਐਪ ’ਤੇ ਦੇਖੀ। ਧੰਨਵਾਦ ਸਹਿਤ, ਜਾਣਕਾਰੀ ਇਕੱਠੀ ਕਰਕੇ ਸ਼ਬਦੀ ਰੂਪ ’ਚ ਇਥੇ ਤੁਹਾਡੇ ਨਾਲ ਸਾਂਝੀ ਕਰ ਰਿਹੈਂ-

ਭਾਈ ਰਾਮ ਸਿੰਘ ਜੀ ਦਾ ਜਨਮ 1858 ’ਚ ਬਟਾਲਾ ਦੇ ਪਿੰਡ ਰਸੂਲਪੁਰ ਵਿਖੇ ਕਿਰਤੀ ਹੁਨਰਮੰਦ ਪਰਿਵਾਰ ਦੇ ਸ:ਆਸਾ ਸਿੰਘ ਸੋਹਲ ਦੇ ਘਰ ਹੋਇਆ। ਪਿੰਡੋਂ ਮੁਢਲੀ ਤਾਲੀਮ ਲੈ ਕੇ ਕਾਰਪੈਂਟਰੀ ਸਕੂਲ ਆਫ ਲਾਹੌਰ ਦੇ ਵਿੱਚ ਕਾਰਪੇਂਟਰ ਟਰੇਡ (ਹੁਣ ਦੀ I.T.I ਵਾਂਗ) ’ਚ ਦਾਖਲਾ ਲਿਆ। ਦੂਜੇ ਪਾਸੇ ਉਨ੍ਹਾਂ ਦਾ ਪਰਿਵਾਰ ਵੀ ਆਰਥਿਕ ਮੰਦਹਾਲੀ ਨਾਲ ਜੂਝਦਿਆਂ ਉਦੋਂ, ਅੰਬਰਸਰ ਸ਼ਿਫਟ ਹੋ ਗਿਆ। ਉਪਰੰਤ ਰਾਮ ਸਿੰਘ ਨੇ ਅੰਬਰਸਰ ਆ ਕੇ ਇਕ ਲੱਕੜ ਦੀ ਦੁਕਾਨ ’ਤੇ ਲੱਕੜ ਦੇ ਮੀਨਾਕਾਰ ਵਜੋਂ ਨੌਕਰੀ ਕੀਤੀ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਇਥੇ ਹੀ ਮੇਓ ਕਾਲਜ ਲਾਹੌਰ, ਜੋ ਕਿ ਬਾਜ਼ਾਰ ਅਨਾਰਕਲੀ ਵਿਚ ਬੰਗਾਲ ਬੈਂਕ ਦੇ ਪਿੱਛੇ ਸੀ, ਤਦੋਂ ਦੇ ਪ੍ਰਿੰਸੀਪਲ ਮਿ:ਜੌਹਨ ਲਾਕ ਵੁਡ ਕਿਪਲਿੰਗ ਦੀ ਪਾਰਖੂ ਨਜ਼ਰ ਉਸ ’ਤੇ ਪਈ ਅਤੇ ਉਨ੍ਹਾਂ ਰਾਮ ਸਿੰਘ ਨੂੰ ਆਪਣੇ ਕਾਲਜ ਵਿੱਚ ਡਰਾਇੰਗ ਮਾਸਟਰ ਭਰਤੀ ਕਰਨ ਦੇ ਨਾਲ ਆਰਟ ਕਾਲਜ ਲਾਹੌਰ ਦੀ ਇਮਾਰਤ ਸਾਜ਼ੀ ਦਾ ਜ਼ਿੰਮਾ ਵੀ 1882-83 ਵਿੱਚ ਦਿੱਤਾ। ਇਹ ਸਕੂਲ ਪੰਜਾਬ ਯੂਨੀਵਰਸਿਟੀ ਦੇ ਸਾਹਮਣੇ, ਲਾਹੌਰ ਮਿਊਜ਼ੀਅਮ ਦੇ ਨਾਲ ਸੀ। 1886 ਵਿੱਚ ਐਟਕੀਸਨ ਕਾਲਜ ਵਾਲਿਆਂ ਆਪਣੇ ਕਾਲਜ ਦੀ ਮੁੱਖ ਇਮਾਰਤ ਦੇ ਡੀਜ਼ਾਈਨ ਮੁਕਾਬਲੇ ਲਈ ਦੇਸ਼ ਭਰ ਦੀਆਂ ਪ੍ਰਮੁੱਖ ਅਖਬਾਰਾਂ ’ਚ ਇਸ਼ਤਿਹਾਰ ਦਿੱਤਾ। ਮੇਓ ਆਰਟ  ਕਾਲਜ ਲਾਹੌਰ ਦੇ ਪ੍ਰਿੰਸੀਪਲ ਮਿ: ਕਿਪਲਿੰਗ ਨੇ ਤਦੋਂ ਭਾਈ ਰਾਮ ਸਿੰਘ ਦੇ ਨਾਮ ਦੀ ਐਂਟਰੀ ਭਰੀ। ਕੇਵਲ 28 ਸਾਲ ਦੀ ਉਮਰ ’ਚ ਭਾਈ ਜੀ ਦੀ ਕਲਾ ਨੂੰ ਅੱਬਲ ਦਰਜਾ ਮਿਲਿਆ।

