ਜ਼ਿਦਾਨ ਦੀ ਵਾਪਸੀ ਦੇ ਬਾਅਦ ਪਹਿਲੇ ਮੈਚ ''ਚ ਜਿੱਤਿਆ ਰੀਅਲ ਮੈਡ੍ਰਿਡ

Monday, Mar 18, 2019 - 09:32 AM (IST)

ਜ਼ਿਦਾਨ ਦੀ ਵਾਪਸੀ ਦੇ ਬਾਅਦ ਪਹਿਲੇ ਮੈਚ ''ਚ ਜਿੱਤਿਆ ਰੀਅਲ ਮੈਡ੍ਰਿਡ

ਮੈਡ੍ਰਿਡ— ਕਰਿਸ਼ਮਾਈ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਦਾ ਸਪੇਨ ਦੇ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਦੇ ਨਾਲ ਕੋਚ ਦੇ ਤੌਰ 'ਤੇ ਦੂਜੀ ਪਾਰੀ ਦਾ ਆਗਾਜ ਜਿੱਤ ਦੇ ਨਾਲ ਹੋਇਆ ਜਿਸ 'ਚ ਟੀਮ ਨੇ ਸ਼ਨੀਵਾਰ ਨੂੰ ਕੇਲਟਾ ਵਿਗੋ ਨੂੰ 2-0 ਨਾਲ  ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਨੇ ਘਰੇਲੂ ਮੈਦਾਨ 'ਤੇ ਲਗਾਤਾਰ ਚਾਰ ਮੈਚਾਂ 'ਚ ਚਲੇ ਆ ਰਹ ਹਾਰ ਦੇ ਸਿਲਸਿਲੇ ਨੂੰ ਰੋਕ ਦਿੱਤਾ।
PunjabKesari
ਰੀਅਲ ਮੈਡ੍ਰਿਡ ਲਈ ਇਸਕੋ ਅਤੇ ਜੇਰੇਥ ਬੇਲ ਨੇ ਗੋਲ ਕੀਤੇ। ਇਕ ਹੋਰ ਮੈਚ 'ਚ ਐਟਲੈਟਿਕੋ ਮੈਡ੍ਰਿਡ ਨੂੰ ਅਥਲੈਟਿਕ ਬਿਲਬਾਓ ਨੇ 2-0 ਨਾਲ ਹਰਾ ਦਿੱਤਾ ਜਿਸ ਨਾਲ ਟੀਮ ਚੋਟੀ ਦੇ ਕਾਬਜ ਬਾਰਸੀਲੋਨਾ ਤੋਂ 7 ਅੰਕ ਦੇ ਫਾਸਲੇ ਨੂੰ ਘੱਟ ਨਾ ਕਰ ਸਕੀ। ਬਾਰਸੀਲੋਨਾ ਦੇ 27 ਮੈਚਾਂ 'ਚ 63 ਅੰਕ ਹਨ ਜਦਕਿ ਐਟਲੈਟਿਕੋ ਮੈਡ੍ਰਿਡ ਦੇ 28 ਮੈਚਾਂ 'ਚ 56 ਅੰਕ ਹਨ। ਰੀਅਲ ਮੈਡ੍ਰਿਡ ਇੰਨੇ ਹੀ ਮੈਚਾਂ 'ਚ 54 ਅੰਕ ਦੇ ਨਾਲ ਤੀਜੇ ਸਥਾਨ 'ਤੇ ਹੈ।


author

Tarsem Singh

Content Editor

Related News