ਟਿਆਫੋ ਨੂੰ ਹਰਾ ਕੇ ਸ਼ੈਲਟਨ ਅਮਰੀਕੀ ਓਪਨ ਦੇ ਫਾਈਨਲ ’ਚ, ਮੁਕਾਬਲਾ ਜ਼ਵੇਰੇਵ ਨਾਲ

Sunday, Sep 13, 2026 - 01:04 PM (IST)

ਟਿਆਫੋ ਨੂੰ ਹਰਾ ਕੇ ਸ਼ੈਲਟਨ ਅਮਰੀਕੀ ਓਪਨ ਦੇ ਫਾਈਨਲ ’ਚ, ਮੁਕਾਬਲਾ ਜ਼ਵੇਰੇਵ ਨਾਲ

ਨਿਊਯਾਰਕ- ਅਮਰੀਕਾ ਦੇ ਬੇਨ ਸ਼ੈਲਟਨ ਨੇ ਹਮਵਤਨ ਫ੍ਰਾਂਸਿਸ ਟਿਆਫੋ ਨੂੰ ਹਰਾ ਕੇ ਅਮਰੀਕੀ ਓਪਨ ਦੇ ਪੁਰਸ਼ ਸਿੰਗਲਜ਼ ਫਾਈਨਲ ’ਚ ਪ੍ਰਵੇਸ਼ ਕਰ ਲਿਆ, ਜਿੱਥੇ ਉਸ ਦਾ ਸਾਹਮਣਾ ਚੋਟੀ ਦਰਜਾ ਪ੍ਰਾਪਤ ਅਲੈਕਜੈਂਡਰ ਜ਼ਵੇਰੇਵ ਨਾਲ ਹੋਵੇਗਾ।

ਸਥਾਨਕ ਖਿਡਾਰੀਆਂ ਵਿਚਾਲੇ ਹੋਏ ਇਸ ਮੁਕਾਬਲੇ ਨੂੰ ਦੇਖਣ ਲਈ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਸੀ। ਦੋਵਾਂ ਦਾ ਹੌਸਲਾ ਵਧਾਉਣ ਲਈ ਵੱਡੀ ਗਿਣਤੀ ’ਚ ਪ੍ਰਸ਼ੰਸਕ ਤੇ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਦੋਵੇਂ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ’ਚ ਜਗ੍ਹਾ ਬਣਾਉਣ ਲਈ ਪੂਰੀ ਤਾਕਤ ਝੋਂਕ ਰਹੇ ਸਨ। ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਦਰਸ਼ਕਾਂ ਦਾ ਸਮਰਥਨ ਲੱਗਭਗ ਪੂਰੀ ਤਰ੍ਹਾਂ ਸ਼ੈਲਟਨ ਦੇ ਪੱਖ ’ਚ ਰਹਿਣ ਦੀ ਉਮੀਦ ਹੈ। ਹੁਣ ਉਹ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਮਰੀਕੀ ਗ੍ਰੈਂਡ ਸਲੈਮ ਖਿਤਾਬ ਦੇ ਸੋਕੇ ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਉਮੀਦ ਬਣ ਗਿਆ ਹੈ।

8ਵਾਂ ਦਰਜਾ ਪ੍ਰਾਪਤ ਸ਼ੈਲਟਨ ਨੇ ਸੈਮੀਫਾਈਨਲ ’ਚ ਟਿਆਫੋ ਨੂੰ 4-6, 6-3, 6-3, 7-5 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਖਿਤਾਬੀ ਮੁਕਾਬਲੇ ’ਚ ਉਸ ਦਾ ਸਾਹਮਣਾ ਚੋਟੀ ਦਰਜਾ ਪ੍ਰਾਪਤ ਅਲੈਕਜੈਂਡਰ ਜ਼ਵੇਰੇਵ ਨਾਲ ਹੋਵੇਗਾ। ਅਮਰੀਕਾ ਨੂੰ ਪੁਰਸ਼ ਸਿੰਗਲਜ਼ ’ਚ ਪਿਛਲਾ ਗ੍ਰੈਂਡ ਸਲੈਮ ਖਿਤਾਬ 2003 ’ਚ ਮਿਲਿਆ ਸੀ, ਜਦੋਂ ਐਂਡੀ ਰੋਡਿਕ ਨੇ ਫਲਸ਼ਿੰਗ ਮੀਡੋਜ਼ ’ਚ ਅਮਰੀਕੀ ਓਪਨ ਦਾ ਖਿਤਾਬ ਜਿੱਤਿਆ ਸੀ।


author

Tarsem Singh

Content Editor

Related News