ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ ''ਚ ਹਾਰੀ ਯੂਕੀ ਭਾਂਬਰੀ-ਰੋਬਿਨ ਹਾਸੇ ਦੀ ਜੋੜੀ

Saturday, Jan 06, 2024 - 07:01 PM (IST)

ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ ''ਚ ਹਾਰੀ ਯੂਕੀ ਭਾਂਬਰੀ-ਰੋਬਿਨ ਹਾਸੇ ਦੀ ਜੋੜੀ

ਬ੍ਰਿਸਬੇਨ, (ਭਾਸ਼ਾ)- ਭਾਰਤ ਦੇ ਯੂਕੀ ਭਾਂਬਰੀ ਅਤੇ ਉਸ ਦੇ ਜੋੜੀਦਾਰ ਹਾਲੈਂਡ ਦੇ ਰੋਬਿਨ ਹਾਸ ਦੀ ਜੋੜੀ ਇੰਗਲੈਂਡ ਦੇ ਲੋਇਡ ਗਲਾਸਪੂਲ ਅਤੇ ਨੀਦਰਲੈਂਡ ਦੇ ਜੀਨ ਜੂਲੀਅਨ ਦੀ ਜੋੜੀ ਖਿਲਾਫ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਹਾਰ ਗਈ। ਅੱਠਵਾਂ ਦਰਜਾ ਪ੍ਰਾਪਤ ਭਾਰਤੀ ਅਤੇ ਨੀਦਰਲੈਂਡ ਦੀ ਜੋੜੀ ਇੱਕ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ ਆਪਣੇ ਦੂਜੇ ਦਰਜਾ ਪ੍ਰਾਪਤ ਵਿਰੋਧੀ ਤੋਂ 3-6, 7-6, 9-11 ਨਾਲ ਹਾਰ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਂਬਰੀ ਅਤੇ ਹਾਸੇ ਦੀ ਜੋੜੀ ਨੇ ਅਮਰੀਕਾ ਦੇ ਨਥਾਨਿਏਲ ਲੈਮਨਸ ਅਤੇ ਜੈਕਸਨ ਵਿਥਰੋ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ। ਪਿਛਲੇ ਸਾਲ, 31 ਸਾਲਾ ਭਾਂਬਰੀ ਨੇ ਮਾਰਲੋਕਾ ਚੈਂਪੀਅਨਸ਼ਿਪ ਡਬਲਜ਼ ਈਵੈਂਟ ਵਿੱਚ ਆਪਣਾ ਪਹਿਲਾ ਏਟੀਪੀ ਖਿਤਾਬ ਜਿੱਤਿਆ ਸੀ। ਦਿੱਲੀ ਦੇ ਇਸ ਖਿਡਾਰੀ ਨੇ ਇਸ ਟੂਰਨਾਮੈਂਟ 'ਚ ਦੱਖਣੀ ਅਫਰੀਕਾ ਦੇ ਲੋਇਡ ਹੈਰਿਸ ਨਾਲ ਜੋੜੀ ਬਣਾਈ ਸੀ। 


author

Tarsem Singh

Content Editor

Related News