ਥੋੜਾ ਪੜ੍ਹ ਕੇ ਵੀ ਉਨ੍ਹਾਂ ਆਰਕੀਟੈਕਟ, ਡੀਜ਼ਾਈਨ ਅਤੇ ਇਨਟਿਰਿਅਰ ਡੈਕੋਰੇਸ਼ਨ ਦੇ ਖੇਤਰ ’ਚ ਨਵੇਂ ਮੀਲ ਪੱਥਰ ਕਾਇਮ ਕੀਤੇ। ਜਿਨ੍ਹਾਂ ਵਿੱਚ ਤਦੋਂ ਪੰਜਾਬ ਦੇ ਗਵਰਨਰ ਸਰ ਜੇਮਸ ਲਾਇਲ ਸਮੇਂ ਉਨ੍ਹਾਂ ਦੀ ਸੰਮਤੀ ਨਾਲ ਖਾਲਸਾ ਕਾਲਜ ਅੰਬਰਸਰ, ਆਰਟ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ, ਲਾਹੌਰ ਮਿਊਜ਼ੀਅਮ, ਮਲਕ ਉਮਰ ਹਯਾਤ ਖਾਂ ਟਿਵਾਣਾ ਦੀ ਕਾਲੜਾ ਇਸਟੇਟ ਰਿਹਾਇਸ਼ ਗਾਹ, ਖੇਤੀਬਾੜੀ ਕਾਲਜ ਲਾਇਲਪੁਰ, ਦਰਬਾਰ ਹਾਊਸ ਕਪੂਰਥਲਾ, ਚੰਬਾ ਹਾਊਸ ਲਾਹੌਰ, ਇਸਲਾਮੀਆਂ ਵਰਸਿਟੀ ਪਿਸ਼ਾਵਰ, ਸ੍ਰੀ ਦਰਬਾਰ ਸਾਹਿਬ ਦੀ ਮਾਰਬਲਿੰਗ ਵਗੈਰਾ ਦੀ ਡਿਜ਼ਾਈਨਿੰਗ ਕੀਤੀ।

