ਯੁਵਰਾਜ ਸਿੰਘ ਨੇ ਆਪਣੇ ’ਤੇ ਬਣਨ ਵਾਲੀ ਬਾਇਓਪਿਕ ਨੂੰ ਲੈ ਕੇ ਕੀਤਾ ਖੁਲਾਸਾ, ਕਿਹਾ...

03/17/2020 3:39:14 PM

ਸਪੋਰਟਸ ਡੈਸਕ— ਭਾਰਤੀ ਖੇਡ ਹਸਤੀਆਂ ’ਤੇ ਪਿਛਲੇ ਕੁਝ ਸਮੇਂ ’ਤੇ ਕਾਫੀ ਬਾਇਓਪਿਕ ਬਣੀਆਂ ਹਨ। ਬਾਕਸਿੰਗ ਤੋਂ ਲੈ ਕੇ ਬੈਡਮਿੰਟਨ ਅਤੇ ਕ੍ਰਿਕਟ ਤੋਂ ਲੈ ਕੇ ਹਾਕੀ ਤਕ, ਬਾਲੀਵੁੱਡ ਨੇ ਫਿਲਮਾਂ ਬਣਾਈਆਂ ਹਨ। ਇੱਥੋਂ ਤਕ ਕਿ ਮੌਜੂਦਾ ਸਮੇਂ ’ਚ ਵੀ ਕ੍ਰਿਕਟ ’ਤੇ ਦੋ ਫਿਲਮਾਂ ਬਣ ਰਈਆਂ ਹਨ। ਇਨ੍ਹਾਂ ’ਚੋਂ ਇਕ ਭਾਰਤ ਦੀ 1983 ਦੀ ਵਰਲਡ ਕੱਪ ਜਿੱਤ ’ਤੇ ਬਣੀ ਹੈ ਅਤੇ ਦੂਜੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ ’ਤੇ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਧਾਕੜ ਆਲਰਾਊਂਡਰ ਯੁਵਰਾਜ ਸਿੰਘ ’ਤੇ ਵੀ ਬਾਇਓਪਿਕ ਬਣ ਸਕਦੀ ਹੈ।PunjabKesari

ਇਸ ਅਭਿਨੇਤਾ ਨੂੰ ਆਪਣਾ ਕਿਰਦਾਰ ਨਿਭਾਉਂਦਾ ਦੇਖਣਾ ਚਾਹੁੰਦੇ ਹਨ ਯੁਵੀ
ਹਾਲਾਂਕਿ ਅਜੇ ਇਸ ਬਾਰੇ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਯੁਵਰਾਜ ’ਤੇ ਬਾਇਓਪਿਕ ਬਣ ਰਹੀ ਹੈ ਜਾਂ ਨਹੀਂ। ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਹੋ ਰਹੀਆਂ ਗੱਲਾਂ ਬੇਵਜ੍ਹਾ ਤਾਂ ਬਿਲਕੁਲ ਨਹੀਂ ਹਨ। ਜਦੋਂ ਯੁਵਰਾਜ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਬਾਇਓਪਿਕ ’ਚ ਮੁੱਖ ਕਿਰਦਾਰ ਨਿਭਾਉਣ ਲਈ ਉਹ ਕਿਸ ਨੂੰ ਸਭ ਤੋਂ ਸਹੀ ਮੰਨਦੇ ਹਨ ਤਾਂ ਯੁਵਰਾਜ ਨੇ ਜਵਾਬ ’ਚ ਬਿਲਕੁਲ ਵੀ ਦੇਰ ਨਹੀਂ ਕੀਤੀ। ਯੁਵਰਾਜ ਨੇ ਪਹਿਲਾਂ ਤਾਂ ਕਿਹਾ ਕਿ ਸ਼ਾਇਦ ਮੈਂ ਹੀ ਆਪਣਾ ਕਿਰਦਾਰ ਨਿਭਾਵਾਂਗਾ, ਪਰ ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਤੈਅ ਕਰਨਾ ਤਾਂ ਡਾਇਰੈਕਟਰ ਤਾਂ ਕੰਮ ਹੈ, ਪਰ ਜੇਕਰ ਮੈਨੂੰ ਚੁਣਨਾ ਪਵੇ ਤਾਂ ਮੈਂ ਸਿਧਾਂਤ ਚਤੁਰਵੇਦੀ ਨੂੰ ਚੁਣਾਂਗਾ ਜਿਨ੍ਹਾਂ ਨੇ ਗਲੀ ਬੁਆਏ ’ਚ ਐੱਮ. ਸੀ. ਸ਼ੇਰ ਦਾ ਕਿਰਾਦਰ ਨਿਭਾਇਆ ਸੀ। ਮੈਨੂੰ ਉਨ੍ਹਾਂ ਨੂੰ ਫਿਲਮ ’ਚ ਦੇਖ ਕੇ ਖੁਸ਼ੀ ਹੋਵੇਗੀ। ਗਲੀ ਬੁਆਏ ਦੇ ਐੱਮ. ਸੀ. ਸ਼ੇਰ ਭਾਵ ਸਿਧਾਂਤ ਚਤੁਰਵੇਦੀ ਲਈ ਕ੍ਰਿਕਟਰ ਦਾ ਕਿਰਦਾਰ ਨਵਾਂ ਨਹੀਂ ਹੈ। ਉਹ ਅਮੇਜਨ ਪ੍ਰਾਈਮ ਸੀਰੀਜ਼ ਇਨਸਾਈਡ ਐਜ ’ਚ ਵੀ ਕ੍ਰਿਕਟਰ ਦੀ ਭੂਮਿਕਾ ਨਿਭਾ ਚੁੱਕੇ ਹਨ। 

PunjabKesariਦਿਲਚਸਪ ਹੈ ਯੁਵਰਾਜ ਸਿੰਘ ਦੀ ਕਹਾਣੀ
ਯੁਵਰਾਜ ਸਿੰਘ ਦੀ ਜ਼ਿੰਦਗੀ ਕਈ ਉਤਰਾਅ-ਚੜ੍ਹਾਅ ਭਰੀ ਹੈ। ਭਾਰਤ ਨੂੰ ਸਾਲ 2011 ’ਚ ਵਰਲਡ ਕੱਪ ਜਿਤਾਉਣ ’ਚ ਉਨ੍ਹਾਂ ਦਾ ਸਭ ਤੋਂ ਅਹਿਮ ਯੋਗਦਾਨ ਸੀ, ਜਿਸ ਦੇ ਲਈ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਵੀ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਹ ਕੈਂਸਰ ਨਾਲ ਲੜ ਕੇ ਮੈਦਾਨ ’ਤੇ ਵਾਪਸ ਪਰਤੇ। ਟੀ-20 ਵਰਲਡ ਕੱਪ ’ਚ ਸਟੁਅਰਟ ਬ੍ਰਾਡ ਦੇ ਓਵਰ ’ਚ 6 ਗੇਂਦਾਂ ’ਚ 6 ਛੱਕੇ ਭਲਾ ਕੌਣ ਭੁੱਲ ਸਕਦਾ ਹੈ। ਯੁਵਰਾਜ ਨੇ ਜੂਨ 2019 ’ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਡਰ ਵਿਚਾਲੇ IPL ਮਾਲਕਾਂ ਦੀ ਹੋਈ ਟੈਲੀ ਕਾਨਫਰੰਸ ਮੀਟਿੰਗ, ਜਾਣੋ ਕੀ ਹੋਇਆ ਫੈਸਲਾ


Tarsem Singh

Content Editor

Related News