ਯੁਜਵੇਂਦਰ ਚਾਹਲ ਦੀ ਸਲਾਹ ਮੰਨੀ ਤਾਂ ਏਸ਼ੀਆ ਕੱਪ 'ਚ ਦੋਹਰਾ ਸੈਂਕੜਾ ਲਗਾਉਣਗੇ ਰੋਹਿਤ ਸ਼ਰਮਾ

Thursday, Sep 13, 2018 - 10:02 AM (IST)

ਨਵੀਂ ਦਿੱਲੀ— ਇੰਗਲੈਂਡ ਦੌਰੇ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਅਗਲਾ ਮਿਸ਼ਨ ਏਸ਼ੀਆ ਕੱਪ ਹੈ। ਯੂ.ਏ.ਈ. 'ਚ 15 ਸਤੰਬਰ ਤੋਂ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ 'ਚ ਵਿਰਾਟ ਕੋਹਲੀ ਨਹੀਂ ਖੇਡ ਰਹੇ ਹਨ ਅਜਿਹੇ 'ਚ ਟੀਮ ਇੰਡੀਆ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੈਦਾਨ 'ਤੇ ਉਤਰੇਗੀ। ਤੁਹਾਨੂੰ ਦੱਸ ਦਈਏ ਕਿ ਏਸ਼ੀਆ ਕੱਪ ਜਿੱਤਣ ਲਈ ਰੋਹਿਤ ਸ਼ਰਮਾ ਖੂਬ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਬੈਟਿੰਗ ਪ੍ਰੈਕਟਿਸ ਦਾ ਵੀਡੀਓ ਵੀ ਪਾਇਆ ਹੈ। ਇਸ ਵੀਡੀਓ 'ਤੇ ਇਸ ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਵੀ ਕਮੇਂਟ ਕੀਤਾ ਅਤੇ ਰੋਹਿਤ ਸ਼ਰਮਾ ਨੂੰ ਇਕ ਸਲਾਹ ਦਿੱਤੀ ।
Image result for rohit sharma
ਯੁਜਵੇਂਦਰ ਚਾਹਲ ਨੇ ਰੋਹਿਤ ਸ਼ਰਮਾ ਦੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ, ' ਡਿਫੇਂਸ ਨਹੀਂ ਕਰਨ ਦਾ ਭਾਊ, ਉਡਾਉਣ ਦਾ ਹੈ' ਦਰਅਸਲ ਪ੍ਰੈਕਟਿਸ ਦੌਰਾਨ ਰੋਹਿਤ ਸ਼ਰਮਾ ਡਿਫੇਂਸਿਵ ਸ਼ਾਟਸ ਖੇਡ ਰਹੇ ਸਨ ਜਿਸ ਤੋਂ ਬਾਅਦ ਮਜ਼ਾਕ ਹੀ ਮਜ਼ਾਕ 'ਚ ਯੁਜਵੇਂਦਰ ਚਾਹਲ ਨੇ ਰੋਹਿਤ ਨੂੰ ਵੱਡੇ-ਵੱਡੇ ਸ਼ਾਟਸ ਖੇਡਣ ਦੀ ਸਲਾਹ ਦਿੱਤੀ। ਹਾਲਾਂਕਿ ਯੁਜਵੇਂਦਰ ਚਾਹਲ ਦੀ ਇਹ ਸਲਾਹ ਸਹੀ ਵੀ ਹੈ, ਰੋਹਿਤ ਇਕ ਹਮਲਾਵਰ ਬੱਲੇਬਾਜ਼ ਹੈ ਅਤੇ ਟੀਮ ਇੰਡੀਆ ਨੂੰ ਜੇਕਰ ਏਸ਼ੀਆ ਕੱਪ ਜਿੱਤਣਾ ਹੈ ਤਾਂ ਉਸਦੇ ਕਪਤਾਨ ਦਾ ਹਮਲਾਵਰ ਕ੍ਰਿਕਟ ਖੇਡਣਾ ਬਹੁਤ ਜ਼ਰੂਰੀ ਹੈ।

 

 
 
 
 
 
 
 
 
 
 
 
 
 
 

Kit up, pick your bat and focus on the next mission. #AsiaCup 🇮🇳

A post shared by Rohit Sharma (@rohitsharma45) on Sep 11, 2018 at 8:58am PDT

ਵਨਡੇ 'ਚ 3 ਦੋਹਰੇ ਸੈਂਕੜਾ ਲਗਾ ਚੁੱਕੇ ਰੋਹਿਤ ਸ਼ਰਮਾ ਜੇਕਰ ਆਪਣੇ ਹੀ ਅੰਦਾਜ 'ਚ ਖੇਡੇ ਤਾਂ ਏਸ਼ੀਆ ਕੱਪ ਦੌਰਾਨ ਵੀ ਦੋ ਦੋਹਰੇ ਸੈਂਕੜੇ ਠੋਕ ਸਕਦੇ ਹਨ। ਏਸ਼ੀਆ ਕੱਪ 'ਚ ਟੀਮ ਇੰਡੀਆ ਨੂੰ ਪਹਿਲਾਂ ਮੈਚ 18 ਸਤੰਬਰ ਨੂੰ ਹਾਂਗਕਾਂਗ ਖਿਲਾਫ ਖੇਡਣਾ ਹੈ ਉਥੇ ਅਗਲੇ ਦਿਨ ਯਾਨੀ 19 ਸਤੰਬਰ ਨੂੰ ਟੀਮ ਇੰਡੀਆ ਆਪਣੀ ਸਭ ਤੋਂ ਵੱਡੀ ਵਿਰੋਧੀ ਟੀਮ ਪਾਕਿਸਤਾਨ ਨਾਲ ਭਿੜੇਗੀ।

ਏਸ਼ੀਆ ਕੱਪ ਲਈ ਟੀਮ ਇੰਡੀਆ— ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ ( ਉਪ ਕਪਤਾਨ), ਕੇ.ਐੱਲ. ਰਾਹੁਲ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਖਲੀਲ ਅਹਿਮਦ।

 


Related News