ਫਿਰ ਦਿਖੇਗਾ ਯੁਵਰਾਜ ਸਿੰਘ ਦਾ ਜਲਵਾ, ਹੁਣ ਇਸ ਲੀਗ ''ਚ ਕਰਨਗੇ ਛੱਕਿਆਂ ਦੀ ਬਾਰਿਸ਼

10/18/2019 1:19:14 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਛੇਤੀ ਹੀ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਯੁਵਰਾਜ ਸਿੰਘ ਦੇ ਅਬੂ ਧਾਬੀ ਟੀ-10 ਲੀਗ 'ਚ ਸ਼ਾਮਲ ਹੋਣ ਦੀਆਂ ਖਬਰਾਂ ਸੁਰਖੀਆਂ 'ਚ ਹਨ। ਟੂਰਨਾਮੈਂਟ ਦੇ ਪ੍ਰਧਾਨ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਮਿਡਲ ਆਰਡਰ ਦੇ ਬੱਲੇਬਾਜ਼ ਯੁਵਰਾਜ ਦੇ ਨਾਲ ਗੱਲਬਾਤ ਆਖ਼ਰੀ ਪੜਾਅ 'ਚ ਹੈ। ਟੂਰਨਾਮੈਂਟ ਦਾ ਮਸੌਦਾ ਬੁੱਧਵਾਰ ਨੂੰ ਰੱਖਿਆ ਗਿਆ ਅਤੇ ਇਸ 'ਚ ਕਿਸੇ ਵੀ ਭਾਰਤੀ ਕ੍ਰਿਕਟਰ ਦਾ ਨਾਂ ਨਹੀਂ ਸੀ। ਹਾਲਾਂਕਿ ਮੀਡੀਆ ਰਿਪੋਰਟਸ  ਮੁਤਾਬਕ ਲੀਗ ਦੇ ਪ੍ਰਧਾਨ ਸ਼ਾਜੀ ਉਲ ਮੁਲਕ ਨੇ ਕਿਹਾ ਕਿ ਛੇਤੀ ਹੀ ਯੁਵਰਾਜ ਸਿੰਘ ਇਸ ਲੀਗ 'ਚ ਖੇਡਦੇ ਨਜ਼ਰ ਆਉਣਗੇ।
PunjabKesari
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਨਿਯਮਾਂ ਮੁਤਾਬਕ ਭਾਰਤ ਖਿਡਾਰੀ ਆਪਣੀ ਰਿਟਾਇਰਮੈਂਟ ਦੇ ਬਾਅਦ ਹੀ ਬਾਹਰੀ ਲੀਗ 'ਚ ਖੇਡ ਸਕਦੇ ਹਨ। ਇਸੇ ਕਾਰਨ ਹਰਭਜਨ ਨੇ 'ਦਿ ਹੰਡ੍ਰੇਡ' ਲੀਗ ਦੇ ਪਲੇਅਰਸ ਡਰਾਫਟ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਹਾਲਾਂਕਿ ਯੁਵਰਾਜ ਸਿੰਘ ਨੇ ਇਸ ਸਾਲ ਜੂਨ 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਸ ਕਾਰਨ ਉਹ ਲੀਗ 'ਚ ਖੇਡਣ ਲਈ ਉਪਬਲਧ ਹੋ ਗਏ। ਅਬੂ ਧਾਬੀ ਟੀ-10 ਲੀਗ ਦਾ ਇਹ ਤੀਜਾ ਸੀਜ਼ਨ ਹੈ, ਜੋ 15 ਤੋਂ 24 ਨਵੰਬਰ ਤਕ ਜਾਰੀ ਰਹੇਗਾ। ਇਸ ਲੀਗ 'ਚ 8 ਟੀਮਾਂ ਹਿੱਸਾ ਲੈਣਗੀਆਂ।  


Tarsem Singh

Content Editor

Related News