ਯੂਨਿਸ ਖਾਨ ਦਾ ਪਾਕਿਸਤਾਨ ਕ੍ਰਿਕਟ ''ਚ ਵਧਿਆ ਕਾਰਜਕਾਲ

11/13/2020 9:14:10 PM

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਬੋਰਡ ਨੇ ਬੱਲੇਬਾਜ਼ੀ ਕੋਚ ਯੂਨਿਸ ਖਾਨ ਦਾ ਕਰਾਰ ਆਸਟਰੇਲੀਆ 'ਚ 2022 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਵਧਾ ਦਿੱਤਾ ਹੈ। ਪੀ. ਸੀ. ਬੀ. ਨੇ ਕਿਹਾ ਕਿ ਇੰਗਲੈਂਡ ਦੌਰੇ 'ਤੇ ਯੂਨਿਸ ਦੀ ਭੂਮਿਕਾ ਦੇ ਬਾਰੇ 'ਚ ਉਸ ਨੂੰ ਪਾਜ਼ੇਟਿਵ ਪ੍ਰਤੀਕਿਰਿਆ ਮਿਲੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਗਲੇ 2 ਸਾਲ ਯੂਨਿਸ ਬੱਲੇਬਾਜ਼ੀ ਕੋਚ ਰਹਿਣਗੇ। ਇੰਗਲੈਂਡ ਦੌਰੇ 'ਤੇ ਉਸਦੇ ਯੋਗਦਾਨ ਨੂੰ ਲੈ ਕੇ ਵਧੀਆ ਫੀਡਬੈਕ ਮਿਲਿਆ। ਯੂਨਿਸ ਟੀ-20 ਵਿਸ਼ਵ ਕੱਪ 2009 ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਕਪਤਾਨ ਸਨ। ਯੂਨਿਸ ਨੇ ਆਪਣੇ 118 ਟੈਸਟ 'ਚ 10,099 ਦੌੜਾਂ ਬਣਾਈਆਂ ਹਨ, ਜਿਸ 'ਚ ਉਸ ਦੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ 313 ਦੌੜਾਂ ਹੈ। ਆਈ. ਸੀ. ਸੀ. ਰੈਂਕਿੰਗ 'ਚ ਨੰਬਰ ਇਕ ਬੱਲੇਬਾਜ਼ ਵੀ ਰਹੇ ਹਨ।

PunjabKesari
ਪੀ. ਸੀ. ਬੀ. ਨੇ ਇਸ ਦੇ ਨਾਲ ਹੀ ਸਾਬਕਾ ਟੈਸਟ ਸਪਿਨਰ ਅਰਸ਼ਦ ਖਾਨ ਨੂੰ ਇਕ ਸਾਲ ਦੇ ਲਈ ਬੀਬੀਆਂ ਦੇ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਦੇ ਵਿਰੁੱਧ ਖੇਡਣ ਵਾਲੀ ਹੈ। ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਹੋਵੇਗੀ, ਫਿਰ ਬਾਅਦ 'ਚ 2 ਟੈਸਟ ਮੈਚ ਖੇਡੇ ਜਾਣਗੇ। ਨਿਊਜ਼ੀਲੈਂਡ ਦੌਰੇ ਲਈ ਪਾਕਿਸਤਾਨ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੋਏਬ ਮਲਿਕ ਤੇ ਮੁਹੰਮਦ ਆਮਿਰ ਵਰਗੇ ਦਿੱਗਜਾਂ ਨੂੰ ਨਿਊਜ਼ੀਲੈਂਡ ਦੌਰੇ ਦੇ ਲਈ ਪਾਕਿ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ।


Gurdeep Singh

Content Editor

Related News