ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

Tuesday, Feb 22, 2022 - 04:00 PM (IST)

ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

ਮੁੰਬਈ: ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਬਹੁਤ ਚੰਗੇ ਦੋਸਤ ਹਨ। ਉਨ੍ਹਾਂ ਦੀ ਦੋਸਤੀ ਮੈਦਾਨ 'ਤੇ ਅਤੇ ਮੈਦਾਨ ਦੇ ਬਾਹਰ ਇਕੋ ਜਿਹੀ ਹੈ। ਦੋਵੇਂ ਇਕ ਦੂਜੇ ਦੀ ਖੂਬ ਤਾਰੀਫ਼ ਵੀ ਕਰਦੇ ਹਨ। ਇਸੇ ਤਰ੍ਹਾਂ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਨੂੰ ਲੈ ਕੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਹੀ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਗੋਲਡਨ ਬੂਟ ਵੀ ਗਿਫ਼ਟ ਕੀਤੇ ਹਨ।

ਯੁਵਰਾਜ ਸਿੰਘ ਨੇ ਕੋਹਲੀ ਲਈ ਲਿਖਿਆ, 'ਵਿਰਾਟ, ਮੈਂ ਤੁਹਾਨੂੰ ਕ੍ਰਿਕਟਰ ਅਤੇ ਇਨਸਾਨ ਦੇ ਤੌਰ 'ਤੇ ਵਧਦੇ ਦੇਖਿਆ ਹੈ।  ਨੈੱਟ 'ਤੇ ਇਕ ਨੌਜਵਾਨ ਲੜਕਾ ਜੋ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ, ਉਹ ਅੱਜ ਖੁਦ ਇਕ ਮਹਾਨ ਖਿਡਾਰੀ ਬਣ ਗਿਆ ਹੈ। ਮੈਦਾਨ 'ਤੇ ਤੁਹਾਡਾ ਅਨੁਸ਼ਾਸਨ, ਉਤਸ਼ਾਹ ਅਤੇ ਕੁਰਬਾਨੀ ਇਸ ਦੇਸ਼ ਦੇ ਹਰ ਨੌਜਵਾਨ ਕ੍ਰਿਕਟਰ ਲਈ ਪ੍ਰੇਰਨਾ ਹੈ ਜੋ ਇਕ ਦਿਨ ਇਸ ਦੇਸ਼ ਲਈ ਨੀਲੀ ਜਰਸੀ ਪਹਿਨਣ ਦਾ ਸੁਪਨਾ ਦੇਖਦੇ ਹਨ।

PunjabKesari

ਤੁਸੀਂ ਹਰ ਸਾਲ ਆਪਣੀ ਖੇਡ ਦਾ ਪੱਧਰ ਉੱਚਾ ਕੀਤਾ ਹੈ ਅਤੇ ਤੁਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਤੁਸੀਂ ਇਕ ਮਹਾਨ ਕਪਤਾਨ ਅਤੇ ਇਕ ਸ਼ਾਨਦਾਰ ਲੀਡਰ ਰਹੇ ਹੋ। ਮੈਂ ਤੁਹਾਨੂੰ ਹੋਰ ਦੌੜਾਂ ਦਾ ਪਿੱਛਾ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ। ਮੈਂ ਤੁਹਾਡੇ ਨਾਲ ਇਕ ਖਿਡਾਰੀ ਅਤੇ ਇਕ ਦੋਸਤ ਦੇ ਰੂਪ ਵਿਚ ਜੁੜ ਕੇ ਖੁਸ਼ ਹਾਂ। ਅਸੀਂ ਮਿਲ ਕੇ ਦੌੜਾਂ ਬਣਾਈਆਂ, ਪੰਜਾਬੀ ਗੀਤਾਂ 'ਤੇ ਡਾਂਸ ਕੀਤਾ ਅਤੇ ਕਈ ਕੱਪ ਜਿੱਤੇ। ਤੁਸੀਂ ਮੇਰੇ ਲਈ ਹਮੇਸ਼ਾ ਚੀਕੂ ਅਤੇ ਦੁਨੀਆ ਲਈ ਕਿੰਗ ਕੋਹਲੀ ਰਹੋਗੇ। ਆਪਣੇ ਅੰਦਰ ਦੀ ਅੱਗ ਨੂੰ ਹਮੇਸ਼ਾ ਬਾਲ ਕੇ ਰੱਖੋ। ਤੁਸੀਂ ਇਕ ਸੁਪਰਸਟਾਰ ਹੋ। ਪੇਸ਼ ਹਨ ਤੁਹਾਡੇ ਲਈ ਇਹ ਖ਼ਾਸ ਗੋਲਡਨ ਬੂਟ। ਦੇਸ਼ ਦਾ ਮਾਣ ਵਧਾਉਂਦੇ ਰਹੋ! 

 


author

cherry

Content Editor

Related News