Samsung ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ 2000 ਰੁਪਏ ਤੱਕ ਦਾ ਭਾਰੀ ਡਿਸਕਾਊਂਟ

Tuesday, May 09, 2017 - 01:11 PM (IST)

Samsung ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ 2000 ਰੁਪਏ ਤੱਕ ਦਾ ਭਾਰੀ ਡਿਸਕਾਊਂਟ

ਜਲੰਧਰ- ਦੱਖਣੀ ਕੋਰੀਆ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ ਭਾਰਤ ''ਚ ਆਪਣੇ ਗਲੈਕਲੀ ਸੀ7 ਪ੍ਰੋ  (Galaxy C7 pro) ਨੂੰ ਲਾਂਚ ਕੀਤਾ ਸੀ। ਭਾਰਤ ''ਚ Galaxy C7 pro ਸਮਾਰਟਫੋਨ ਨੂੰ ਗੋਲਡ ਅਤੇ ਨੇਵੀ ਬਲੂ ਕਲਰ ''ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਪਹਿਲੀ ਵਾਰ ਈ-ਕਾਮਰਸ ਵੈਬਸਾਈਟ ਐਮਾਜ਼ਨ ਇੰਡੀਆ ''ਤੇ ਅਪ੍ਰੈਲ ''ਚ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਸੀ। ਉਥੇ ਹੀ, ਇਕ ਮਹੀਨੇ ਬਾਅਦ ਹੁਣ ਇਸ ਫੋਨ ''ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।

ਐਮਾਜਨ ਇੰਡੀਆ ''ਤੇ Galaxy C7 pro ''ਤੇ 2,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪਰ ਇਸ ਡਿਸਕਾਉਂਟ ਨੂੰ ਸਿਰਫ ਐਮਾਜ਼ਨ ਪ੍ਰਾਈਮ ਮੈਂਬਰਸ ਲਈ ਹੀ ਪੇਸ਼ ਕੀਤਾ ਗਿਆ ਹੈ।  ਜੇਕਰ ਤੁਸੀਂ ਐਮਾਜ਼ਨ ਪ੍ਰਾਈਮ ਮੈਂਬਰ ਹੋ ਅਤੇ ਇਸ ਫੋਨ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਵੈਬਸਾਈਟ ''ਤੇ ਜਾ ਕੇ ਇਸ ਸਮਾਰਟਫੋਨ ਨੂੰ 25,990 ਰੁਪਏ ਦੀ ਕੀਮਤ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲੀ ਕੀਮਤ 27,990 ਰੁਪਏ ਹੈ। ਇਸ ਤੋਂ ਇਲਾਵਾ ਪ੍ਰਾਇਮ ਮੈਂਬਰ ਇਸ ਫੋਨ ਨੂੰ ਈ. ਐੱਮ. ਆਈ ''ਤੇ ਵੀ ਖਰੀਦਿਆ ਜਾ ਸਕਦਾ ਹੈ। ਫੋਨ ''ਤੇ ਇਹ ਆਫਰ ਸਿਰਫ ਅੱਜ ਦੇ ਲਈ ਹੀ ਉਪਲੱਬਧ ਹੈ ।


ਸਪੈਸੀਫਿਕੇਸ਼ਨਸ
Galaxy C7 ਪ੍ਰੋ ਦੀ ਸਪੈਸੀਫਿਕੇਸ਼ਨ ਕੀਤੀ ਤਾਂ ਇਸ ''ਚ 5.7-ਇੰਚ ਦੀ ਸੁਪਰ AMOLED ਡਿਸਪਲੇ, ਪਡਰਗਨ 625 ਓਕਟਾ-ਕੋਰ ਪ੍ਰੋਸੈਸਰ ਅਧਾਰਿਤ ਹੈ। ਇਸ ਤੋਂ ਇਲਾਵਾ ਫੋਨ ਵਿੱਚ 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗਰਾਫੀ ਲਈ 16 ਮੈਗਾਪਿਕਸਲ ਰਿਅਰ ਕੈਮਰਾ ਡਿਊਲ ਟੋਨ ਐੱਲ. ਈ. ਡੀ ਫਲੈਸ਼, ਅਤੇ 1080p ਵੀਡੀਓ ਰਿਕਾਰਡਿੰਗ, 16 ਮੈਗਾਪਿਕਸਲ ਦਾ ਫ੍ਰੰਟ ਕੈਮਰੇ ਦਿੱਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ, ਇਕ ਫ੍ਰੰਟ-ਮਾਉਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਪਾਵਰ ਬੈਕਅਪ ਲਈ 3,300ਐੱਮ. ਏ. ਐੱਚ ਦੀ ਬੈਟਰੀ (ਫਾਸਟ ਚਾਰਜਿੰਗ) ਦਿੱਤੀ ਗਈ ਹੈ। ਇਸ ਤੋ ਇਲਾਵਾ, ਇਸ ਸਮਾਰਟਫੋਨ ''ਚ ਸੈਮਸੰਗ ਪੇ ਵੀ ਸ਼ਾਮਿਲ ਹੈ, ਜੋ ਕਿ ਕੰਪਨੀ ਦੀ ਮੋਬਾਇਲ ਪੇਮੇਂਟ ਸੇਵਾ ਹੈ ਜਿਸ ਨੂੰ ਹਾਲ ਹੀ ''ਚ ਭਾਰਤ ''ਚ ਲਾਂਚ ਕੀਤਾ ਗਿਆ ਸੀ।


Related News