ਆਸਟਰੇਲੀਆ ਦੇ ਜੰਗਲਾਂ ''ਚ ਲੱਗੀ ਅੱਗ ''ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ

Thursday, Jan 02, 2020 - 09:47 PM (IST)

ਆਸਟਰੇਲੀਆ ਦੇ ਜੰਗਲਾਂ ''ਚ ਲੱਗੀ ਅੱਗ ''ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ— ਭਾਰਤ ਦੇ ਵਿਸ਼ਵ ਕੱਪ ਜੇਤੂ ਹਰਫਨਮੌਲਾ ਯੁਵਰਾਜ ਸਿੰਘ ਨੇ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਦੁਖਦਾਈ ਦੱਸਦੇ ਹੋਏ ਕਿਹਾ ਕਿ ਜਲਵਾਯੂ ਤਬਦੀਲੀ ਦੇ ਮਾਮਲੇ 'ਤੇ ਕਾਰਵਾਈ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ। ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ 'ਚ ਹੁਣ ਤਕ ਘੱਟ ਤੋਂ ਘੱਟ 18 ਲੋਕਾਂ ਮੌਤ ਹੋ ਚੁੱਕੀ ਹੈ।


ਯੁਵਰਾਜ ਨੇ ਟਵਿਟਰ 'ਤੇ ਲਿਖਿਆ, ਆਸਟਰੇਲੀਆ 'ਚ ਇਸ ਅੱਗ ਨਾਲ ਹੁਣ ਤਕ ਇਕ ਕਰੋੜ 20 ਲੱਖ ਏਕੜ ਤੋਂ ਜ਼ਿਆਦਾ ਖੇਤਰ ਸੜ ਚੁੱਕਿਆ ਹੈ। ਦੁਖਦਾਈ ਖਬਰ। ਹੁਣ ਤਕ 48 ਕਰੋੜ ਜਾਨਵਰ ਮਰ ਚੁੱਕੇ ਹਨ। ਹੁਣ ਸਮਾਂ ਆ ਗਿਆ ਹੈ ਕਿ ਜਲਵਾਯੂ ਤਬਦੀਲੀ ਦੇ ਮਾਮਲੇ 'ਤੇ ਕਾਰਵਾਈ ਕੀਤੀ ਜਾਵੇ। ਸਾਰੇ ਪ੍ਰਭਾਵਿਤ ਲੋਕਾਂ ਦੇ ਲਈ ਪ੍ਰਾਰਥਨਾ ਕਰਨ।


author

Gurdeep Singh

Content Editor

Related News