ਡਿਵਿਸ ਲੈਬਾਰਟਰੀਜ਼ ਨੂੰ ਜੂਨ ਤਿਮਾਹੀ ''ਚ 557 ਕਰੋੜ ਰੁਪਏ ਦਾ ਮੁਨਾਫਾ

Saturday, Aug 07, 2021 - 03:44 PM (IST)

ਡਿਵਿਸ ਲੈਬਾਰਟਰੀਜ਼ ਨੂੰ ਜੂਨ ਤਿਮਾਹੀ ''ਚ 557 ਕਰੋੜ ਰੁਪਏ ਦਾ ਮੁਨਾਫਾ

ਨਵੀਂ ਦਿੱਲੀ- ਫਾਰਮਾਸਿਊਟੀਕਲ ਕੰਪਨੀ ਡਿਵਿਸ ਲੈਬਾਰਟਰੀਜ਼ ਦਾ ਕੰਸੋਲੀਡੇਟਡ ਸ਼ੁੱਧ ਮੁਨਾਫਾ 30 ਜੂਨ ਨੂੰ ਖਤਮ ਹੋਏ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 13 ਫ਼ੀਸਦੀ ਵੱਧ ਕੇ 557 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 492 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ।

ਸਟਾਕ ਐਕਸਚੇਂਜਾਂ ਨੂੰ ਦਿੱਤੀ ਜਾਣਕਾਰੀ ਵਿਚ, ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 1,997 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 1,748 ਕਰੋੜ ਰੁਪਏ ਸੀ।
ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦਾ ਫਾਰੈਕਸ ਮੁਨਾਫਾ 20 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 5 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਕੰਪਨੀ ਦਾ ਕੁੱਲ ਖ਼ਰਚ ਪਿਛਲੇ ਸਾਲੇ ਦੀ ਇਸ ਮਿਆਦ ਦੇ 1,086.82 ਰੁਪਏ ਤੋਂ ਵੱਧ ਕੇ 18 1,182.13 ਕਰੋੜ ਰਿਹਾ। ਜੂਨ ਤਿਮਾਹੀ ਲਈ ਟੈਕਸ ਤੋਂ ਪਹਿਲਾਂ ਕੰਪਨੀ ਦਾ ਮੁਨਾਫਾ (ਪੀ. ਬੀ. ਟੀ.) ਪਿਛਲੇ ਸਾਲ ਦੀ ਇਸੇ ਤਿਮਾਹੀ ਦੇ 661 ਕਰੋੜ ਰੁਪਏ ਦੇ ਮੁਕਾਬਲੇ 814 ਕਰੋੜ ਰੁਪਏ ਰਿਹਾ।


author

Sanjeev

Content Editor

Related News