ਯੁਵਰਾਜ ਨੇ ਪੁੱਤ ਨੂੰ ਗੋਦ 'ਚ ਬਿਠਾ ਵਿਖਾਈ 15 ਸਾਲ ਪਹਿਲਾਂ ਖੇਡੀ ਇਤਿਹਾਸਕ ਪਾਰੀ, ਵੀਡੀਓ ਸਾਂਝੀ ਕਰ ਲਿਖਿਆ...

Monday, Sep 19, 2022 - 01:44 PM (IST)

ਯੁਵਰਾਜ ਨੇ ਪੁੱਤ ਨੂੰ ਗੋਦ 'ਚ ਬਿਠਾ ਵਿਖਾਈ 15 ਸਾਲ ਪਹਿਲਾਂ ਖੇਡੀ ਇਤਿਹਾਸਕ ਪਾਰੀ, ਵੀਡੀਓ ਸਾਂਝੀ ਕਰ ਲਿਖਿਆ...

ਨਵੀਂ ਦਿੱਲੀ (ਏਜੰਸੀ)- 19 ਸਤੰਬਰ ਦਾ ਦਿਨ ਭਾਰਤੀ ਕ੍ਰਿਕਟ ਦੇ ਇਤਿਹਾਸ ਦੇ ਯਾਦਗਾਰੀ ਦਿਨਾਂ ਵਿੱਚੋਂ ਇੱਕ ਹੈ। 15 ਸਾਲ ਪਹਿਲਾਂ ਅੱਜ ਦੇ ਹੀ ਦਿਨ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਸਟੂਅਰਟ ਬ੍ਰਾਡ ਦੇ ਇੱਕ ਓਵਰ ਵਿੱਚ 6 ਛੱਕੇ ਲਗਾ ਕੇ ਇਤਿਹਾਸਕ ਪਾਰੀ ਖੇਡੀ ਸੀ। ਯੁਵਰਾਜ ਸਿੰਘ ਇਸ ਖ਼ਾਸ ਪਲ ਦਾ ਆਨੰਦ ਆਪਣੇ ਪੁੱਤਰ ਨਾਲ ਲੈਂਦੇ ਦੇਖੇ ਗਏ। ਯੁਵੀ ਨੇ ਆਪਣੇ ਪੁੱਤਰ ਨਾਲ ਘਰ ਬੈਠੇ ਹੀ 6 ਛੱਕਿਆਂ ਦੀ ਪਾਰੀ ਦਾ ਆਨੰਦ ਮਾਣਿਆ। ਯੁਵਰਾਜ ਨੇ ਟਵਿੱਟਰ 'ਤੇ ਇੱਕ ਦਿਲ ਨੂੰ ਛੂਹਣ ਵਾਲੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੇ ਪੁੱਤਰ ਨਾਲ ਬੈਠ ਕੇ ਟੀਵੀ ਸਕਰੀਨ 'ਤੇ ਆਪਣੀ 6 ਛੱਕਿਆਂ ਦੀ ਪਾਰੀ ਦਾ ਆਨੰਦ ਮਾਣ ਰਹੇ ਹਨ। ਯੁਵਰਾਜ ਸਿੰਘ ਨੇ ਲਿਖਿਆ, '15 ਸਾਲ ਬਾਅਦ ਇਹ ਦੇਖਣ ਲਈ ਇਸ ਤੋਂ ਵਧੀਆ ਸਾਥੀ ਨਹੀਂ ਲੱਭ ਸਕਦਾ ਸੀ।'

ਇਹ ਵੀ ਪੜ੍ਹੋ: ਜ਼ੇਲੇਂਸਕੀ ਦਾ ਯੂਕ੍ਰੇਨ ਵਾਸੀਆਂ ਨਾਲ ਵਾਅਦਾ, ਰੂਸ ਖ਼ਿਲਾਫ਼ ਹਮਲਿਆਂ 'ਚ ਨਹੀਂ ਵਰਤਾਂਗੇ ਢਿੱਲ

 

ਦਰਅਸਲ 'ਚ ਜਦੋਂ ਯੁਵਰਾਜ ਨੇ ਸਟੂਅਰਟ ਬ੍ਰਾਡ ਦੀਆਂ 6 ਗੇਂਦਾਂ 'ਤੇ 6 ਛੱਕੇ ਜੜੇ ਤਾਂ ਉਸ ਤੋਂ ਇਕ ਓਵਰ ਪਹਿਲਾਂ ਉਨ੍ਹਾਂ ਦੀ ਐਂਡਰਿਊ ਫਲਿੰਟਾਫ ਨਾਲ ਬਹਿਸਬਾਜ਼ੀ ਹੋਈ ਸੀ। ਇਸ ਬਹਿਸ ਤੋਂ ਬਾਅਦ ਯੁਵਰਾਜ ਗੁੱਸੇ 'ਚ ਆ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਗੁੱਸਾ ਬ੍ਰਾਡ ਦੇ ਓਵਰ 'ਚ ਕੱਢ ਦਿੱਤਾ। ਯੁਵੀ ਨੇ 19ਵੇਂ ਓਵਰ ਵਿੱਚ ਬ੍ਰਾਡ ਦੇ ਓਵਰ ਵਿੱਚ 6 ਛੱਕੇ ਜੜੇ। ਇਸ ਤਰ੍ਹਾਂ ਯੁਵਰਾਜ ਅੰਤਰਰਾਸ਼ਟਰੀ ਕ੍ਰਿਕਟ 'ਚ ਇਕ ਓਵਰ 'ਚ 6 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਅਤੇ ਉਸ ਸਮੇਂ ਦੇ ਦੂਜੇ ਬੱਲੇਬਾਜ਼ ਬਣੇ। ਯੁਵਰਾਜ ਸਿੰਘ ਨੇ ਇਨ੍ਹਾਂ 6 ਛੱਕਿਆਂ ਦੀ ਮਦਦ ਨਾਲ 16 ਗੇਂਦਾਂ 'ਚ 58 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇਸ ਦੌਰਾਨ ਯੁਵਰਾਜ ਨੇ 12 ਗੇਂਦਾਂ 'ਚ ਅਰਧ ਸੈਂਕੜਾ ਲਗਾ ਕੇ ਰਿਕਾਰਡ ਬਣਾਇਆ ਸੀ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਭਾਰਤ ਨੇ ਇਸ ਮੈਚ 'ਚ 4 ਵਿਕਟਾਂ ਦੇ ਨੁਕਸਾਨ 'ਤੇ 218 ਦੌੜਾਂ ਬਣਾਈਆਂ ਸਨ ਅਤੇ ਇਹ ਮੈਚ 18 ਦੌੜਾਂ ਨਾਲ ਜਿੱਤ ਲਿਆ ਸੀ।

ਇਹ ਵੀ ਪੜ੍ਹੋ: ਈਰਾਨ: ਸਿਰ ਨਾ ਢਕਣ 'ਤੇ ਗ੍ਰਿਫ਼ਤਾਰ ਕੀਤੀ ਕੁੜੀ ਦੀ ਮੌਤ, ਵਿਰੋਧ 'ਚ ਹਿਜਾਬ ਉਤਾਰ ਸੜਕਾਂ 'ਤੇ ਆਈਆਂ ਔਰਤਾਂ


author

cherry

Content Editor

Related News