ਸੈਂਸੈਕਸ 50 ਹਜ਼ਾਰ ਦਾ ਰਿਕਾਰਡ ਪੱਧਰ ਛੂਹਣ ਪਿੱਛੋਂ ਇੰਨੀ ਗਿਰਾਵਟ 'ਚ ਬੰਦ

01/21/2021 5:00:12 PM

ਮੁੰਬਈ- ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਬੀ. ਐੱਸ. ਈ. ਦਾ ਸੈਂਸੈਕਸ ਪਹਿਲੀ ਵਾਰ 50 ਹਜ਼ਾਰ ਦੇ ਪੱਧਰ ਨੂੰ ਛੂਹਣ ਵਿਚ ਸਫਲ ਰਿਹਾ ਪਰ ਕਾਰੋਬਾਰ ਦੇ ਅੰਤਿਮ ਪਲਾਂ ਵਿਚ ਮੁਨਾਫਾਵਸੂਲੀ ਹੋਣ ਕਾਰਨ ਇਹ 167 ਅੰਕ ਦੀ ਗਿਰਾਵਟ ਨਾਲ 49,624.76 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 54.35 ਅੰਕ ਦੀ ਗਿਰਾਵਟ ਨਾਲ 14,590.35 ਦੇ ਪੱਧਰ 'ਤੇ ਰਿਹਾ।

ਇਸ ਤੋਂ ਪਹਿਲਾਂ ਸੈਂਸੈਕਸ 50,096 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ 50,184 ਦੇ ਪੱਧਰ ਤੱਕ ਜਾਣ ਵਿਚ ਸਫ਼ਲ ਰਿਹਾ। 

ਵਿਦੇਸ਼ਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਨਾਲ ਬਾਜ਼ਾਰ ਵਿਚ ਤੇਜ਼ੀ ਰਹੀ ਪਰ ਕਾਰੋਬਾਰ ਦੇ ਅੰਤਿਮ ਘੰਟੇ ਵਿਚ ਨਿਵੇਸ਼ਕਾਂ ਨੇ ਮੁਨਾਫਾਵਸੂਲੀ ਤੇਜ਼ ਕਰ ਦਿੱਤੀ ਜਿਸ ਕਾਰਨ ਬਾਜ਼ਾਰ ਗਿਰਾਵਟ ਵਿਚ ਬੰਦ ਹੋਇਆ। ਬੈਂਕਿੰਗ, ਫਾਈਨੈਂਸ, ਦੂਰਸੰਚਾਰ, ਤੇਲ ਤੇ ਗੈਸ, ਮੈਟਲਸ ਅਤੇ ਸਿਹਤ ਸਮੂਹਾਂ ਵਿਚ ਵਿਕਵਾਲੀ ਜ਼ਿਆਦਾ ਰਹੀ।

ਨਿਵੇਸ਼ਕਾਂ ਨੇ ਦਰਿਮਆਨੀ ਅਤੇ ਛੋਟੀ ਕੰਪਨੀਆਂ ਵਿਚ ਵੀ ਵਿਕਵਾਲੀ ਕੀਤੀ। ਇਸ ਕਾਰਨ ਬੀ. ਐੱਸ. ਈ. ਦਾ ਮਿਡਕੈਪ 0.08 ਫ਼ੀਸਦੀ ਟੁੱਟਾ, ਸਮਾਲਕੈਪ 0.68 ਫ਼ੀਸਦੀ ਡਿੱਗਾ।

ਸੈਂਸੈਕਸ ਵਿਚ ਓ. ਐੱਨ. ਜੀ. ਸੀ ਦੇ ਸ਼ੇਅਰਾਂ' ਚ ਚਾਰ ਫ਼ੀਸਦੀ ਗਿਰਾਵਟ ਆਈ। ਭਾਰਤੀ ਏਅਰਟੈੱਲ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਢਾਈ ਫ਼ੀਸਦੀਦੀ ਗਿਰਾਵਟ ਦਰਜ ਕੀਤੀ ਗਈ। ਇੰਡਸਇੰਡ ਬੈਂਕ ਅਤੇ ਐੱਨ. ਟੀ. ਪੀ. ਸੀ. ਦੇ ਸ਼ੇਅਰਾਂ ਵਿਚ ਦੋ ਫ਼ੀਸਦੀ ਤੋਂ ਵੀ ਵੱਧ ਦਾ ਨੁਕਸਾਨ ਹੋਇਆ। ਬਜਾਜ ਫਾਈਨੈਂਸ ਅਤੇ ਬਜਾਜ ਆਟੋ ਵਿਚ ਢਾਈ ਫ਼ੀਸਦੀ ਤੋਂ ਤੇਜ਼ੀ ਰਹੀ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਵੀ ਦੋ ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ। ਵਿਦੇਸ਼ਾਂ ਵਿਚ ਜ਼ਿਆਦਾਤਰ ਪ੍ਰਮੁੱਖ ਸਟਾਕ ਮਾਰਕੀਟ ਹਰੇ ਨਿਸ਼ਾਨ ਵਿਚ ਰਹੇ। ਏਸ਼ੀਆ ਵਿਚ ਦੱਖਣੀ ਕੋਰੀਆ ਦੇ ਕੋਸਪੀ ਵਿਚ 1.49 ਫ਼ੀਸਦੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਵਿਚ 1.07 ਫ਼ੀਸਦੀ ਅਤੇ ਜਾਪਾਨ ਦੀ ਨਿਕੇਈ ਵਿਚ 0.82 ਫ਼ੀਸਦੀ ਦਾ ਵਾਧਾ ਹੋਇਆ। ਹੈਂਗਸੈਂਗ, ਹਾਲਾਂਕਿ, 0.12 ਫ਼ੀਸਦੀ ਖਿਸਕ ਗਿਆ।


Sanjeev

Content Editor

Related News