ਤਾਇਵਾਨ ਓਪਨ ’ਚ ਭਾਰਤੀਆਂ ’ਚ ਸਰਵਸ੍ਰੇਸ਼ਠ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਰਿਹਾ ਯੁਵਰਾਜ ਸੰਧੂ
Sunday, Sep 29, 2024 - 06:39 PM (IST)
ਤਾਈਪੇ ਸਿਟੀ (ਤਾਈਵਾਨ)–ਪਹਿਲੇ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯੁਵਰਾਜ ਸੰਧੂ ਨੇ ਚੀਨੀ ਤਾਈਪੇ ਵਿਚ ਯੇਂਗਡਰ ਟੀ. ਪੀ. ਸੀ. ਗੋਲਫ ਟੂਰਨਾਮੈਂਟ ਦੇ ਚੌਥੇ ਤੇ ਆਖਰੀ ਦੌਰ ਵਿਚ ਐਤਵਾਰ ਨੂੰ ਇੱਥੇ ਤਿੰਨ ਅੰਡਰ 69 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਰਿਹਾ, ਜਿਹੜਾ ਭਾਰਤੀ ਖਿਡਾਰੀਆਂ ਵਿਚ ਸਰਵਸ੍ਰੇਸ਼ਠ ਹੈ।
ਯੁਵਰਾਜ ਨੇ ਪਹਿਲੇ ਦੌਰ ਵਿਚ 65 ਦਾ ਕਾਰਡ ਖੇਡ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਜਿਸ ਨਾਲ ਉਹ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਸੀ। ਇਹ ਭਾਰਤੀ ਖਿਡਾਰੀ ਹਾਲਾਂਕਿ ਅਗਲੇ ਦੋ ਦੌਰ ਵਿਚ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ। ਉਸ ਨੇ ਦੂਜੇ ਦੌਰ ਵਿਚ 71 ਤੇ ਤੀਜੇ ਦੌਰ ਵਿਚ 74 ਦਾ ਸਕੋਰ ਬਣਾਇਆ।