ਨੰਬਰ-4 ''ਤੇ ਟੀਮ ਇੰਡੀਆ ਦੀ ਬੱਲੇਬਾਜ਼ੀ ਨੂੰ ਲੈ ਕੇ ਯੁਵਰਾਜ ਨੇ ਕੀਤਾ ਇਹ ਮਜ਼ਾਕ
Saturday, Sep 07, 2019 - 12:10 PM (IST)

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੇ ਹਰਭਜਨ ਸਿੰਘ ਵੱਲੋਂ ਨੰਬਰ-4 ਬੱਲੇਬਾਜ਼ੀ ਨੂੰ ਲੈ ਕੇ ਕੀਤੇ ਟਵੀਟ 'ਤੇ ਮਜ਼ਾਕੀਆ ਤਰੀਕੇ ਨਾਲ ਜਵਾਬ ਦਿੱਤਾ ਹੈ। ਹਰਭਜਨ ਨੇ ਆਪਣੇ ਟਵੀਟ ਵਿਚ ਲਿਖਿਆ ਸੀ ਕਿ ਭਾਰਤੀ ਕ੍ਰਿਕਟ ਟੀਮ ਵਿਚ ਜਾਰੀ ਨੰਬਰ-4 ਦੇ ਬੱਲੇਬਾਜ਼ ਦੀ ਖੋਜ ਦਾ ਸੰਜੂ ਸੈਮਸਨ ਸਹੀ ਹਲ ਹੋ ਸਕਦਾ ਹੈ।
ਸੈਮਸਨ ਨੇ ਇੰਡੀਆ-ਏ ਵੱਲੋਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ-ਏ ਖਿਲਾਫ 48 ਗੇਂਦਾਂ 'ਤੇ 91 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ 36 ਦੌੜਾਂ ਨਾਲ ਜਿੱਤ ਦਿਵਾਈ। ਇਸ 'ਤੇ ਹਰਭਜਨ ਨੇ ਟਵੀਟ ਕੀਤਾ, ''ਵਨ ਡੇ ਨੰਬਰ-4 ਲਈ ਸੰਜੂ ਸੈਮਸਨ ਕਿਉਂ ਨਹੀਂ। ਉਸਦੇ ਕੋਲ ਚੰਗੀ ਤਕਨੀਕ ਹੈ ਅਤੇ ਖੇਡ ਦੀ ਸਮਝ ਹੈ। ਅੱਜ ਦੱਖਣੀ ਅਫਰੀਕਾ-ਏ ਖਿਲਾਫ ਚੰਗਾ ਖੇਡੇ। ਆਪਣੇ ਦੋਸਤ ਦੇ ਟਵੀਟ 'ਤੇ ਯੁਵਰਾਜ ਨੇ ਜਵਾਬ ਦਿੱਤਾ, ''ਟੀਮ ਦਾ ਟਾਪ-ਆਰਡਰ ਬੇਹੱਦ ਮਜ਼ਬੂਤ ਹੈ ਭਾਜੀ, ਉਨ੍ਹਾਂ ਨੂੰ 4 ਨੰਬਰ ਬੱਲੇਬਾਜ਼ ਦੀ ਜ਼ਰੂਰਤ ਨਹੀਂ ਹੈ।'' ਇਸਦੇ ਨਾਲ ਯੁਵਰਾਜ ਨੇ ਹੱਸਣ ਵਾਲੀ ਇਮੋਜੀ ਵੀ ਲਗਾਈ ਹੈ। ਦੱਸ ਦਈਏ ਕਿ ਯੁਵਰਾਜ ਸਿੰਘ ਕਦੇ ਭਾਰਤੀ ਕ੍ਰਿਕਟ ਟੀਮ ਦੀ ਰੀੜ ਦੀ ਹੱਡੀ ਹੋਇਆ ਕਰਦੇ ਸੀ। ਟੀ-20 ਵਰਲਡ ਕੱਪ ਵਿਚ ਇੰਗਲੈਂਡ ਖਿਲਾਫ ਇਕ ਓਵਰ ਵਿਚ 6 ਛੱਕੇ ਲਗਾ ਕੇ ਦੁਨੀਆ ਭਰ ਦੇ ਗੇਂਦਬਾਜ਼ਾਂ ਦੀ ਨੀਂਦ ਉਡਾ ਦਿੱਤੀ ਸੀ। ਯੁਵਰਾਜ ਦੀ ਇਸ ਪਾਰੀ ਦੀ ਪੂਰੀ ਦੁਨੀਆ ਵਿਚ ਕ੍ਰਿਕਟ ਪ੍ਰਸ਼ੰਸਕਾਂ ਨੇ ਸ਼ਲਾਘਾ ਕੀਤੀ ਸੀ।