ਝੇਂਗ ਸ਼ੁਆਈ ਨੇ ਪੈਨਪੈਸੀਪਿਕ ਟੈਨਿਸ ਟੂਰਨਾਮੈਂਟ ’ਚ ਕੈਰੋਲਿਨ ਗਾਰਸੀਆ ਨੂੰ ਹਰਾਇਆ
Thursday, Sep 22, 2022 - 05:29 PM (IST)

ਟੋਕੀਓ- ਪੈਨਪੈਸੀਪਿਕ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਝੇਂਗ ਸ਼ੁਆਈ ਨੇ ਇਥੇ ਉਲਟਫੇਰ ਕਰਦੇ ਹੋਏ ਦੂਜਾ ਦਰਜਾ ਪ੍ਰਾਪਤ ਕੈਰੋਲਿਨ ਗਾਰਸੀਆ ਨੂੰ ਹਰਾਇਆ ਜਦਕਿ ਤੀਜਾ ਦਰਜਾ ਪ੍ਰਾਪਤ ਗਰਬਾਈਨ ਮੁਗੁਰੂਜਾ ਨੇ ਯੂਨਾਨ ਦੀ ਡੇਸਿਪਨਾ ਪਾਪਾਮਿਕਾਈਲ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ।
ਦੁਨੀਆ ਦੀ 28ਵੇਂ ਨੰਬਰ ਦੀ ਖਿਡਾਰਨ ਸ਼ੁਆਈ ਨੇ ਦੁਨੀਆ ਦੀ 10ਵੇਂ ਨੰਬਰ ਦੀ ਖਿਡਾਰਨ ਗਾਰਸੀਆ ਖਿਲਾਫ ਪਹਿਲਾ ਸੈੱਟ ਗੁਆਉਣ ਦੇ ਬਾਵਜੂਦ 4-6, 7-6 (5), 7-6 (5) ਨਾਲ ਜਿੱਤ ਦਰਜ ਕੀਤੀ। ਮੁਗੁਰੂਜਾ ਨੂੰ ਹਾਲਾਂਕਿ ਯੂਨਾਨ ਦੀ ਖਿਡਾਰਨ ਨੂੰ ਸਿੱਧੇ ਸੈੱਟ ’ਚ 6-4, 6-2 ਨਾਲ ਹਰਾਉਣ ਲਈ ਜ਼ਿਆਦਾ ਪਸੀਨਾ ਨਹੀਂ ਬਹਾਉਣਾ ਪਿਆ ਤੇ ਉਸ ਨੇ ਆਸਾਨੀ ਨਾਲ ਆਪਣੀ ਵਿਰੋਧੀ ਮੈਚ 'ਚ ਹਰਾ ਕੇ ਜਿੱਤ ਹਾਸਲ ਕਰ ਲਈ।