ਮੈਕਬੁੱਕ ਪ੍ਰੋ 2016 ਟੱਚ ਬਾਰ ਵੇਰਿਅੰਟ ''ਚ 256ਜੀ.ਬੀ ਸਟੋਰੇਜ ਮੈਮਰੀ,ਜਾਣੋ ਬਾਕੀ ਦੇ ਸਪੈਸੀਫਿਕੇਸ਼ਨ
Wednesday, Nov 30, 2016 - 10:20 AM (IST)

ਜਲੰਧਰ- ਐਪਲ ਨੇ ਹਾਲ ਹੀ ''ਚ ਨਵੰਬਰ ਮਹੀਨੇ ਦੇ ਮੱਧ ''ਚ ਚੁੱਪਚਾਪ ਹੀ ਮੈਕਬੁਕ ਪ੍ਰੋ 2016 ਦੇ ਬਿਨਾਂ ਟੱਚ ਬਾਰ ਵਾਲੇ ਵੇਰਿਅੰਟ ਨੂੰ ਭਾਰਤੀ ਮਾਰਕੀਟ ''ਚ ਉਤਾਰ ਦਿੱਤਾ ਸੀ। ਪਰ ਹੁਣ ਇਕ ਖਬਰ ਮੁਤਾਬਕ ਐਪਲ ਮੈਕਬੁੱਕ ਪ੍ਰੋ 2016 ਟੱਚ ਬਾਰ ਵਾਲਾ ਵੇਰਿਅੰਟ ਵੀ ਉਪਲੱਬਧ ਹੋ ਗਿਆ ਹੈ। ਇਸ ਨਵੇਂ ਟੱਚ ਬਾਰ ਵਾਲੇ ਮੈਕਬੁੱਕ ਦੇ 13 ਇੰਚ ਵਾਲੇ ਵੇਰਿਅੰਟ ਦੀ ਕੀਮਤ 1,55,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 15 ਇੰਚ ਵਾਲੇ ਵੇਰਿਅੰਟ ਦੀ 2,05,900 ਰੁਪਏ ਹੈ
ਮੈਕਬੁੱਕ ਪ੍ਰੋ 2016 ਦਾ ਖਾਸ ਟੱਚ ਬਾਰ ਫੀਚਰ ਬਾਰੇ
ਨਵੇਂ ਮੈਕਬੁੱਕ ਪ੍ਰੋ 2016 ਮੈਕਬੁੱਕ ਦਾ ਸਭ ਤੋਂ ਅਨੋਖਾ ਫੀਚਰ ਮਲਟੀ ਟੱਚ ਕੰਟਰੋਲ ਸਟ੍ਰਿਪ ਹੈ। ਦਰਅਸਲ, ਇਨੇ ਹੁਣ ਫੰਕਸ਼ਨ ਬਟਨ ਦੀ ਜਗ੍ਹਾ ਲੈ ਲਈ ਹੈ। ਇਹ ਪੂਰੀ ਤਰ੍ਹਾਂ ਨਾਲ ਇੰਟ੍ਰੈਕਟਿੱਵ ਅਤੇ ਕਟ੍ਰੇਕਸਟ ਸੈਂਸਟਿਵ ਹੈ। ਇਹ ਸਿਸਟਮ ਨਾਲ ਜੁੜੇ ਕਈ ਕਮਾਂਡ ਦਿਖਾਉਂਦਾ ਹੈ, ਨਾਲ ਹੀ ਅਲਗ ਤੋਂ ਐਪਸ ਅਤੇ ਵਰਕਫਲੋ ''ਚ ਵੀ ਅਡਾਪਟ ਕਰ ਲੈਂਦਾ ਹੈ, ਟਚ ਬਾਰ ''ਤੇ ਕੰਟਰੋਲ ਲੈ ਜਾਣ ''ਤੇ ਐਪਲੀਕੇਸ਼ਨ ਪੂਰੇ ਸਕ੍ਰੀਨ ''ਤੇ ਕੰਟੈਂਟ ਦਿਖਾਵੇਗਾ। ਮਲਟੀ-ਟੱਚ ਗੇਸਚਰ ਦਾ ਮਤਲੱਬ ਹੈ ਕਿ ਤੁਸੀਂ ਟਾਇਮ ਲਾਈਨ ਨੂੰ ਵੀ ਬਦਲ ਸਕੋਗੇ। ਨਵੇਂ ਮੈਕਬੁੱਕ ਪ੍ਰੋ ''ਚ ਟੱਚ ਆਈ. ਡੀ ਸੈਂਸਰ ਵੀ ਹਨ ਜਿਨ੍ਹਾਂ ਨੂੰ ਪਾਵਰ ਬਟਨ ''ਚ ਇੰਟੀਗ੍ਰੇਟ ਕੀਤਾ ਗਿਆ ਹੈ। ਨਵੇਂ ਸਪੀਕਰ ਦੇ ਬਾਰੇ ''ਚ ਜ਼ਿਆਦਾ ਬਿਹਤਰ ਅਵਾਜ਼ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ। ਸਪੀਕਰ ਹੁਣ ਕੀ-ਬੋਰਡ ਦੇ ਦੋਨਾਂ ਵੱਲ ਮੌਜੂਦ ਹਨ।
ਮੈਕਬੁੱਕ ਪ੍ਰੋ 2016 ਦੇ ਹੋਰ ਫੀਚਰਸ
ਗੱਲ ਕਰੀਏ ਬਾਕੀ ਸਪੈਸੀਫਿਕੇਸ਼ਨ ਦੀ ਤਾਂ ਇਨ੍ਹਾਂ ''ਚ ਇੰਟੈੱਲ ਕੋਰ ਆਈ5 ਅਤੇ ਆਈ7 ਦੇ ਛੇਵੀਂ ਜੈਨਰੇਸ਼ਨ ਸੀ. ਪੀ. ਯੂ, 8 ਜੀ. ਬੀ ਜਾਂ 16 ਜੀ. ਬੀ ਰੈਮ ਅਤੇ 256 ਜੀ. ਬੀ ਸਟੋਰੇਜ ਹਨ। 13 ਇੰਚ ਵਾਲੇ ਮਾਡਲ ਦੇ ਸਕ੍ਰੀਨ ਦਾ ਰੈਜ਼ੋਲਿਊਸ਼ਨ 2560x1600 ਪਿਕਸਲ ਹੈ ਅਤੇ ਇਨ੍ਹਾਂ ''ਚ ਇੰਟੀਗ੍ਰੇਟੇਡ ਇੰਟੈੱਲ ਆਇਰਿਸ 540 ਗ੍ਰਾਫਿਕਸ ਹੈ। 15 ਇੰਚ ਵਾਲੇ ਮਾਡਲ ਦੀ ਸਕ੍ਰੀਨ ਦੀ ਰੈਜ਼ੋਲਿਊਸ਼ਨ 2880x1800 ਪਿਕਸਲ ਹੈ ਅਤੇ ਇਸ ''ਚ ਏ. ਐੱਮ. ਡੀ ਰੇਡਿਆਨ ਪ੍ਰੋ-ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ।
ਟੱਚ ਬਾਰ ਦੇ ਨਾਲ ਆਉਣ ਵਾਲੇ ਮਾਡਲ ''ਚ ਚਾਰ ਯੂ. ਐੱਸ. ਬੀ ਟਾਈਪ-ਸੀ ਪੋਰਟ ਹਨ ਜੋ ਥੰਡਰਬੋਲਟ 3 ਦੇ ਨਾਲ ਯੂ. ਐੱਸ. ਬੀ 3.2 ਐੱਨ 2 ਸਪੀਡ ਨੂੰ ਸਪੋਰਟ ਕਰਦੇ ਹਨ।