ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਚੋਣ ਸੰਪੰਨ

Monday, Sep 30, 2024 - 06:01 PM (IST)

ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਚੋਣ ਸੰਪੰਨ

ਪੱਟੀ (ਸੋਢੀ) : ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11ਪੱਟੀ ਡਿਪੂ ਦੀ ਜਥੇਬੰਦਕ ਕਨਵੈਨਸ਼ਨ/ਚੋਣ ਕੀਤੀ ਗਈ, ਜਿਸ ਕਨਵੈਨਸ਼ਨ ਵਿਚ ਪਨਬਸ ਕੰਟਰੈਕਟ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਆਗੂਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਾਣਬੁੱਝ ਕੇ ਲਮਕਾਈਆਂ ਹਨ। ਅੱਜ ਨਵੇਂ ਆਗੂਆਂ ਦੀ ਚੋਣ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਅੰਦਰ ਮੁਲਾਜ਼ਮਾਂ ਦੀ ਅਗਵਾਈ ਕਰਕੇ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਕਨਵੈਨਸ਼ਨ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਵਿਚ ਕੰਟਰੈਕਟ ’ਤੇ ਕੰਮ ਕਰਦੇ ਸਮੂਹ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਡਿਊਟੀਆਂ ਤੋਂ ਫਾਰਗ ਕੀਤੇ ਵਰਕਰਾਂ ਨੂੰ ਡਿਊਟੀ ਉਪਰ ਲਿਆ ਜਾਵੇ। 

ਕਨਵੈਨਸ਼ਨ ਦੇ ਅਖੀਰ ਵਿਚ ਪੱਟੀ ਡਿਪੂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਵਜ਼ੀਰ ਸਿੰਘ ਜੌਣੇਕੇ, ਜਨਰਲ ਸੱਕਤਰ ਗੁਰਬਿੰਦਰ ਸਿੰਘ ਗਿੱਲ, ਸੀਨੀ: ਮੀਤ ਪ੍ਰਧਾਨ ਸਤਨਾਮ ਸਿੰਘ ਢਿੱਲੋਂ, ਮੀਤ ਪ੍ਰਧਾਨ ਗੁਰਬਿੰਦਰ ਸਿੰਘ,ਸਹਾਇਕ ਸੈਕਟਰੀ ਸੁਖਜੀਤ ਸਿੰਘ ਲੌਹਕਾ, ਵਿੱਤ ਸਕੱਤਰ ਨਰਿੰਦਰ ਸਿੰਘ, ਸਰਪ੍ਰਸਤ ਕੁਲਦੀਪ ਸਿੰਘ, ਚੈਅਰਮੈਨ ਗੁਰਸੇਵਕ ਸਿੰਘ, ਪੈ੍ਰੱਸ ਸਕੱਤਰ ਸੁਰਿੰਦਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਗੁਰਵੇਲ ਸਿੰਘ ਵੀਰਮ, ਦਵਿੰਦਰ ਸਿੰਘ ਬੁਰਜ, ਸਤਵਿੰਦਰ ਸਿੰਘ ਔਲਖ, ਅਵਤਾਰ ਸਿੰਘ ,ਤਰਸੇਮ ਸਿੰਘ ਲੌਹਕਾ, ਬਲਜੀਤ ਸਿੰਘ, ਰਾਜਵੀਰ ਸਿੰਘ ਅਤੇ ਅਮਰਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।


author

Gurminder Singh

Content Editor

Related News