ਸ਼ਾਕਪਰੂਫ, ਡਸਟਪਰੂਫ ਅਤੇ ਵਾਟਰਪਰੂਫ ਹੈ lecia ਦਾ X-U ਕੈਮਰਾ

Wednesday, Jan 27, 2016 - 10:51 AM (IST)

ਸ਼ਾਕਪਰੂਫ, ਡਸਟਪਰੂਫ ਅਤੇ ਵਾਟਰਪਰੂਫ ਹੈ lecia ਦਾ X-U  ਕੈਮਰਾ

ਜਲੰਧਰ : ਹਾਈ ਕੁਆਲਿਟੀ ਅਤੇ ਹਲਕੇ ਰੇਂਜਫਾਈਂਡਰ ਕੈਮਰੇ ਬਣਾਉਣ ਵਾਲੀ ਕੰਪਨੀ lecia ਨੇ ਨਵਾਂ X-U (typ AAC) ਫਿਕਸਡ ਪ੍ਰਾਇਮ ਲੈਂਸ ਕਾਂਪੈਕਟ ਡਿਜ਼ਾਈਨ ਵਾਲਾ ਕੈਮਰਾ ਪੇਸ਼ ਕੀਤਾ ਹੈ । lecia ਇਕ ਜਰਮਨ ਆਪਟਿਕਸ ਇੰਟਰਪ੍ਰਾਈਜ਼ ਅਤੇ lecia ਕੈਮਰਿਆਂ ਦਾ ਉਤਪਾਦਨ ਕਰਨ ਵਾਲੀ ਕੰਪਨੀ ਹੈ । ਇਸ ਵਿਚ 16 ਮੈਗਾਪਿਕਸਲ ਏ. ਪੀ. ਐੱਸ.-ਸੀ. ਸੀ. ਐੱਮ. ਓ. ਐੱਸ.  ਸੈਂਸਰ ਅਤੇ 23 ਐੱਮ. ਐੱਮ. ਐੱਫ. 1.7 ਲੈਂਸ ਦਿੱਤਾ ਗਿਆ ਹੈ। ਇਹ ਕੈਮਰਾ ਸ਼ਾਕ-ਰਜ਼ਿਸਟੈਂਟ, ਧੂੜ ਤੋਂ ਬਚਣ ਵਾਲਾ ਅਤੇ ਵਾਟਰਪਰੂਫ ਹੈ । 
X-U Leica ਦੀ ਐਕਸ-ਸੀਰੀਜ਼ ਦੇ ਕੈਮਰਿਆਂ ਦੀ ਤਰ੍ਹਾਂ ਹੀ ਹੈ, ਜਿਸ ਵਿਚ ਹਾਈ ਕੁਆਲਿਟੀ ਸੈਂਸਰ ਫਿਕਸਡ ਲੈਂਸ ਨਾਲ ਦਿੱਤਾ ਗਿਆ ਹੈ । ਫੋਟੋਗ੍ਰਾਫਿਕ ਸਾਖ ਨੂੰ ਬਚਾਉਣ ਲਈ ਇਸ ਵਿਚ 16 ਮੈਗਾਪਿਕਸਲ ਏ. ਪੀ. ਐੱਸ.-ਸੀ.  (23.6 x 15.7 ਐੱਮ. ਐੱਮ.) ਸੀ. ਐੱਮ. ਓ . ਐੱਸ.  ਸੈਂਸਰ Leica Summilux 23 ਐੱਮ. ਐੱਮ. ਐੱਫ. 1.7 ਦਿੱਤਾ ਗਿਆ ਹੈ । ਕੈਮਰੇ ਦੀ ਆਈ. ਐੱਸ. ਓ. ਰੇਂਜ 100 ਤੋਂ 12,500 ਹੈ ਅਤੇ 5 ਫ੍ਰੇਮਸ ਪ੍ਰਤੀ ਸੈਕੇਂਡ (ਐੱਫ. ਪੀ. ਐੱਸ.)  ਵਿਚ ਸ਼ੂਟ ਕਰ ਸਕਦਾ ਹੈ । ਇਸ ਦੇ ਇਲਾਵਾ ਇਸ ਤੋਂ ਫੁਲ ਐੱਚ. ਡੀ. 1080 ਪਿਕਸਲ ਵਿਚ 30 ਫ੍ਰੇਮਸ ਪ੍ਰਤੀ ਸੈਕੇਂਡ ''ਤੇ ਵੀਡੀਓ ਵੀ ਸ਼ੂਟ ਕਰ ਸਕਦੇ ਹਾਂ ।  
Leica ਦੇ ਕਈ ਕੈਮਰਿਆਂ ਦੀ ਤਰ੍ਹਾਂ X-U  ਦੀ ਇਮੇਜ ਕਵਾਲਿਟੀ ਵੀ ਚੰਗੀ ਹੈ ਪਰ ਇਸ ਵਿਚ ਹੋਰ ਵੀ ਬਹੁਤ ਕੁਝ ਖਾਸ ਹੈ । ਇਸ ਦਾ ਉਬੜ-ਖਾਬੜ ਡਿਜ਼ਾਈਨ, ਜਿਸ ਦੇ ਨਾਲ ਸੀਲਡ ਬਾਡੀ ਵਧੀਆ ਗ੍ਰਿੱਪ ਦੇ ਨਾਲ ਦਿੱਤੀ ਗਈ ਹੈ ਅਤੇ ਇਸ ਦੇ ਪਿੱਛੇ ਦੀ ਤਰਫ ਲੱਗੀ 3 ਇੰਚ ਦੀ ਡਿਸਪਲੇ 920 k ਡਾਟ ਐੱਲ. ਸੀ. ਡੀ. ਸਕ੍ਰੀਨ ਪ੍ਰੋਟੈਕਟਿਵ ਕਵਰ ਨਾਲ ਆਉਂਦੀ ਹੈ ।  
ਇਹ ਡਸਟਪਰੂਫ ਅਤੇ ਸ਼ਾਕਪਰੂਫ ਹੈ ਅਤੇ 4 ਫੁੱਟ ਉੱਪਰੋਂ ਡਿੱਗਣ ''ਤੇ ਵੀ ਟੁੱਟਦਾ ਨਹੀਂ ਹੈ । ਜਿਥੋਂ ਤੱਕ ਇਸ ਦੇ ਵਾਟਰਪਰੂਫ ਹੋਣ ਦੀ ਗੱਲ ਹੈ ਤਾਂ ਇਹ 49 ਫੁੱਟ ਪਾਣੀ ਵਿਚ 60 ਮਿੰਟ ਤੱਕ ਕੰਮ ਕਰ ਸਕਦਾ ਹੈ। ਹੋਰ ਤਾਂ ਹੋਰ ਪਾਣੀ ਦੇ ਅੰਦਰ ਇਸ ਤੋਂ ਫੋਟੋਜ਼ ਵੀ ਖਿੱਚੀਆਂ ਜਾ ਸਕਦੀਆਂ ਹਨ । Leica X-II ਦਾ ਭਾਰ 635 ਗ੍ਰਾਮ ਹੈ । ਇਸ ਦੀ ਕੀਮਤ 2,950 ਅਮਰੀਕੀ ਡਾਲਰ ਹੋਵੇਗੀ ।


Related News