ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ

Sunday, Mar 14, 2021 - 11:11 AM (IST)

ਰਾਏਪੁਰ (ਭਾਸ਼ਾ) : ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਬਾਅਦ ਲਗਭਗ 2 ਸਾਲ ਬਾਅਦ ਹਮਲਾਵਰ ਬੱਲੇਬਾਜ਼ ਯੁਵਰਾਜ ਸਿੰਘ ਨੇ ਇੱਥੇ ਰੋਡ ਸੇਫਟੀ ਵਿਸ਼ਵ ਸੀਰੀਜ਼ ਟੀ20 ਦੌਰਾਨ ਲਗਾਤਾਰ 4 ਗੇਂਦਾਂ ’ਤੇ 4 ਛੱਕੇ ਲਗਾਏ, ਜਿਸ ਦੇ ਬਾਅਦ ਐਤਵਾਰ ਸਵੇਰੇ ਉਹ ਸੋਸ਼ਲ ਮੀਡੀਆ ’ਤੇ ਛਾਅ ਗਏ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਨੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਦੇ ਹੋਏ ਆਪਣੀ ਬੱਲੇਬਾਜ਼ੀ ਨਾਲ ਰਾਏਪੁਰ ਦੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ, ਜਿਸ ਨਾਲ ਇੰਡੀਆ ਲੀਜੇਂਡਸ ਨੇ ਸ਼ਨੀਵਾਰ ਨੂੰ ਸ਼ਹੀਦ ਵੀਰ ਨਾਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿਚ ਦੱਖਣੀ ਅਫ਼ਰੀਕਾ ਲੀਜੇਂਡਸ ਨੂੰ 57 ਦੌੜਾਂ ਨਾਲ ਹਰਾ ਦਿੱਤਾ। 

ਇਹ ਵੀ ਪੜ੍ਹੋ: ਬੀਮੇ ਦੇ ਪੈਸਿਆਂ ਲਈ ਪਿਤਾ ਨੇ ਕੀਤਾ 2 ਪੁੱਤਰਾਂ ਦਾ ਕਤਲ, ਮਿਲੀ 212 ਸਾਲ ਦੀ ਸਜ਼ਾ

 

 

ਦੱਖਣੀ ਅਫ਼ਰੀਕਾ ਲੀਜੇਂਡਸ ਦੀ ਟੀਮ 205 ਦੌੜਾਂ ਦੇ ਟੀਚੇ ਪਿੱਛਾ ਕਰਦੇ ਹੋਏ 7 ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਤੇਂਦੁਲਕਰ ਨੇ ਟੂਰਨਾਮੈਂਟ ਦਾ ਆਪਣਾ ਪਹਿਲਾਂ ਅਰਧ ਸੈਂਕੜਾ ਜੜਿਆ, ਜਦੋਂਕਿ ਯੁਵਰਾਜ ਨੇ 22 ਗੇਂਦਾਂ ਵਿਚ ਨਾਬਾਦ 52 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਇਸ ਜਿੱਤ ਦੀ ਬਦੌਲਤ 16 ਅੰਕ ਨਾਲ ਨੈਟ ਰਨ ਰੇਟ ਦੇ ਆਧਾਰ ’ਤੇ ਸ਼੍ਰੀਲੰਕਾ ਨੂੰ ਪਛਾੜਦੇ ਹੋਏ ਦੁਬਾਰਾ ਸਿਖ਼ਰ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਹੁਣ ਸ਼੍ਰੀਲੰਕਾ ’ਚ ਵੀ ਲੱਗੇਗੀ ਬੁਰਕਾ ਪਾਉਣ ’ਤੇ ਪਾਬੰਦੀ, 1 ਹਜ਼ਾਰ ਤੋਂ ਜ਼ਿਆਦਾ ਇਸਲਾਮਿਕ ਸਕੂਲ ਵੀ ਹੋਣਗੇ ਬੰਦ

ਤੇਂਦੁਲਕਰ ਨੇ 37 ਗੇਂਦਾਂ ਵਿਚ 60 ਦੌੜਾਂ ਦੀ ਪਾਰੀ ਦੌਰਾਨ 9 ਚੌਕੇ ਅਤੇ 1 ਛੱਕਾ ਮਾਰਿਆ, ਜਦੋਂਕਿ ਯੁਵਰਾਜ ਨੇ ਲਗਾਤਾਰ 4 ਗੇਂਦਾਂ ’ਤੇ 4 ਛੱਕਿਆਂ ਸਮੇਤ 6 ਛੱਕੇ ਅਤੇ 2 ਚੌਕੇ ਮਾਰੇ। ਐਸ. ਬਦਰੀਨਾਥ ਨੇਵ  34 ਗੇਂਦਾਂ ਵਿਚ ਚਾਰ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਯੂਸੁਫ ਪਠਾਨ ਨੇ 10 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਨਾਲ 23 ਦੌੜਾਂ ਬਣਾਈਆਂ। ਜੋਂਟੀ ਰੋਡਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਦੇ ਬਾਅਦ ਯੁਵਰਾਜ ਨੇ ਪਾਰੀ ਦੇ 18ਵੇਂ ਓਵਰ ਵਿਚ ਤੇਜ਼ ਗੇਂਦਬਾਜ਼ ਜੇਂਡਰ ਡਿ ਬਰੂਈਨ ’ਤੇ ਲਗਾਤਾਰ ਚਾਰ ਛੱਕੇ ਜੜ ਕੇ 2007 ਟੀ20 ਵਿਸ਼ਵ ਕੱਪ ਦੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਉਨ੍ਹਾਂ ਨੇ ਸਟੁਅਰਟ ਬਰਾਡ ਦੇ ਓਵਰ ਵਿਚ ਲਗਾਤਾਰ 6 ਗੇਂਦਾਂ ਵਿਚ 6 ਛੱਕੇ ਜੜੇ ਸਨ। ਯੁਵਰਾਜ ਨੇ ਜੂਨ 2019 ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ।

ਇਹ ਵੀ ਪੜ੍ਹੋ: ਡੇਨਵਰ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 2,000 ਉਡਾਣਾਂ ਰੱਦ, ਸੜਕਾਂ ਬੰਦ ਹੋਣ ਖ਼ਦਸ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News