3 ਮਾਰਚ ਨੂੰ Nintendo ਪੇਸ਼ ਕਰੇਗੀ ਨਵੀਂ ਤਕਨੀਕ ਬਣਿਆ ਸਵਿੱਚ ਗੇਮਿੰਗ ਕੰਸੋਲ
Sunday, Jan 15, 2017 - 11:26 AM (IST)
.jpg)
ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ Nintendo ਨੇ ਇੱਕ ਈਵੈਂਟ ਦੇ ਦੌਰਾਨ ਨਵੇਂ ਸਵਿੱਚ ਗੇਮਿੰਗ ਕੰਸੋਲ ਦੀ ਕੀਮਤ ਅਤੇ ਉਪਲੱਬਧਤਾ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕਸਟਮ ਟੇਗਰਾ ਪ੍ਰੋਸੈਸਰ ਨਾਲ ਲੈਸ ਇਹ ਗੇਮਿੰਗ ਕੰਸੋਲ ਬਿਹਤਰ ਗਰਾਫਿਕਸ ਵਾਲੀ ਹਾਈ ਐਂਡ ਗੇਮਜ਼ ਨੂੰ ਪਲੇ ਕਰਨ ''ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ ਦੇ ਨਾਲ ਦੋ ਡਿਟੈਚਬਲ ਓਨ-ਹੈਂਡ ਓਪੇਰੇਟਡ ਕੰਟਰੋਲਰਸ ਅਤੇ ਤੁਹਾਡੇ ਟੀ. ਵੀ ਨਾਲ ਕੁਨੈੱਕਟ ਕਰਨ ਲਈ ਇਕ ਸਵਿੱਚ ਡਾਕ ਵੀ ਦਿੱਤਾ ਜਾਵੇਗਾ। ਇਸ ਦੀ ਕੀਮਤ $299.99 (ਕਰੀਬ 20,000 ਰੁਪਏ) ਰੱਖੀ ਗਈ ਹੈ ਅਤੇ ਅਮਰੀਕੀ (ਨਿਊਯਾਰਕ) ''ਚ ਇਸ ਦੇ ਪ੍ਰੀ ਆਰਡਰ ਵੀ ਸ਼ੁਰੂ ਹੋ ਗਏ ਹਨ।
ਇਸ ਗੇਮਿੰਗ ਕੰਸੋਲ ''ਚ ਕੰਪਨੀ ਨੇ NVIDIA GPU ਦਿੱਤਾ ਹੈ ਜਿਸ ਨੂੰ NVIDIA ਦੇ ਗੇਮਿੰਗ ਗਰਾਫਿਕ ਕਾਰਡਸ ''ਚ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ''ਚ 6.2 ਇੰਚ ਦੀ 1280x720 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਮਲਟੀ-ਟੱਚ ਕੈਪੇਸਟਿੱਵ ਟੱਚ ਸਕ੍ਰੀਨ, ਐਂਬਿਅੰਟ ਲਾਈਟ ਸੈਂਸਰ ਅਤੇ 32ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਜਾਵੇਗੀ ਜਿਸ ਨੂੰ ਮਾਇਕ੍ਰੋ SDXC ਕਾਰਡ ਰਾਹੀਂ ਵਧਾਇਆ ਜਾ ਸਕੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ''ਚ ਲੱਗੀ ਬੈਟਰੀ ਇਕ ਵਾਰ ਚਾਰਜ ਕਰਨ ''ਤੇ 6 ਘੰਟਿਆਂ ਦਾ ਲਗਾਤਾਰ ਬੈਟਰੀ ਬੈਕਅਪ ਦੇਵੇਗੀ।