ਸੰਜੇ ਦੱਤ ਲਈ ਭਾਵੁਕ ਹੋਏ ਯੁਵਰਾਜ ਸਿੰਘ, ਕਿਹਾ ''ਮੈਂ ਵੀ ਇਸ ਦਰਦ ਤੋਂ ਗੁਜ਼ਰਿਆਂ ਹਾਂ''

Wednesday, Aug 12, 2020 - 05:50 PM (IST)

ਸੰਜੇ ਦੱਤ ਲਈ ਭਾਵੁਕ ਹੋਏ ਯੁਵਰਾਜ ਸਿੰਘ, ਕਿਹਾ ''ਮੈਂ ਵੀ ਇਸ ਦਰਦ ਤੋਂ ਗੁਜ਼ਰਿਆਂ ਹਾਂ''

ਮੁੰਬਈ (ਬਿਊਰੋ) - 61 ਸਾਲ ਦੇ ਸੰਜੇ ਦੱਤ ਨੂੰ ਥਰਡ ਸਟੇਜ ਦਾ ਫੇਫੜਿਆਂ ਦਾ ਕੈਂਸਰ ਹੈ। ਐਡਵਾਂਸ ਸਟੇਜ ਜਿਸ 'ਚ ਸਭ ਤੋਂ ਜ਼ਿਆਦਾ ਖ਼ਤਰਾ ਮੰਨਿਆ ਜਾਂਦਾ ਹੈ। ਕੈਂਸਰ ਨਾਲ ਸੰਜੇ ਦੱਤ ਦਾ ਪਾਲਾ ਪਹਿਲੀ ਵਾਰ ਨਹੀਂ ਪਿਆ, ਇਸ ਤੋਂ ਪਹਿਲਾਂ ਉਹ ਆਪਣੀ ਮਾਂ ਨਰਗਿਸ ਤੇ ਪਹਿਲੀ ਪਤਨੀ ਰਿਚਾ ਸ਼ਰਮਾ ਨੂੰ ਵੀ ਇਸੇ ਬਿਮਾਰੀ ਕਰਕੇ ਗਵਾ ਚੁੱਕੇ ਹਨ । ਸੰਜੇ ਦੱਤ ਦੇ ਕੈਂਸਰ ਦੀ ਪੁਸ਼ਟੀ ਹੋਣ ਤੋਂ ਬਾਅਦ ਅਦਾਕਾਰ ਅਨੁਮਪ ਖੇਰ ਤੇ ਸਾਬਕਾ ਕ੍ਰਿਕੇਟਰ ਯੁਵਰਾਜ ਦੀ ਸਲਾਮਤੀ ਦੀ ਦੁਆ ਕੀਤੀ ਹੈ ਅਤੇ ਭਾਵੁਕ ਪੋਸਟ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ । ਅਨੁਪਮ ਖੇਰ ਨੇ ਸੰਜੇ ਦੱਤ ਨੂੰ ਟਵੀਟ ਟੈਗ ਕਰਦੇ ਹੋਏ ਉਹਨਾਂ ਨੂੰ ਸੰਦੇਸ਼ ਭੇਜਿਆ ਹੈ। 

ਇਸ ਤੋਂ ਇਲਾਵਾ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਚੁੱਕੇ ਯੁਵਰਾਜ ਸਿੰਘ ਨੇ ਆਪਣੇ ਟਵੀਟ ਵਿਚ ਲਿਖਿਆ ਹੈ ‘ਤੁਸੀਂ ਹਮੇਸ਼ਾ ਫਾਈਟਰ ਰਹੇ ਹੋ ਸੰਜੇ ਦੱਤ ….ਮੈਂ ਜਾਣਦਾ ਹਾਂ ਕਿ ਇਹ ਦਰਦ ਕਿਸ ਤਰ੍ਹਾਂ ਦਾ ਹੁੰਦਾ ਹੈ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਮਜ਼ਬੂਤ ਇਨਸਾਨ ਹੋ । ਤੁਸੀਂ ਇਸ ਦੌਰ ਨੂੰ ਆਪਣੇ ਅੰਦਾਜ਼ ਵਿਚ ਜਿਓਗੇ ….ਮੇਰੀਆਂ ਪ੍ਰਾਥਨਾਵਾਂ ਤੇ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ …ਤੁਸੀਂ ਛੇਤੀ ਠੀਕ ਹੋ ਜਾਓਗੇ’।

ਦੱਸਣਯੋਗ ਹੈ ਕਿ ਲੀਲਾਵਤੀ ਹਸਪਤਾਲ ਤੋਂ ਇਲਾਜ਼ ਕਰਵਾ ਕੇ ਸੰਜੇ ਦੱਤ ਹਾਲ ਹੀ 'ਚ ਡਿਸਚਾਰਜ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ। ਕੋਮਲ ਨਾਹਟਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਸੰਜੇ ਦੱਤ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਸੀ। ਉਹ ਕੱਢਿਆ ਗਿਆ ਅਤੇ ਫਿਰ ਟੈਸਟ ਕਰਕੇ ਸਟੇਜ ਚਾਰ ਦਾ ਕੈਂਸਰ ਡਿਟੈਕਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਜਲਦ ਅਮਰੀਕਾ ਰਵਾਨਾ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਸੰਜੇ ਦੱਤ ਨੇ ਆਪਣਾ ਬਿਆਨ ਪੋਸਟ ਕਰਦੇ ਹੋਏ ਲਿਖਿਆ, “ਹੈਲੋ ਦੋਸਤੋ, ਮੈਂ ਡਾਕਟਰੀ ਇਲਾਜ ਕਰਕੇ ਆਪਣੇ ਕੰਮ ਤੋਂ ਕੁਝ ਸਮਾਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮੇਰੇ ਦੋਸਤ ਮੇਰੇ ਨਾਲ ਹਨ। ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰੇਸ਼ਾਨ ਹੋਣ 'ਤੇ ਕਿਸੇ ਵੀ ਬੇਲੋੜੀ ਚੀਜ਼ ਦਾ ਅੰਦਾਜ਼ਾ ਨਾ ਲਗਾਉਣ। ਮੈਂ ਤੁਹਾਡੇ ਪਿਆਰ ਅਤੇ ਅਰਦਾਸਾਂ ਨਾਲ ਜਲਦੀ ਵਾਪਸ ਆ ਜਾਵਾਂਗਾ।''


author

sunita

Content Editor

Related News