ਲਾਲ ਸੂਟ ''ਚ ਧਨਾਸ਼੍ਰੀ ਨੇ ਸੋਸ਼ਲ ਮੀਡੀਆ ''ਤੇ ਮਚਾਇਆ ਕਹਿਰ, ਮੰਗੇਤਰ ਚਾਹਲ ਨੇ ਦਿੱਤਾ ਅਜਿਹਾ ਰੀਐਕਸ਼ਨ

8/27/2020 4:52:28 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਇਨ੍ਹੀਂ ਦਿਨੀਂ ਕਾਫ਼ੀ ਲਾਈਮਲਾਈਟ ਵਿਚ ਚੱਲ ਰਹੀ ਹੈ। ਉਥੇ ਹੀ ਉਹ ਆਪਣੀ ਨਵੀਂਆਂ ਵੀਡੀਓਜ਼ ਨਾਲ ਪ੍ਰਸ਼ੰਸਕਾ ਦਾ ਮਨੋਰੰਜਣ ਕਰਨ ਵਿਚ ਲੱਗੀ ਰਹਿੰਦੀ ਹੈ। ਅਜਿਹੇ ਵਿਚ ਧਨਾਸ਼੍ਰੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਤੇ ਚਾਹਲ ਨੇ ਅਜੀਬ ਕੁਮੈਂਟ ਦਿੱਤਾ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

PunjabKesari

ਦਰਅਸਲ ਧਨਾਸ਼੍ਰੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਤਸੀਵਰ ਸਾਂਝੀ ਕਰਦੇ ਹੋਏ ਲਿਖਿਆ-Be as interesting as your camera angle... ਕੀ ਤੁਸੀਂ ਮੇਰੀ ਨਵੀਂ ਡਾਂਸ ਵੀਡੀਓ ਦੇਖੀ ਹੈ.ਦੱਸ ਦੇਈਏ ਕਿ ਧਨਾਸ਼੍ਰੀ ਨੇ ਆਪਣੀ ਪੋਸਟ ਵਿਚ 2 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਚਾਹਲ ਨੇ ਕੁਮੈਂਟ ਕਰਦੇ ਹੋਏ ਲਿਖਿਆ - Luciendo tan hermosa mi amor ❤️ ❤️ @dhanashree9 , ਤੁਹਾਨੂੰ ਦੱਸ ਦੇਈਏ ਕਿ ਚਾਹਲ ਨੇ ਜੋ ਕੁਮੈਂਟ ਵਿਚ ਲਿਖਿਆ ਹੈ ਉਹ ਸਪੈਨਿਸ਼ ਭਾਸ਼ਾ ਹੈ, ਜਿਸ ਦਾ ਅਰਥ ਹੈ- ਸੁੰਦਰ ਮੇਰਾ ਪਿਆਰ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ

PunjabKesari

ਧਿਆਨਦੇਣ ਯੋਗ ਹੈ ਕਿ ਚਾਹਲ ਅਤੇ ਧਨਾਸ਼੍ਰੀ ਦੀ ਮੰਗਣੀ 9 ਅਗਸਤ ਨੂੰ ਹੋਈ ਸੀ ਅਤੇ ਦੋਵਾਂ ਨੇ ਸੋਸ਼ਲ ਮੀਡੀਆ ਜ਼ਰੀਏ ਤਸੀਵਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਧਨਾਸ਼੍ਰੀ ਇਕ ਡਾਕਟਰ, ਕੋਰੀਓਗ੍ਰਾਫਰ ਅਤੇ ਯੂ-ਟਿਊਬਰ ਹੈ। ਮੁੰਬਈ ਵਿਚ ਧਨਾਸ਼੍ਰੀ ਦੀ ਡਾਂਸ ਅਕਾਦਮੀ ਵੀ ਹੈ। ਉਥੇ ਹੀ ਚਾਹਲ ਦੀ ਗੱਲ ਕਰੀਹੈ ਤਾਂ ਫਿਲਹਾਲ ਉਹ ਆਈ.ਪੀ.ਐੱਲ. 2020 ਲਈ ਯੂ.ਏ.ਈ. ਵਿਚ ਹਨ ਅਤੇ ਸੈਲਫ ਆਈਸੋਲੇਸ਼ਨ ਦੀ ਪ੍ਰਕਿਰਿਆ ਤਹਿਤ ਹੋਟਲ ਦੇ ਕਮਰੇ ਵਿਚ ਬੰਦ ਹਨ।

ਇਹ ਵੀ ਪੜ੍ਹੋ: ਅਗਲੇ ਮਹੀਨੇ ਸਿਨੇਮਾਘਰ ਖੁੱਲ੍ਹਣ ਲਈ ਤਿਆਰ, ਮਿਲਣਗੇ ਵਿਸ਼ੇਸ਼ ਆਫ਼ਰ


cherry

Content Editor cherry