ਯੁਵਰਾਜ ਨੇ ਵਧਦੇ ਭਾਰ ਨੂੰ ਲੈ ਕੇ ਰੋਹਿਤ ਤੇ ਪੰਤ ਨੂੰ ਕੀਤਾ ਟਰੋਲ

Monday, Nov 02, 2020 - 10:16 PM (IST)

ਯੁਵਰਾਜ ਨੇ ਵਧਦੇ ਭਾਰ ਨੂੰ ਲੈ ਕੇ ਰੋਹਿਤ ਤੇ ਪੰਤ ਨੂੰ ਕੀਤਾ ਟਰੋਲ

ਨਵੀਂ ਦਿੱਲੀ- ਆਸਟਰੇਲੀਆ ਦੌਰੇ ਦੇ ਲਈ ਜਦੋ ਤੋਂ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਤਾਂ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਦੀ ਫਿੱਟਨੈਸ 'ਤੇ ਸਵਾਲ ਉੱਠ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਵੱਧਦੇ ਭਾਰ ਨੂੰ ਲੈ ਕੇ ਫੈਂਸ ਨੇ ਵੀ ਉਨ੍ਹਾਂ ਨੂੰ ਟਰੋਲ ਕੀਤਾ। ਰੋਹਿਤ ਤੇ ਰਿਸ਼ਭ ਦੀ ਫਿੱਟਨੈਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਉਨ੍ਹਾਂ ਨੂੰ ਟਰੋਲ ਕਰ ਦਿੱਤਾ।

PunjabKesari
ਮੁੰਬਈ ਇੰਡੀਅਨਜ਼ ਦੇ ਟਵਿੱਟਰ ਅਕਾਊਂਟ ਨਾਲ ਸੋਸ਼ਲ ਮੀਡੀਆ 'ਤੇ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਦੀ ਫੋਟੋ ਸ਼ੇਅਰ ਕੀਤੀ। ਇਸ ਦੇ ਨਾਲ ਲਿਖਿਆ ਕਿ ਹੁਣ ਵੀ ਪੰਤ ਤੇ ਰੋਹਿਤ ਦੇ ਵਿਚ ਛੱਕੇ ਦੇ ਮੁਕਾਬਲੇ ਦਾ ਇੰਤਜ਼ਾਰ ਹੈ। ਇਸ 'ਤੇ ਯੁਵਰਾਜ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹੋਰ ਗੱਲਾਂ (ਚਿਹਰੇ 'ਤੇ ਚਰਬੀ) ਦੇ ਵਿਚ ਪੈ ਰਹੀ ਚਰਬੀ ਦਾ ਵੀ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਯੁਵਰਾਜ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਫੋਟੋ 'ਚ ਲੱਗ ਰਿਹਾ ਹੈ ਕਿ ਰੋਹਿਤ ਸ਼ਰਮਾ ਨੂੰ ਕਹਿ ਰਹੇ ਹਨ ਕਿ ਤੇਰੀਆਂ ਗੱਲਾਂ (ਚਿਹਰਾ) ਜ਼ਿਆਦਾ ਮੋਟੀਆਂ ਹਨ ਜਾਂ ਮੇਰੀਆਂ।

PunjabKesari


author

Gurdeep Singh

Content Editor

Related News