ਗੇਲ ਦੇ ਸੈਂਕੜਾ ਦਾ ਇੰਝ ਜਸ਼ਨ ਮਨਾਉਂਦੇ ਦਿਖਾਈ ਦਿੱਤੇ ਯੁਵੀ (ਵੀਡੀਓ)

04/20/2018 3:55:18 AM

ਮੋਹਾਲੀ— ਮੋਹਾਲੀ ਕ੍ਰਿਕਟ ਸਟੇਡੀਅਮ 'ਚ ਪੰਜਾਬ ਦੇ ਸ਼ੇਰ ਕ੍ਰਿਸ ਗੇਲ ਨੇ ਆਈ. ਪੀ. ਐੱਲ 'ਚ ਵਿਰੋਧੀ ਟੀਮ ਹੈਦਰਾਬਾਦ ਦੀਆਂ ਧੱਜੀਆਂ ਉੱਡਾ ਦਿੱਤੀਆਂ। ਪੰਜਾਬ ਦੇ ਓਪਨਰ ਕ੍ਰਿਸ ਗੇਲ ਨੇ ਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਮੈਦਾਨ 'ਚ ਕ੍ਰਿਸ ਗੇਲ ਆਪਣੇ ਸੈਂਕੜਾ ਦਾ ਜਸ਼ਨ ਤਾਂ ਮਨ੍ਹਾ ਰਹੇ ਸਨ ਉੱਥੇ ਹੀ ਬਾਹਰ ਬੈਠੇ ਯੁਵਰਾਜ ਸਿੰਘ ਵੀ ਸੈਂਕੜੇ ਦਾ ਜਸ਼ਨ ਮਨ੍ਹਾ ਰਹੇ ਸਨ। ਯੁਵਰਾਜ ਸਿੰਘ ਨੇ ਕ੍ਰਿਸ ਗੇਲ ਦੇ ਸੈਂਕੜੇ 'ਤੇ ਗੈਗਮ ਸਟਾਇਲ ਦਾ ਡਾਂਸ ਕੀਤਾ। ਕ੍ਰਿਸ ਗੇਲ ਨੇ ਜੇਤੂ 63 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ ਜਿਸ 'ਚ 11 ਛੱਕੇ ਤੇ 1 ਚੌਕਾ ਸ਼ਾਮਲ ਹੈ।


ਮੋਹਾਲੀ ਕ੍ਰਿਕਟ ਸਟੇਡੀਅਮ 'ਚ ਕਿੰਗਸ ਇਲੈਵਨ ਪੰਜਾਬ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਆਈ. ਪੀ. ਐੱਲ. ਦੇ 11ਵੇਂ ਸੀਜ਼ਨ ਦਾ 16ਵਾਂ ਮੈਚ 'ਚ ਖੇਡਿਆ। ਪੰਜਾਬ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਹੈਦਰਾਬਾਦ ਨੂੰ 194 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਹੈਦਰਾਬਾਦ ਬੱਲੇਬਾਜ਼ੀ ਕਰਦੇ ਇਹ ਟੀਚਾ ਹਾਸਲ ਨਹੀਂ ਕਰ ਸਕੀ ਤੇ ਪੰਜਾਬ ਨੇ ਇਹ ਮੈਚ 15 ਦੌੜਾਂ ਨਾਲ ਜਿੱਤ ਲਿਆ।


Related News