ਗਲੈਕਸੀ S7 ਅਤੇ S7edge ਸਮਾਰਟਫੋਨਸ ਲਈ ਜਾਰੀ ਕੀਤਾ ਗਿਆ ਨਾਗਟ ਦਾ ਅਪਡੇਟ

Thursday, Nov 10, 2016 - 06:36 PM (IST)

ਗਲੈਕਸੀ S7 ਅਤੇ S7edge ਸਮਾਰਟਫੋਨਸ ਲਈ ਜਾਰੀ ਕੀਤਾ ਗਿਆ ਨਾਗਟ ਦਾ ਅਪਡੇਟ

ਜਲੰਧਰ- ਸੈਮਸੰਗ ਆਪਣੇ ਯੂਜ਼ਰਸ ਨੂੰ ਗਲੈਕਸੀ S7 ਅਤੇ S7 ਐੱਜ਼ ਅਤੇ ਐਂਡ੍ਰਾਇਡ ਨਾਗਟ ਦਾ ਇਸਤੇਮਾਲ ਕਰਨ ਦਾ ਇਕ ਮੌਕਾ ਦੇ ਰਿਹਾ ਹੈ। ਕੰਪਨੀ ਨੇ ਦੱਸਿਆ ਹੈ ਕਿ ਹੁਣ ਉਸ ਦੀ ਇਨ੍ਹਾਂ ਦੋਨਾਂ ਫਲੈਗਸ਼ਿਪ ਡਿਵਾਈਸਿਸ ''ਤੇ ਨਾਗਟ ਦਾ ਬੀਟਾ ਵਰਜਨ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਅਪਡੇਟ ਲਈ ਜੋ ਯੂਜ਼ਰਸ ਪਹਿਲਾਂ ਅਪਲਾਈ ਕਰ ਰਹੇ ਹਨ ਉਨ੍ਹਾਂ ਨੂੰ ਪਹਿਲਾਂ ਇਹ ਅਪਡੇਟ ਦਿੱਤਾ ਜਾ ਰਿਹਾ ਹੈ। ਫ਼ਿਲਹਾਲ ਇਹ ਅਪਡੇਟ ਸਿਰਫ ਅਮਰੀਕਾ, ਯੂ. ਕੇ ਅਤੇ ਕੋਰਿਆ ''ਚ ਜਾਰੀ ਕੀਤਾ ਗਿਆ ਹੈ ਅਤੇ ਛੇਤੀ ਇਸ ਨੂੰ ਚੀਨ ''ਚ ਵੀ ਪੇਸ਼ ਕੀਤਾ ਜਾਵੇਗਾ। 

 

ਗਬੀਟਾ ਪੀਰਿਅਡ ''ਚ, ਯੂਜ਼ਰ ਨੂੰ ਐਂਡ੍ਰਾਇਡ ਨਾਗਟ ਦਾ ਦਾ ਅਨੁਭਵ ਸੈਮਸੰਗ ਦੇ ਨਵੇਂ ਯੂਐਕਸ ਦੇ ਨਾਲ ਮਿਲੇਗਾ, ਅਤੇ ਯੂਜ਼ਰਸ ਆਪਣਾ ਐਕਸਪੀਰਿਅਨਸ ਇੱਥੇ ਸ਼ੇਅਰ ਵੀ ਕਰ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਇਸ ਤੋਂ ਕਾਫ਼ੀ ਮਦਦ ਮਿਲੇਗੀ ਅਤੇ ਇਸਨੂੰ ਜ਼ਿਆਦਾ ਸੁਧਾਰਿਆ ਵੀ ਜਾ ਸਕੇਂਗਾ। ਜੋ ਲੋਕ ਗਲੈਕਸੀ S7ਐੱਜ਼ ਓਲਿੰਪਿਕ ਗੇਮਜ਼ ਐਡੀਸ਼ਨ ਜਾਂ ਇਨਜਸਟਿਸ ਐਡੀਸ਼ਨ ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ।

 

ਹਾਲਾਂਕਿ ਅੱਜੇ ਤੱਕ ਇਸ ਬਾਰੇ ''ਚ ਕੁੱਝ ਵੀ ਨਹੀਂ ਪਤਾ ਚਲਿਆ ਹੈ ਕਿ ਸਾਰੇ ਗਲੈਕਸੀ S7 ਯੂਨਿਟਸ ਨੂੰ ਇਹ ਅਪਡੇਟ ਕਦੋਂ ਤੱਕ ਮਿਲੇਗਾ। ਪਰ ਜੇਕਰ ਇਸਦੇ ਬੀਟਾ ਵਰਜਨ ਨੂੰ ਪੇਸ਼ ਕੀਤਾ ਗਿਆ ਹੈ ਤਾਂ  ਛੇਤੀ ਹੀ ਇਸਦਾ ਆਧਿਕਾਰਿਕ ਰੋਲਆਉਟ ਵੀ ਹੋਵੇਗਾ।


Related News