ਯੁਵਰਾਜ ਸਿੰਘ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਇਹ ਡਿੰਪਲ ਇਸੇ ਤਰ੍ਹਾਂ ਬਣਾਈ ਰੱਖਣਾ

Sunday, Jan 31, 2021 - 02:05 PM (IST)

ਯੁਵਰਾਜ ਸਿੰਘ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਇਹ ਡਿੰਪਲ ਇਸੇ ਤਰ੍ਹਾਂ ਬਣਾਈ ਰੱਖਣਾ

ਸਪੋਰਟਸ ਡੈਸਕ : ਬਾਲੀਵੁੱਡ ਅਦਾਕਾਰਾ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਪ੍ਰੀਤੀ ਆਈ.ਪੀ.ਐਲ. ਮੈਚ ਵਿਚ ਆਪਣੀ ਟੀਮ ਦੀ ਅਕਸਰ ਹੌਸਲਾਅਫ਼ਜਾਈ ਕਰਦੀ ਨਜ਼ਰ ਆਉਂਦੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਕ੍ਰਿਕਟਰ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਨਾ ਸਰਕਾਰ ਦਾ ਸਿਰ ਝੁਕਣ ਦਿਆਂਗੇ, ਨਾ ਕਿਸਾਨ ਦੀ ਪੱਗ

ਯੁਵਰਾਜ ਸਿੰਘ ਨੇ ਪ੍ਰੀਤੀ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਹੈਪੀ ਬਰਥਡੇ Pzed! ਆਪਣੇ ਗੱਲਾਂ ’ਤੇ ਉਨ੍ਹਾਂ ਡਿੰਪਲਸ ਨੂੰ ਇਸੇ ਤਰ੍ਹਾਂ ਬਣਾਈ ਰੱਖਣਾ। ਇਹ ਸਾਲ ਤੁਹਾਡੇ ਲਈ ਸ਼ਾਨਦਾਰ ਹੋਵੇ। ਬਹੁਤ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ।’ ਦੱਸ ਦੇਈਏ ਕਿ ਯੁਵਰਾਜ ਸਿੰਘ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ

PunjabKesari

ਪ੍ਰੀਤੀ ਨੇ ਆਪਣੇ ਫਿਲ਼ਮੀ ਕਰੀਅਰ ਦੀ ਸ਼ੁਰੂਆਤ ਸਾਲ 1998 ਵਿਚ ਆਈ ਫਿਲ਼ਮ ‘ਦਿਸ ਸੇ’ ਨਾਲ ਕੀਤੀ ਸੀ ਅਤੇ ਉਸ/ ਸਾਲ ਫਿਲ਼ਮ ‘ਸੋਲਜਰ’ ’ਚ ਦਿਖੀ। ਬਾਲੀਵੁੱਡ ’ਚ ਸ਼ੁਰੂਆਤੀ ਕਰੀਅਰ ਦੌਰਾਨ ਫਿਲ਼ਮ ‘ਕਯਾ ਕਹਿਨਾ’ ਵਿਚ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਪ੍ਰੀਤੀ ਜ਼ਿੰਟਾ ਨੇ ਖ਼ੂਬ ਪ੍ਰਸਿੱਧੀ ਖੱਟੀ। ਸਾਲ 2016 ਵਿਚ ਪ੍ਰੀਤੀ ਨੇ ਜੇਨ ਗੁੱਡਐਨਫ ਨਾਲ ਵਿਆਹ ਕਰਾਇਆ ਸੀ, ਜਿਸ ਤੋਂ ਬਾਅਦ ਉਹ ਵਿਦੇਸ਼ ਵਿਚ ਸੈਟਲ ਹੋ ਗਈ। ਫਿਲ਼ਮਾਂ ਤੋਂ ਦੂਰੀ ਬਣਾ ਚੁੱਕੀ ਪ੍ਰੀਤੀ ਹੁਣ ਆਈ.ਪੀ.ਐਲ. ਦੇ ਹਰ ਸੀਜ਼ਨ ਵਿਚ ਆਪਣੀ ਟੀਮ ਦੀ ਹੌਸਲਾਅਫਜ਼ਾਈ ਕਰਦੀ ਦਿਖਾਈ ਦਿੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਆਫ਼ ਦਿ ਰਿਕਾਰਡ: ਟਿਕੈਤ ਨਾਲ ਨਜਿੱਠਣ ਲਈ ਸਰਕਾਰ ਦੀ ਦੋਹਰੀ ਰਣਨੀਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

cherry

Content Editor

Related News