ਭਾਰਤ ''ਚ ਤੂਫਾਨ ਦੌਰਾਨ 10,000 ਲੋਕਾਂ ਨੇ ਇਸਤੇਮਾਲ ਕੀਤਾ ਫੇਸਬੁੱਕ ਦਾ ਇਹ ਫੀਚਰ

05/15/2018 6:26:03 PM

ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਭਾਰਤ 'ਚ ਜ਼ਬਰਦਸਤ ਤੂਫਾਨ ਆਉਣ ਤੋਂ ਬਾਅਦ ਸੋਮਵਾਰ ਨੂੰ ਸੇਫਟੀ ਚੈੱਕ ਫੀਚਰ ਸ਼ੁਰੂ ਕੀਤਾ ਹੈ। ਉਥੇ ਹੀ ਫੇਸਬੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਕਰੀਬ 10 ਹਜ਼ਾਰ ਲੋਕਾਂ ਨੇ ਇਸ 'ਸੇਫਟੀ ਚੈੱਕ' ਫੀਚਰ ਦਾ ਇਸਤੇਮਾਲ ਕੀਤਾ ਹੈ। ਇਸ ਫੀਚਰ ਦਾ ਇਸਤੇਮਾ ਕਰਕੇ ਲੋਕਾਂ ਨੇ ਖੁਦ ਨੂੰ ਸੁਰੱਖਿਅਤ ਕਰਾਰ ਦਿੱਤਾ ਹੈ। ਇਸ ਸੇਫਟੀ ਫੀਚਰ 'ਤੇ ਜਿਵੇਂ ਹੀ ਕੋਈ ਆਪਣੇ ਸੁਰੱਖਿਅਤ ਹੋਣ ਦੀ ਸੂਚਨਾ ਦਿੰਦਾ ਹੈ, ਇਹ ਸੂਚਨਾ ਉਸ ਦੇ ਸਾਰੇ ਫੇਸਬੁੱਕ ਫਰੈਂਡ ਤਕ ਪਹੁੰਚ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਦਰਤੀ ਆਫਤ 'ਚ ਉਨ੍ਹਾਂ ਦੇ ਦੋਸਤ ਜਾਂ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਹੋਇਆ ਹੈ ਅਤੇ ਉਹ ਸੁਰੱਖਿਅਤ ਹਨ। 

PunjabKesari
ਫੇਸਬੁੱਕ ਦੇ ਇਸ ਫੀਚਰ ਦਾ ਇਸਤੇਮਾਲ ਕਈ ਦੇਸ਼ਾਂ 'ਚ ਆਫਤ ਅਤੇ ਅੱਤਵਾਦੀ ਹਮਲੇ ਦੌਰਾਨ ਕੀਤਾ ਜਾ ਚੁੱਕਾ ਹੈ। ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਇਸ ਧੂੜ ਭਰੀ ਹਨ੍ਹੇਰੀ ਅਤੇ ਆਸਮਾਨੀ ਬਿਜਲੀ ਕਾਰਨ 53 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਤੋਂ ਬਾਅਦ ਹੀ ਫੇਸਬੁੱਕ ਨੇ ਆਪਣੇ ਇਸ ਫੀਚਰ ਨੂੰ ਭਾਰਤ 'ਚ ਸ਼ੁਰੂ ਕੀਤਾ ਹੈ। 
ਦੱਸ ਦਈਏ ਕਿ ਦੁਨੀਆ ਭਰ 'ਚ ਜਦੋਂ ਵੀ ਕੁਦਰਤੀ ਆਫਤਾਂ ਆਉਂਦੀਆਂ ਹਨ, ਫੇਸਬੁੱਕ ਆਪਣੇ ਇਸ ਫੀਚਰ ਨੂੰ ਸ਼ੁਰੂ ਕਰ ਦਿੰਦੀ ਹੈ। ਜਿਸ ਨਾਲ ਲੋਕਾਂ ਨੂੰ ਅਜਿਹੀਆਂ ਆਫਤਾਂ ਦੇ ਸਮੇਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਆਪਣੇ ਸੁਰੱਖਿਅਤ ਹੋਣ ਦੀ ਖਬਰ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ।


Related News