ਪੈਰ ’ਚ ਖਿਚਾਅ ਕਾਰਨ ਯੂਕੀ ਭਾਂਬਰੀ ਦਾ ਕੋਰੀਆ ਵਿਰੁੱਧ ਡੇਵਿਸ ਕੱਪ ’ਚ ਖੇਡਣਾ ਸ਼ੱਕੀ

Saturday, Sep 12, 2026 - 11:08 AM (IST)

ਪੈਰ ’ਚ ਖਿਚਾਅ ਕਾਰਨ ਯੂਕੀ ਭਾਂਬਰੀ ਦਾ ਕੋਰੀਆ ਵਿਰੁੱਧ ਡੇਵਿਸ ਕੱਪ ’ਚ ਖੇਡਣਾ ਸ਼ੱਕੀ

ਨਵੀਂ ਦਿੱਲੀ- ਅਮਰੀਕੀ ਓਪਨ ’ਚ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਸੱਜੇ ਪੈਰ ’ਚ ਖਿਚਾਅ ਕਾਰਨ ਭਾਰਤ ਦੇ ਯੂਕੀ ਭਾਂਬਰੀ ਦਾ ਸਿਓਲ ’ਚ ਦੱਖਣੀ ਕੋਰੀਆ ਵਿਰੁੱਧ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਮੁਕਾਬਲੇ ’ਚ ਖੇਡਣਾ ਸ਼ੱਕੀ ਹੈ।

ਭਾਂਬਰੀ ਵੀਰਵਾਰ ਦੀ ਰਾਤ ਨੂੰ ਕੋਰੀਆ ਲਈ ਰਵਾਨਾ ਹੋਏ ਭਾਰਤੀ ਖਿਡਾਰੀਆਂ ਦੇ ਪਹਿਲੇ ਬੈਚ ਦੇ ਨਾਲ ਸਿਓਲ ਨਹੀਂ ਗਿਆ। ਇਸ ਨਾਲ ਉਸ ਦੇ ਇਸ ਮਹੱਤਵਪੂਰਨ ਮੁਕਾਬਲੇ ’ਚ ਖੇਡਣ ਨੂੰ ਲੈ ਕੇ ਸ਼ੱਕ ਵਧ ਗਿਆ ਹੈ। ਇਸ ਮੁਕਾਬਲੇ ’ਚ ਜਿੱਤ ਦਰਜ ਕਰਨ ਵਾਲੀ ਟੀਮ 8 ਟੀਮਾਂ ਦੇ ਏਲੀਟ ਡੇਵਿਸ ਕੱਪ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰੇਗੀ।

ਭਾਂਬਰੀ ਨੇ ਇਸ ਨੂੰ ਮਾਮੂਲੀ ਮੋਚ ਦੱਸਿਆ। ਇਸ ਭਾਰਤੀ ਖਿਡਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਆਖਿਰ ’ਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਉਸ ਦੀ ਹਿੱਸੇਦਾਰੀ ਨੂੰ ਕੋਈ ਖਤਰਾ ਨਹੀਂ ਹੈ।

ਭਾਂਬਰੀ ਨੇ ਕਿਹਾ, ‘‘ਅਮਰੀਕੀ ਓਪਨ ’ਚ ਮੁੱਖ ਡਰਾਅ ਦੇ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਮੇਰੇ ਪੈਰ ’ਚ ਖਿਚਾਅ ਆ ਗਿਆ ਸੀ। ਇਹ ਮਾਮੂਲੀ ਸੱਟ ਹੈ। ਮੇਰੇ ਪੂਰੀ ਤਰ੍ਹਾਂ ਫਿੱਟ ਹੋਣ ਲਈ ਕੋਈ ਸਮਾਂ-ਹੱਦ ਤੈਅ ਨਹੀਂ ਹੈ ਪਰ ਇਹ ਕੋਈ ਗੰਭੀਰ ਸੱਟ ਨਹੀਂ ਹੈ।’’


author

Tarsem Singh

Content Editor

Related News