ਕੋਲੋਰੈਕਟਲ ਕੈਂਸਰ ਨੂੰ ਸਮੇਂ ਤੋਂ ਪਹਿਲਾ ਸਮਝਣਾ ਹੈ ਜ਼ਰੂਰੀ, ਜਾਣੋ ਕਿਉਂ

ਇਹੀ ਨਹੀਂ ਸਗੋਂ 1890 ’ਚ ਉਸ ਨੂੰ ਪ੍ਰਿੰਸੀਪਲ ਕਿਪਲਿੰਗ ਦੀ ਸਿਫ਼ਾਰਸ਼ ਅਤੇ ਮਲਕਾ ਵਿਕਟੋਰੀਆ ਦੀ ਮੰਗ ਮੁਤਾਬਕ ਉਸ ਦੇ ਓਸਬੋਰਨ ਹਾਊਸ ਦੀ ਅੰਦਰੂਨੀ ਮੀਨਾਕਾਰੀ ਲਈ ਭੇਜਿਆ। ਬਿਲੀਆਰਡ ਰੂਮ ਡਿਊਕ ਆਫ ਕਨਾਟ ਬਾਗ ਸ਼ਾਟਪਾਰਕ ਸਰੀ ਇੰਗਲੈਂਡ ਦੀ ਵੀ ਅੰਦਰੂਨੀ ਬਣਾਓ ਸ਼ਿੰਗਾਰ ਕੀਤਾ। ਉਥੇ ਵੀ ਉਸ ਨੇ ਆਪਣੇ ਹੁਨਰ ਦੀ ਕਮਾਲ ਦੀ ਪੇਸ਼ਕਾਰੀ ਕਰਕੇ ਮਲਕਾ ਦਾ ਦਿਲ ਜਿੱਤ ਲਿਆ । ਜਿਸ ਤੇ ਭਾਈ ਸਾਹਿਬ ਦੀ ਇੱਛਾ ਮੁਤਾਬਕ ਉਸ ਨੂੰ ਮਲਕਾ ਵਲੋਂ 1891 ਦੇ ਕਰਿਸਮਿਸ ਦੇ ਦਿਹਾੜੇ ਤੇ ਆਪਣਾ ਦਸਤਖ਼ਤ ਕੀਤਾ ਪੋਰਟਰੇਟ, ਗੋਲਡਨ ਪੈਂਨ ਅਤੇ ਪੈਂਨ ਕੇਸ ਤੋਹਫੇ ਵਜੋਂ ਭੇਟ ਕੀਤਾ ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਇਹੀ ਨਹੀਂ ਸਗੋਂ ਆਪਣੇ ਅਸਟਰੀਅਨ ਫੋਟੋ ਆਰਟਿਸਟ ਰੁਡੋਲਫ ਸਵੋਬੋਦਾ ਕੋਲੋਂ ਭਾਈ ਜੀ ਦਾ ਪੋਰਟਰੇਟ ਵੀ ਤਿਆਰ ਕਰਵਾ ਕੇ ਦਰਜ ਹਾਊਸ ਦੇ ਪਰਵੇਸ਼ ਦੁਆਰ ਤੇ ਲਵਾਇਆ। ਇੰਗਲੈਂਡ ਦੀਆਂ ਅਖਬਾਰਾਂ ਨੇ ਉਸ ਨੂੰ 'ਪ੍ਰੋਫੈਸਰ ਆਫ ਆਰਟ' ਲਿਖਿਆ। ਗਵਰਨਰ ਪੰਜਾਬ, ਜੇਮਸ ਲਾਇਲ ਨੇ ਰਾਮ ਸਿੰਘ  ਹੋਰਾਂ ਨੂੰ ਆਪਣੀ ਕਲਾ ਦਾ ਇਕ ਉੱਤਮ ਨਮੂਨਾ ਸਿਰਜਣ ਲਈ ਕਿਹਾ ਤਾਂ ਉਨ੍ਹਾਂ ਤਖ਼ਤੇ ਤਾਊਸ ਬਣਾਇਆ। ਪਰ ਮਲਕਾ ਦਰਬਾਰ ਚ 6 ਹਿੱਸਿਆਂ ’ਚ ਭੇਜੇ ਉਸ ਤਖਤੇ ਤਾਊਸ ਦੀ ਕੋਈ ਫਿਟਿੰਗ ਨਾ ਕਰ ਸਕਿਆ। ਜਿਥੇ ਰਾਮ ਸਿੰਘ ਨੂੰ ਮੁੜ ਇੰਗਲੈਂਡ ਜਾਣਾ ਪਿਆ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਇਧਰ ਆ ਕੇ ਭਾਈ ਰਾਮ ਸਿੰਘ, ਰਾਏ ਬਹਾਦੁਰ ਸਰ ਗੰਗਾ ਰਾਮ ਦੇ ਸੰਪਰਕ ਵਿੱਚ ਆਏ। ਜੋ ਕਿ ਤਦੋਂ ਲਾਹੌਰ PWD ਮਹਿਕਮੇ ’ਚ ਇੰਜਨੀਅਰ ਸਨ। ਹੋਰਾਂ ਨਾਲ ਮਿਲ ਕੇ ਅਨੇਕਾਂ ਭਵਨ ਨਿਰਮਾਣ ਉਸਾਰੀਆਂ ਦੀ ਡਿਜ਼ਾਈਨਿੰਗ ’ਚ ਯੋਗਦਾਨ ਪਾਇਆ। ਗੋਰਾ ਸਰਕਾਰ ਵਲੋਂ ਭਾਈ ਸਾਹਿਬ ਨੂੰ 1902 ’ਚ ਹਿੰਦ ਕੇਸਰੀ, 1904 ’ਚ ਸਰਦਾਰ ਬਹਾਦੁਰ ਖ਼ਿਤਾਬ ਦੇ ਨਿਵਾਜਣ ਨਾਲ ਲਾਹੌਰ ਦੇ ਆਰਟ ਕਾਲਜ ਦਾ 25 ਸਤੰਬਰਸ 1910 ਨੂੰ ਪ੍ਰਿੰਸੀਪਲ ਵੀ ਬਣਾਇਆ। ਭਵਨ ਨਿਰਮਾਣ ਕਲਾ ਤੇ ਖਾਸ ਕਰ ਵੁੱਡ ਡਿਜ਼ਾਈਨਿੰਗ ਖਿੱਤੇ ਵਿੱਚ ਸੁਨਹਿਰੀ ਪੈੜਾਂ ਪਾਉਂਦਿਆਂ 1916 ਵਿੱਚ ਭਾਈ ਜੀ ਇਸ ਜਹਾਨ ਤੋਂ ਕੂਚ ਕਰ ਗਏ। ਭਾਈ ਰਾਮ ਸਿੰਘ ਦੀ ਕਲਾ ਅਤੇ ਜ਼ਜਬੇ ਨੂੰ ਸਲਾਮ ਆਖਦੇ ਆਂ।


rajwinder kaur

Content Editor

Related News