ਨੌਜਵਾਨਾਂ ਦਾ ਪ੍ਰਦਰਸ਼ਨ ਚੰਗਾ, ਪਰ ਸੁਧਾਰ ਦੀ ਲੋੜ : ਸਿੰਧੂ

Sunday, Jun 05, 2022 - 07:21 PM (IST)

ਨੌਜਵਾਨਾਂ ਦਾ ਪ੍ਰਦਰਸ਼ਨ ਚੰਗਾ, ਪਰ ਸੁਧਾਰ ਦੀ ਲੋੜ : ਸਿੰਧੂ

ਬੈਂਗਲੁਰੂ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਕਰਨਾਟਕ ਦੀ ਗ੍ਰਾਂ ਪ੍ਰੀ. ਬੈਡਮਿੰਟਨ ਲੀਗ ਦੇ ਲਾਂਚ 'ਤੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਬਹੁਤ ਕੁਝ ਕਰਨਾ ਹੈ। ਸਿੰਧੂ ਨੇ ਕਿਹਾ, 'ਇਕ ਵੱਡਾ ਖ਼ਾਲੀਪਨ ਹੈ, ਪਰ ਬਹੁਤ ਸਾਰੇ ਨੌਜਵਾਨ ਚੰਗਾ ਕਰ ਰਹੇ ਹਨ। ਉਬੇਰ ਕੱਪ ਤੇ ਹੋਰ ਟੁਰਨਾਮੈਂਟਾ 'ਚ ਅਸੀਂ ਆਕਰਸ਼ੀ (ਕਸ਼ਯਪ) ਤੇ ਅਸ਼ਮਿਤਾ (ਚਲਿਹਾ) ਤੇ ਕੁਝ ਹੋਰ ਖਿਡਾਰੀਆਂ ਨੂੰ ਦੇਖਿਆ ਹੈ। ਉਨ੍ਹਾਂ ਨੂੰ ਖ਼ੁਦ ਨੂੰ ਸਾਬਤ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਮੈਨੂੰ ਉਮੀਦ ਹੈ ਕਿ ਇਕ ਦਿਨ ਅਸੀਂ ਉਬੇਰ ਕੱਪ ਜਿੱਤਾਂਗੇ। ਸਾਨੂੰ ਕੋਰਟ 'ਤੇ ਸਰਵਸ੍ਰੇਸ਼ਠ ਖਿਡਾਰੀਆਂ ਦੀ ਲੋੜ ਹੈ ਤੇ ਇਹ ਮਹੱਤਵਪੂਰਨ ਹੈ ਕਿ ਹਰ ਕੋਈ ਆਪਣਾ 100 ਫ਼ੀਸਦੀ ਦੇਵੇ।'

ਸਿੰਧੂ ਜੁਲਾਈ 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਆਉਣ ਵਾਲੇ ਹਫ਼ਤਿਆਂ 'ਚ ਚੰਗੀ ਫਾਰਮ 'ਚ ਰਹਿਣ ਤੇ ਸੱਟ ਤੋਂ ਮੁਕਤ ਹੋਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ, 'ਮੇਰਾ ਫਿਲਹਾਲ ਟੀਚਾ ਰਾਸ਼ਟਰਮੰਡਲ ਖੇਡਾਂ 'ਚ ਜਾਣ ਤੋਂ ਪਹਿਲਾਂ ਸਿੰਗਾਪੁਰ ਓਪਨ ਤੇ ਇਲਾਵਾ ਇੰਡੋਨੇਸ਼ੀਆ ਤੇ ਮਲੇਸ਼ੀਆ ਮਾਸਟਰਸ 'ਚ ਖੇਡਣਾ ਹੈ। ਇਹ ਆਸਾਨ ਨਹੀਂ ਹੋਣ ਵਾਲਾ, ਪਰ ਮੈਂ ਆਪਣੀ ਸਰਵਸ੍ਰੇਸ਼ਠ ਫਾਰਮ 'ਚ ਰਹਿਣ ਤੇ ਸੱਟ ਤੋਂ ਮੁਕਤ ਰਹਿਣ ਦੀ ਉਮੀਦ ਕਰ ਰਹੀ ਹਾਂ।'

ਉਨ੍ਹਾਂ ਕਿਹਾ, 'ਇਸ ਸਾਲ ਮੇਰੀ ਸ਼ੁਰੂਆਤ ਚੰਗੀ ਰਹੀ। ਮੈਂ ਇੰਡੀਅਨ ਓਪਨ ਦੇ ਸੈਮੀਫਾਈਨਲ 'ਚ ਪੁੱਜੀ ਤੇ ਸਈਅਦ ਮੋਦੀ ਟੂਰਨਾਮੈਂਟ ਤੇ ਸਵਿਸ ਓਪਨ ਜਿੱਤੀ। ਮੈਂ ਕੋਰੀਆਈ ਓਪਨ ਤੇ ਬੈੱਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪੁੱਜੀ। ਇਹ ਸਾਲ ਅਜੇ ਤਕ ਚੰਗਾ ਰਿਹਾ। ਮੈਨੂੰ ਉਮੀਦ ਹੈ ਕਿ ਮੈਂ ਚੰਗਾ ਕਰਨਾ ਜਾਰੀ ਰੱਖਾਂਗੀ ਤੇ ਆਉਣ ਵਾਲੇ ਸਮੇਂ 'ਚ ਜਿੱਤ ਹਾਸਲ ਕਰਾਂਗੀ।' ਰਾਸ਼ਟਰਮੰਡਲ ਖੇਡਾਂ ਦੇ ਬਾਅਦ ਵਿਸ਼ਵ ਦੀ ਨੰਬਰ 7 ਸ਼ਟਲਰ ਟੋਕੀਓ ਦੀ ਵਿਸ਼ਵ ਚੈਂਪੀਅਨਸ਼ਿਪ ਦਾ ਰੁਖ ਕਰੇਗੀ। 


author

Tarsem Singh

Content Editor

Related News