ਵਿਸ਼ਵ ਕੱਪ ਦੀ ਸ਼ੁਰੂਆਤ ''ਤੇ ਯੁਵਰਾਜ ਨੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਨਾਮ ਲਿਖਿਆ ਸੰਦੇਸ਼

10/05/2023 5:44:02 PM

ਸਪੋਰਟਸ ਡੈਸਕ— 2011 ਕ੍ਰਿਕਟ ਵਿਸ਼ਵ ਕੱਪ 'ਚ ਪਲੇਅਰ ਆਫ ਦਾ ਟੂਰਨਾਮੈਂਟ ਬਣ ਕੇ ਟੀਮ ਇੰਡੀਆ ਨੂੰ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਘਰੇਲੂ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ 2023 ਸ਼ੁਰੂ ਹੋਣ ਤੋਂ ਪਹਿਲੇ ਟੀਮ ਇੰਡੀਆ ਦੇ ਖਿਡਾਰੀਆਂ ਲਈ ਇਕ ਸੰਦੇਸ਼ ਲਿਖਿਆ ਹੈ। ਯੁਵਰਾਜ ਨੇ ਸੋਸ਼ਲ ਮੀਡੀਆ ਸਾਈਟਸ ਐਕਸ 'ਤੇ ਸੰਦੇਸ਼ ਲਿਖਿਆ ਹੈ ਜਿਸ 'ਚ ਉਨਾਂ ਨੇ 2011 ਵਿਸ਼ਵ ਕੱਪ ਦਾ ਅਨੁਭਵ ਯਾਦ ਕਰਦੇ ਹੋਏ ਮੌਜੂਦਾ ਟੀਮ ਤੋਂ ਵਿਸ਼ਵ ਕੱਪ ਘਰ ਲਿਆਉਣ ਦੀਆਂ ਉਮੀਦਾਂ ਜਤਾਈਆਂ ਹਨ। 

PunjabKesari
ਯੁਵਰਾਜ ਨੇ ਐਕਸ 'ਤੇ ਲਿਖਿਆ- ਜਿਵੇਂ ਮੈਂ ਵਿਸ਼ਵ ਕੱਪ 2011 ਦੇ ਦੌਰਾਨ ਸਾਡੇ ਸ਼ਾਨਦਾਰ ਸਫ਼ਰ ਬਾਰੇ ਸੋਚਦਾ ਹਾਂ, ਮੈਂ ਪੁਰਾਣੀਆਂ ਯਾਦਾਂ ਨੂੰ ਮਹਿਸੂਸ ਕਰਨ ਲੱਗਦਾ ਹਾਂ। ਘਰੇਲੂ ਧਰਤੀ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਵਿਸ਼ਵ ਕੱਪ ਨੂੰ ਘਰ ਪਹੁੰਚਾਉਣ ਦੀ ਖੁਸ਼ੀ ਉਹ ਪਲ ਸੀ ਜੋ ਮੈਂ ਹਮੇਸ਼ਾ ਯਾਦ ਰੱਖਾਂਗਾ। ਹੁਣ ਸਾਡੇ ਕ੍ਰਿਕਟ ਦੇ ਦੀਵਾਨੇ ਦੇਸ਼ ਵਿੱਚ ਵਿਸ਼ਵ ਕੱਪ ਦੀ ਵਾਪਸੀ ਦਾ ਮਾਹੌਲ ਹੈ। ਉਹੀ ਪਿਆਰ, ਉਹੀ ਜੁਨੂਨ ਅਤੇ ਕਰੋੜਾਂ ਦਿਲਾਂ ਤੋਂ ਉਹੀ ਉਮੀਦਾਂ ਹਨ। ਮੈਂ ਪ੍ਰਤੱਖ ਰੂਪ ਨਾਲ ਦੇਖਿਆ ਹੈ ਕਿ ਉਸ ਟਰਾਫੀ ਨੂੰ ਚੁੱਕਣ ਦਾ ਅਹਿਸਾਸ ਕਿਹਾ ਜਿਹਾ ਹੁੰਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਉਸ ਉਤਸ਼ਾਹ ਦਾ ਅਨੁਭਵ ਕਰੇ।

ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
ਇਹ ਸਖ਼ਤ ਮਿਹਨਤ, ਸਮਰਪਣ ਅਤੇ ਟੀਮ ਵਰਕ ਦਾ ਸਫ਼ਰ ਰਿਹਾ ਹੈ ਅਤੇ ਮੈਨੂੰ ਆਪਣੀ ਸ਼ਾਨਦਾਰ ਭਾਰਤੀ ਟੀਮ 'ਤੇ ਪੂਰਾ ਭਰੋਸਾ ਹੈ। ਯਾਦ ਰੱਖੋ ਵਿਸ਼ਵ ਕੱਪ ਸਿਰਫ਼ ਇਕ ਖ਼ਿਤਾਬ ਜਿੱਤਣ ਦੇ ਬਾਰੇ 'ਚ ਨਹੀਂ ਹੈ; ਇਹ ਅਜਿਹੀਆਂ ਯਾਦਾਂ ਨੂੰ ਬਣਾਉਣ ਬਾਰੇ ਹੈ ਜੋ ਜੀਵਨ ਭਰ ਰਹਿੰਦੀਆਂ ਹਨ। ਇਹ ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਬਾਰੇ ਹੈ, ਜਿਵੇਂ ਕਿ ਅਸੀਂ ਆਪਣੇ ਤੋਂ ਪਹਿਲਾਂ ਦੇ ਮਹਾਨ ਖਿਡਾਰੀਆਂ ਤੋਂ ਪ੍ਰੇਰਿਤ ਸੀ। ਪੂਰੀ ਕੌਮ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਤੁਹਾਡੀ ਹਰ ਦੌੜ, ਹਰ ਵਿਕਟ ਅਤੇ ਹਰ ਜਿੱਤ ਲਈ ਖੁਸ਼ ਹੋਵੇਗੀ। ਤੁਸੀਂ ਉੱਥੇ ਜਾਓ ਅਤੇ ਆਪਣਾ ਸਭ ਕੁਝ ਦੇ ਦਿਓ। ਉਸ ਟਰਾਫੀ ਨੂੰ ਇਕ ਵਾਰ ਫਿਰ ਘਰ ਲਿਆਓ। ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਹ ਕਰ ਸਕਦੇ ਹੋ!

PunjabKesari
2023 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਸਫਲਤਾ ਅਤੇ ਸ਼ਾਨ ਲਈ ਸ਼ੁੱਭਕਾਮਨਾਵਾਂ। ਆਓ ਫਿਰ ਤੋਂ ਇਤਿਹਾਸ ਰਚੀਏ! ਜੈ ਹਿੰਦ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Aarti dhillon

Content Editor

Related News