ਲੈਂਥ ''ਤੇ ਕੰਟਰੋਲ ਕਾਰਨ ਜ਼ਾਂਪਾ ਨੂੰ ਖੇਡਣਾ ਬਹੁਤ ਮੁਸ਼ਕਲ : ਵਿਟੋਰੀ

Friday, Nov 10, 2023 - 07:44 PM (IST)

ਪੁਣੇ, (ਭਾਸ਼ਾ)- ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ੀ ਕੋਚ ਡੇਨੀਅਲ ਵਿਟੋਰੀ ਦਾ ਮੰਨਣਾ ਹੈ ਕਿ ਐਡਮ ਜ਼ਾਂਪਾ ਦੇ ਆਪਣੀ ਲੈਂਥ 'ਤੇ ਸ਼ਾਨਦਾਰ ਕੰਟਰੋਲ ਨੇ ਵਿਸ਼ਵ ਕੱਪ ਵਿਚ ਉਸ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਜ਼ਾਂਪਾ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਅੱਠ ਮੈਚਾਂ ਵਿੱਚ 20 ਵਿਕਟਾਂ ਲਈਆਂ ਹਨ, ਜੋ ਸਪਿਨ ਗੇਂਦਬਾਜ਼ਾਂ ਵਿੱਚ ਸਭ ਤੋਂ ਵੱਧ ਹਨ।  ਆਸਟ੍ਰੇਲੀਆਈ ਟੀਮ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਅਤੇ ਅਜਿਹੇ 'ਚ ਜ਼ਾਂਪਾ ਕੋਲ ਮੌਜੂਦਾ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਦਾ ਮੌਕਾ ਹੈ। ਇਹ 31 ਸਾਲਾ ਗੇਂਦਬਾਜ਼ ਭਾਰਤ ਖ਼ਿਲਾਫ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਇਸ ਤੋਂ ਬਾਅਦ ਉਸ ਨੇ ਸ਼੍ਰੀਲੰਕਾ, ਪਾਕਿਸਤਾਨ ਅਤੇ ਨੀਦਰਲੈਂਡ ਖ਼ਿਲਾਫ਼ ਚਾਰ-ਚਾਰ ਵਿਕਟਾਂ ਲਈਆਂ। 

ਵਿਟੋਰੀ ਨੇ ਬੰਗਲਾਦੇਸ਼ ਦੇ ਖਿਲਾਫ ਮੈਚ ਦੀ ਪੂਰਵ ਸੰਧਿਆ 'ਤੇ ਪੱਤਰਕਾਰਾਂ ਨੂੰ ਕਿਹਾ, ''ਜ਼ਾਹਿਰ ਹੈ ਕਿ ਸੱਟਾਂ ਅਤੇ ਬੀਮਾਰੀ ਦੇ ਕਾਰਨ ਇਹ ਚੰਗੀ ਸ਼ੁਰੂਆਤ ਨਹੀਂ ਸੀ। ਪਹਿਲੇ ਤਿੰਨ ਮੈਚ ਥੋੜ੍ਹੇ ਔਖੇ ਸਨ ਅਤੇ ਪਾਕਿਸਤਾਨ ਖ਼ਿਲਾਫ਼ ਟਾਸ ਤੋਂ ਪਹਿਲਾਂ ਉਸ ਨੂੰ ਫਿਟਨੈਸ ਟੈਸਟ ਕਰਵਾਉਣਾ ਪਿਆ।'' ਉਸ ਨੇ ਕਿਹਾ, ''ਜ਼ਾਂਪਾ ਨੇ ਇਨ੍ਹਾਂ ਹਾਲਾਤਾਂ ਤੋਂ ਉਭਰ ਕੇ ਚੰਗੀ ਵਾਪਸੀ ਕੀਤੀ। ਮੇਰਾ ਮੰਨਣਾ ਹੈ ਕਿ ਇਸ ਸਮੇਂ ਦੌਰਾਨ ਉਸ ਦਾ ਆਪਣੀ ਲੈਂਥ 'ਤੇ ਸ਼ਾਨਦਾਰ ਕੰਟਰੋਲ ਸੀ, ਖਾਸ ਤੌਰ 'ਤੇ ਉਨ੍ਹਾਂ ਤਿੰਨ ਮੈਚਾਂ 'ਚ ਜਿਨ੍ਹਾਂ 'ਚ ਉਸ ਨੇ ਚਾਰ-ਚਾਰ ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਉਸ ਨੇ ਇੰਗਲੈਂਡ ਖਿਲਾਫ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।''

