ਜ਼ਿੰਬਾਬਵੇ ਕ੍ਰਿਕਟ ਦੀ ਹੋਦ ਖਤਮ ਕਰਨਾ, ਫੈਸਲਾ ਦਿਲ ਤੋੜਨ ਵਾਲਾ : ਅਸ਼ਵਿਨ

07/19/2019 11:49:02 PM

ਨਵੀਂ ਦਿੱਲੀ— ਜ਼ਿੰਬਾਬਵੇ ਕ੍ਰਿਕਟ ਦੀ ਹੋਂਦ ਖਤਮ ਕਰਨ ਤੋਂ ਨਾ ਸਿਰਫ ਉਸ ਦੇ ਦੇਸ਼ ਦੇ ਖਿਡਾਰੀ ਹੀ ਪ੍ਰਭਾਵਿਤ ਹੋਏ ਹਨ ਸਗੋਂ ਇਸ ਦੀ ਗੂੰਜ ਭਾਰਤ ਵਿਚ ਵੀ ਸੁਣਾਈ ਦੇ ਰਹੀ ਹੈ ਤੇ ਚੋਟੀ ਦੇ ਆਫ ਸਪਿਨਰ ਆਰ. ਅਸ਼ਵਿਨ ਨੇ ਇਸ ਨਵੇਂ ਘਟਨਾਕ੍ਰਮ 'ਦੁੱਖਦਾਈ' ਕਰਾਰ ਦਿੱਤਾ ਹੈ।  ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸਰਕਾਰ ਦੇ ਦਖਲ ਦਾ ਹਵਾਲਾ ਦਿੰਦਿਆਂ ਜ਼ਿੰਬਾਬਵੇ ਕ੍ਰਿਕਟ ਦੀ ਤੁਰੰਤ ਪ੍ਰਭਾਵ ਨਾਲ ਹੋਂਦ ਖਤਮ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਦੇ ਸਾਰੇ ਕ੍ਰਿਕਟਰਾਂ ਦਾ ਵੱਕਾਰ ਵੀ ਇਕ ਝਟਕੇ ਵਿਚ ਖਤਮ ਹੋ ਗਿਆ ਹੈ। ਸਵਿਧਾਨ ਕਿਸੇ ਤਰ੍ਹਾਂ ਦੇ ਸਰਕਾਰੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰਦਾ ਹੈ।


ਅਸ਼ਵਿਨ ਨੇ ਟਵੀਟ ਕੀਤਾ,''ਜ਼ਿੰਬਾਬਵੇ ਕ੍ਰਿਕਟ ਤੇ ਪ੍ਰਸ਼ੰਸਕਾਂ ਲਈ ਬੇਹੱਦ ਦੁਖਦਾਈ ਹੈ। ਸਿਕੰਦਰ ਰਜ਼ਾ ਦੇ ਟਵੀਟ ਨਾਲ ਕ੍ਰਿਕਟਰਾਂ ਦਾ ਦੁੱਖ ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਪੈਣ ਵਾਲੇ ਪ੍ਰਭਾਵ ਦਾ ਪਤਾ ਲੱਗਦਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਪਿਆਰਾ ਕ੍ਰਿਕਟ ਦੇਸ਼ ਆਪਣਾ ਸਨਮਾਨ ਫਿਰ ਤੋਂ ਹਾਸਲ ਕਰੇ।''


Gurdeep Singh

Content Editor

Related News