ਐੱਸ.ਐੱਚ.ਓ ਮਨਜਿੰਦਰ ਸਿੰਘ ਨੂੰ ਦਲਿਤ ਸੈੱਲ ਦੇ ਜ਼ਿਲਾ ਵਾਈਸ ਪ੍ਰਧਾਨ ਨੇ ਕੀਤਾ ਸਨਮਾਨਿਤ ਕੀਤਾ
Saturday, Oct 13, 2018 - 01:39 PM (IST)

ਭਿੱਖੀਵਿੰਡ (ਰਾਜੀਵ, ਸੁਖਚੈਨ, ਅਮਨ) : ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਐੱਸ.ਐੱਚ.ਓ.ੳਮਨਜਿੰਦਰ ਸਿੰਘ ਨੂੰ ਇਲਾਕੇ 'ਚ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ 'ਤੇ ਅੱਜ ਥਾਣਾ ਭਿੱਖੀਵਿੰਡ ਵਿਖੇ ਕਾਂਗਰਸ ਦਲਿਤ ਸੈੱਲ ਦੇ ਜ਼ਿਲਾ ਵਾਈਸ ਪ੍ਰਧਾਨ ਜਗਤਾਰ ਸਿੰਘ, ਜਿਲਾ ਜਨਰਲ ਸੈਕਟਰੀ ਰਾਕੇਸ਼ ਪਹਿਲਵਾਨ, ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਵਿਚਾਰਧਾਰਾ ਸੰਗਠਨ ਪ੍ਰਧਾਨ ਨਰਿੰਦਰ ਧਵਨ ਵਲੋਂ ਸਨਮਾਨ ਚਿੰਨ੍ਹ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਸਬੇ 'ਚ ਆ ਰਹੀਆਂ ਮੁਸਕਲਾ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਡਾ.ਗਹਿਲ ਸਿੰਘ ਸੰਧੂ, ਬਿੱਟੂ ਸ਼ਿਵ, ਹਰਭਜਣ ਸਿੰਘ ਪ੍ਰਦੇਸ਼ੀ, ਜਤਿੰਦਰ ਵਿੱਕੀ, ਡਾ.ਗੁਰਚਰਨ ਸਿੰਘ ਧੁੰਨ ਆਦਿ ਹਾਜ਼ਰ ਸਨ।