ਇਹ ਵੀ ਪੜ੍ਹੋ : CWC 23 : ਨਿਊਜ਼ੀਲੈਂਡ ਦੀ ਜਿੱਤ ਤੋਂ ਬਾਅਦ ਕੀ ਸੈਮੀਫਾਈਨਲ 'ਚ ਪਾਕਿ ਲਈ ਹੈ ਕੋਈ ਮੌਕਾ, ਪੜ੍ਹੋ ਇਕ ਕਲਿੱਕ 'ਤੇ

ਜ਼ਾਂਪਾ ਨੇ ਇੰਗਲੈਂਡ ਖਿਲਾਫ ਤਿੰਨ ਵਿਕਟਾਂ ਲਈਆਂ ਸਨ ਅਤੇ ਵਿਟੋਰੀ ਮੁਤਾਬਕ ਉਸ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਉਸਨੇ ਕਿਹਾ, "ਇੰਗਲੈਂਡ ਦੇ ਖਿਲਾਫ ਉਸਨੇ ਇੱਕ ਵੀ ਗੇਂਦ ਨੂੰ ਸੀਮਾ ਰੇਖਾ ਤੋਂ ਪਾਰ ਨਹੀਂ ਹੋਣ ਦਿੱਤਾ। ਉਸ ਨੇ ਸਪਿਨ ਨੂੰ ਚੰਗੀ ਤਰ੍ਹਾਂ ਖੇਡਣ ਵਾਲੇ ਦੋ ਖੱਬੇ ਹੱਥ ਦੇ ਬੱਲੇਬਾਜ਼ਾਂ ਬੇਨ ਸਟੋਕਸ ਅਤੇ ਮੋਇਨ ਅਲੀ, ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਇਹ ਲੈਂਥ 'ਤੇ ਨਿਯੰਤਰਣ ਦਾ ਸਬੂਤ ਹੈ।'' 

ਅਫਗਾਨਿਸਤਾਨ ਵਿਰੁੱਧ ਦੋਹਰਾ ਸੈਂਕੜਾ ਲਗਾ ਕੇ ਆਸਟਰੇਲੀਆ ਨੂੰ ਅਚਾਨਕ ਜਿੱਤ ਦਿਵਾਉਣ ਵਾਲੇ ਗਲੇਨ ਮੈਕਸਵੈੱਲ ਦੀ ਲੱਤ ਵਿਚ ਦਰਦ ਸੀ। ਆਸਟਰੇਲੀਆ ਉਸ ਨੂੰ ਬੰਗਲਾਦੇਸ਼ ਵਿਰੁੱਧ ਫੀਲਡਿੰਗ ਕਰਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੇਗਾ ਪਰ ਵਿਟੋਰੀ ਨੇ ਕਿਹਾ ਕਿ ਉਸ ਦੀ ਤਰੱਕੀ ਚੰਗੀ ਹੈ। ਉਸ ਨੇ ਕਿਹਾ, ''ਉਹ ਪੂਰੀ ਫਿਟਨੈੱਸ ਹਾਸਲ ਕਰਨ ਦੇ ਨੇੜੇ ਹੈ। ਅਸੀਂ ਦੋ ਦਿਨ ਆਰਾਮ ਕੀਤਾ ਅਤੇ ਇਸ ਦੌਰਾਨ ਅਸੀਂ ਅਭਿਆਸ ਨਹੀਂ ਕੀਤਾ। ਮੈਕਸਵੈੱਲ ਅੱਜ ਵੀ ਅਭਿਆਸ ਨਹੀਂ ਕਰ ਰਿਹਾ ਹੈ ਪਰ ਸਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ। ਪਿਛਲੇ ਕੁਝ ਦਿਨ ਯਕੀਨਨ ਉਸ ਲਈ ਬਹੁਤ ਵਿਅਸਤ ਰਹੇ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News