ਪੰਜਾਬ ਦੀ ਜਿੱਤ ''ਚ ਚਮਕਿਆ ਯੁਵਰਾਜ

01/23/2018 1:54:03 AM

ਕੋਲਕਾਤਾ— ਆਈ. ਪੀ. ਐੱਲ. ਨਿਲਾਮੀ ਦੇ ਮੱਦੇਨਜ਼ਰ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਦਾ ਚਮਕਦਾਰ ਪ੍ਰਦਰਸ਼ਨ ਜਾਰੀ ਹੈ ਤੇ ਉਸ ਨੇ ਆਪਣੀ ਟੀਮ ਪੰਜਾਬ ਨੂੰ ਸੱਯਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ ਗਰੁੱਪ-ਏ ਮੁਕਾਬਲੇ 'ਚ ਮੁੰਬਈ ਵਿਰੁੱਧ ਸੋਮਵਾਰ 3 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਮੁੰਬਈ ਨੇ ਸ਼੍ਰੇਅਸ ਅਈਅਰ ਦੀ 44 ਗੇਂਦਾਂ 'ਚ 8 ਚੌਕਿਆਂ ਤੇ 4 ਛੱਕਿਆਂ ਨਾਲ ਸਜੀ ਅਜੇਤੂ 79 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ 'ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਪਰ ਪੰਜਾਬ ਨੇ 19.2 ਓਵਰਾਂ 'ਚ 7 ਵਿਕਟਾਂ 'ਤੇ 199 ਦੌੜਾਂ ਬਣਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕਰ ਲਈ। ਪੰਜਾਬ ਨੇ ਕੱਲ ਕਰਨਾਟਕ ਨੂੰ ਐਲਿਮੀਨੇਟਰ 'ਚ ਹਰਾਇਆ ਸੀ। ਯੁਵਰਾਜ ਨੇ 34 ਗੇਂਦਾਂ 'ਤੇ 40 ਦੌੜਾਂ ਦੀ ਸ਼ਾਨਦਾਰ ਪਾਰੀ 'ਚ 2 ਚੌਕੇ ਤੇ 2 ਛੱਕੇ ਲਾਏ। ਓਪਨਰ ਮਨਨ ਵੋਹਰਾ ਨੇ 42, ਗੁਰਕੀਰਤ ਸਿੰਘ ਮਾਨ ਨੇ 43 ਅਤੇ ਮਨਦੀਪ ਸਿੰਘ ਨੇ 20 ਦੌੜਾਂ ਬਣਾਈਆਂ।


Related News