ਕੋਕੋ ਗੌਫ ਨੇ ਈਵਾ ਜੋਵਿਚ ਨੂੰ ਹਰਾ ਕੇ ਯੂਐਸ ਓਪਨ ਕੁਆਰਟਰ ਫਾਈਨਲ ''ਚ ਕੀਤਾ ਪ੍ਰਵੇਸ਼
Tuesday, Sep 08, 2026 - 03:32 PM (IST)
ਸਪੋਰਟਸ ਡੈਸਕ- ਅਮਰੀਕੀ ਟੈਨਿਸ ਸਟਾਰ ਕੋਕੋ ਗੌਫ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਮਵਤਨ ਈਵਾ ਜੋਵਿਚ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ 2026 ਯੂਐਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਗੌਫ ਨੇ "ਮੈਰਾਥਨ ਵਰਗੀ" ਭਾਵਨਾ ਨਾਲ, ਸੋਮਵਾਰ ਨੂੰ ਆਰਥਰ ਐਸ਼ ਸਟੇਡੀਅਮ ਵਿੱਚ ਇੱਕ ਘੰਟਾ ਅਤੇ 33 ਮਿੰਟ ਤੱਕ ਚੱਲੇ ਮੈਚ ਵਿੱਚ ਜੋਵਿਚ 'ਤੇ 6-1, 6-4 ਨਾਲ ਜਿੱਤ ਦਰਜ ਕੀਤੀ। ਗੌਫ ਹੁਣ ਕੁਆਰਟਰ ਫਾਈਨਲ ਵਿੱਚ ਰੂਸ ਦੀ ਮੀਰਾ ਐਂਡਰੀਵਾ ਨਾਲ ਭਿੜੇਗੀ।
