ਬਾਜ਼ਾਰ ''ਚ ਜਲਦ ਦਸਤਕ ਦੇਣਗੇ HTC ਦੇ ਇਹ ਸਮਾਰਟਫੋਨ

Thursday, Aug 18, 2016 - 04:23 PM (IST)

ਬਾਜ਼ਾਰ ''ਚ ਜਲਦ ਦਸਤਕ ਦੇਣਗੇ HTC ਦੇ ਇਹ ਸਮਾਰਟਫੋਨ

ਜਲੰਧਰ : ਇਸ ਸਾਲ ਦੇ ਅੰਤ ਤੱਕ ਐੱਚ ਟੀ ਸੀ ਦੋ ਨੈਕਸਸ ਸਮਾਰਟਫੋਨ ਲਾਂਚ ਕਰੇਗਾ। ਜਿਨ੍ਹਾਂ ਦਾ ਨਾਮ ਐੱਚ ਟੀ ਸੀ ਸੈੱਲਫੀਸ਼ ਅਤੇ ਐੱਚ ਟੀ ਸੀ ਮਾਰਲੀਨ ਦੱਸਿਆ ਜਾ ਰਿਹਾ ਹੈ, ਐੱਚ. ਟੀ. ਸੀ ਸੈੱਲਫੀਸ਼, ਐੱਚ. ਟੀ. ਸੀ ਮਾਰਲੀਨ ਦੇ ਮੁਕਾਬਲੇ ਸਸਤਾ ਹੋਵੇਗਾ। ਦੋਨ੍ਹੋਂ ਹੀ ਸਮਾਰਟਫੋਨ ਦੇ ਫੀਚਰ ਅਤੇ ਬਾਕੀ ਖੂਬੀਆਂ ਪਹਿਲਾਂ ਹੀ ਕੁਝ ਸਾਇਟਸ ''ਤੇ ਲੀਕ ਹੋ ਚੁੱਕੀਆਂ ਹਨ । ਜਿਸ ਦੇ ਮੁਤਾਬਕ HTC Marlin Sports ''ਚ 1440X2560 ਰੈਜ਼ੋਲਿਊਸ਼ਨ ਪਿਕਸਲ  ਦੇ ਨਾਲ 5.5 ਇੰਚ ਦੀ QHD ਡਿਸਪਲੇ ਹੋਵੇਗੀ। ਕਵਾਲਕਾਮ ਸਨੈਪਡ੍ਰੈਗਨ 820 ਕੋਰ ਪ੍ਰੋਸੈਸਰ ਦੇ ਨਾਲ 4GB ਰੈਮ ਹੋ ਸਕਦੀ ਹੈ, ਫੋਨ ''ਚ 32GB ਸਟੋਰੇਜ ਮੈਮਰੀ ਹੋਵੇਗੀ।

 

ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਜਦ ਕਿ ਫ੍ਰੰਟ ਕੈਮਰਾ 8ਮੈਗਾਪਿਕਸਲ ਦਾ ਹੈ। ਐੱਚ ਟੀ ਸੀ ਮਾਰਲੀਨ ਦੀ 3,450mAh ਬੈਟਰੀ ਵੀ ਮਜ਼ਬੂਤ ਨਜ਼ਰ  ਆਉਂਦੀ ਹੈ। ਇਸ ''ਚ ਐਂਡ੍ਰਾਇਡ ਨਾਗਟ 7.0 ਅਪਡੇਟਡ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ 4G LTE,ਬਲੂਟੁੱਥ  ਜੀ. ਪੀ. ਐੱਸ ਵਾਈ- ਫਾਈ 802.11 13 ਅਤੇ ਟਾਇਪ-ਸੀ ਯੂ. ਐੱਸ. ਬੀ ਨਾਲ ਲੈਸ ਹੋਵੇਗਾ।

 

ਉਥੇ ਹੀ ਐੱਚ ਟੀ ਸੀ ਨੈਕਸਸ ਸੈਲਫੀਸ਼ ਦੀ ਸਕ੍ਰੀਨ ਮਾਰਲੀਨ ਦੇ ਮੁਕਾਬਲੇ ਛੋਟੀ ਹੋਣ ਦੀ ਉਂਮੀਦ ਹੈ । ਇਹ ਫੁੱਲ HD ਦੇ ਨਾਲ 5 ਇੰਚ ਦੀ ਹੋਵੇਗੀ। ਬਾਕੀ ਸਾਰੇ ਫੀਚਰ ਲਗਭਗ ਇਕ ਸਮਾਨ ਹੋ ਸਕਦੇ ਹਨ। ਦੋਨਾਂ ਹੀ ਸਮਾਰਟਫੋਨ ''ਚ ਐੱਨ ਐੱਫ ਸੀ ਕੁਨੈੱਕਟੀਵਿਟੀ ਅਤੇ ਪਿੱਛੇ ਦੇ ਵੱਲ ਫਿੰਗਰਪ੍ਰਿੰਟ ਸਕੈਨਰ ਹੋਵੇਗਾ।

 

ਫਿਲਹਾਲ ਗੂਗਲ ਨੇ ਦੋਨਾਂ ਲਾਂਚ ਸਮਾਰਟਫੋਨਸ ਦੀ ਆਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।  ਖਬਰਾਂ ਦੀ ਮੰਨੀਏ ਤਾਂ 4 ਅਕਤੂਬਰ ਨੂੰ ਨੈਕਸਸ ਮਾਰਲੀਨ ਅਤੇ ਨੈਕਸਸ ਸੈੱਲਫੀਸ਼ ਬਾਜ਼ਾਰ ''ਚ ਦਸਤਕ ਦੇ ਸਕਦੇ ਹਨ।


Related News