ਕੈਨੇਡਾ ਸੁਪਰ 60 ਦੀ ਟੀਮ ਵੈਨਕੂਵਰ ਐਂਕਰਸ ਦਾ ਸਾਂਝਾ ਮਾਲਕ ਬਣਿਆ ਜ਼ਹੀਰ ਖਾਨ

Friday, Sep 11, 2026 - 02:36 PM (IST)

ਕੈਨੇਡਾ ਸੁਪਰ 60 ਦੀ ਟੀਮ ਵੈਨਕੂਵਰ ਐਂਕਰਸ ਦਾ ਸਾਂਝਾ ਮਾਲਕ ਬਣਿਆ ਜ਼ਹੀਰ ਖਾਨ

ਸਪੋਰਟਸ ਡੈਸਕ- ਭਾਰਤ ਦਾ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਕੈਨੇਡਾ ਸੁਪਰ 60 ਦੀ ਪੁਰਸ਼ ਤੇ ਮਹਿਲਾ ਫ੍ਰੈਂਚਾਈਜ਼ੀ ਵੈਨਕੂਵਰ ਐਂਕਰਸ ਦੇ ਮਾਲਕੀ ਸਮੂਹ (ਓਨਰਸ਼ਿਪ ਗਰੁੱਪ) ’ਚ ਸ਼ਾਮਲ ਹੋ ਗਿਆ ਹੈ। ਭਾਰਤ ਦਾ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਕੈਨੇਡਾ ਸੁਪਰ 60 ਦਾ ਸਾਂਝਾ ਮਾਲਕ ਹੈ।

ਜ਼ਹੀਰ, ਨਾਗੇਂਦਰ ‘ਨਾਗਾ’ ਸਿੱਧੂਤਮ ਅਤੇ ਸਟਾਕਹੋਮ-ਸਥਿਤ ਐਂਕਰ ਸਪੋਰਟਸ ਏ.ਬੀ. ਨਾਲ ਮਾਲਕੀ ਸਮੂਹ ’ਚ ਸ਼ਾਮਲ ਹੋ ਗਏ ਹਨ। ਇਸ ਤਰ੍ਹਾਂ ਨਾਲ ਜ਼ਹੀਰ ਤੇ ਯੁਵਰਾਜ ਫਿਰ ਤੋਂ ਇਕ ਦੂਜੇ ਨਾਲ ਜੁੜ ਗਏ ਹਨ। ਇਹ ਦੋਵੇਂ ਖਿਡਾਰੀ ਭਾਰਤੀ ਟੀਮ ’ਚ ਲੰਬੇ ਸਮੇਂ ਤੱਕ ਇਕੱਠੇ ਖੇਡੇ, ਜਿਸ ’ਚ ਭਾਰਤ ਦੀ 2011 ’ਚ ਵਨ ਡੇ ਵਿਸ਼ਵ ਕੱਪ ’ਚ ਜਿੱਤ ਵੀ ਸ਼ਾਮਲ ਹੈ। ਐਂਕਰਸ ਵੈਨਕੂਵਰ ਦੇ ਬੀ. ਸੀ. ਪਲੇਸ ’ਚ ਆਪਣੇ ਘਰੇਲੂ ਮੈਚ ਖੇਡੇਗੀ।

ਕੈਨੇਡਾ ਸੁਪਰ 60 ਦਾ ਦੂਜਾ ਸੀਜ਼ਨ 29 ਸਤੰਬਰ ਤੋਂ 4 ਅਕਤੂਬਰ ਤੱਕ ਵੈਨਕੂਵਰ ਦੇ ਬੀ.ਸੀ. ਪਲੇਸ ’ਚ ਖੇਡਿਆ ਜਾਵੇਗਾ। ਇਸ ’ਚ 6 ਫ੍ਰੈਂਚਾਈਜ਼ੀਆਂ ਹਿੱਸਾ ਲੈਣਗੀਆਂ।


author

Harpreet SIngh

Content Editor

Related News