ਸਿਪਾਹੀ ਨੇ ਥਾਣੇਦਾਰ ਦੀ ਪਤਨੀ ਨਾਲ ਗੰਨ ਪੁਆਇੰਟ ’ਤੇ ਕੀਤਾ ਜਬਰ-ਜ਼ਿਨਾਹ

07/15/2022 3:39:17 PM

ਤਰਨਤਾਰਨ  (ਰਮਨ) : ਇਕ ਸਿਪਾਹੀ ਵਲੋਂ ਗੰਨ ਪੁਆਇੰਟ ’ਤੇ ਥਾਣੇਦਾਰ ਦੀ ਪਤਨੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਔਰਤ (44) ਨੇ ਦੱਸਿਆ ਕਿ ਉਸ ਦਾ ਪਤੀ ਥਾਣੇਦਾਰ ਤਾਇਨਾਤ ਹੈ। ਉਸ ਦੇ ਪਤੀ ਦਾ ਰਿਸ਼ਤੇਦਾਰ, ਜੋ ਜ਼ਿਲ੍ਹੇ ’ਚ ਬਤੌਰ ਸਿਪਾਹੀ ਤਾਇਨਾਤ ਹੈ, ਅਕਸਰ ਉਨ੍ਹਾਂ ਦੇ ਘਰ ਆਇਆ-ਜਾਇਆ ਕਰਦਾ ਸੀ।ਬੀਤੀ 9 ਜੁਲਾਈ ਨੂੰ ਜਦੋਂ ਉਹ ਕੁਆਰਟਰ ’ਚ ਇਕੱਲੀ ਸੀ ਤਾਂ ਮੁਲਜ਼ਮ ਉਸ ਦੇ ਘਰ ਸ਼ਾਮ ਸਾਢੇ ਪੰਜ ਵਜੇ ਆਇਆ, ਜਿਸ ਨੂੰ ਉਸ ਨੇ ਚਾਹ ਪਿਲਾਈ ਅਤੇ ਰੋਟੀ ਖਵਾਈ। ਔਰਤ ਨੇ ਦੱਸਿਆ ਕਿ ਸਿਪਾਹੀ ਨੇ ਉਸ ਨਾਲ ਗੰਨ ਪੁਆਇੰਟ ’ਤੇ ਜਬਰ-ਜ਼ਿਨਾਹ ਕੀਤਾ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ।

ਇਸ ਸਬੰਧੀ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।


Harnek Seechewal

Content Editor

Related News