ਮਾਇਟੀ ਖਾਲਸਾ ਵਰਲਡ ਸਕੂਲ ਵੱਲੋਂ ਪਿੰਗਲਵਾਡ਼ੇ ਨੂੰ ਸਮੱਗਰੀ ਭੇਂਟ

11/12/2018 5:37:04 PM

ਤਰਨਤਾਰਨ (ਬਲਵਿੰਦਰ ਕੌਰ)- ਇਤਿਹਾਸਿਕ ਨਗਰ ਸੀ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮਾਇਟੀ ਖਾਲਸਾ ਵਰਲਡ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਬੰਦੀ ਛੋਡ਼ ਦਿਵਸ ਅਤੇ ਦਿਵਾਲੀ ਮੌਕੇ ਪਿੰਗਲਵਾਡ਼ਾ ਗੋਇੰਦਵਾਲ ਸਾਹਿਬ ਬਰਾਂਚ ਦੇ ਮਰੀਜ਼ਾਂ ਨੂੰ ਵਰਤੋਂ ਯੋਗ ਵਸਤਾਂ ਭੇਂਟ ਕੀਤੀਆ। ਇਸ ਮੌਕੇ ਸਕੂਲ ਪਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਪਿੰਗਲਵਾਡ਼ੇ ਦੇ ਮਰੀਜ਼ਾਂ ਨੂੰ ਵਰਤੋਂ ਯੋਗ ਕੰਬਲ, ਚੱਪਲਾਂ, ਕੱਪਡ਼ੇ ਅਤੇ ਖਾਣ-ਪੀਣ ਆਦਿ ਵਸਤਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਹਮੇਸ਼ਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਲੋਡ਼ਵੰਦਾਂ ਦੇ ਸੇਵਾ ਸਭਤੋਂ ਵੱਡਾ ਪੁੰਨ ਹੈ। ਇਸ ਕਰਕੇ ਹਰੇਕ ਇਨਸਾਨ ਨੂੰ ਆਪਣੀ ਕਿਰਤ ਕਮਾਈ ‘ਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਪੂਨਮ ਸਰਮਾ ਅਤੇ ਸਮੂਹ ਸਟਾਫ ਹਾਜ਼ਰ ਸੀ।


Related News