CWG 2018 : ਯੁਵਾ ਨਿਸ਼ਾਨੇਬਾਜ਼ ਮਿਠਾਰਵਾਲ ਨੇ ਜਿੱਤਿਆ ਦੂਜਾ ਕਾਂਸੀ ਤਮਗਾ

Wednesday, Apr 11, 2018 - 09:54 AM (IST)

CWG 2018 : ਯੁਵਾ ਨਿਸ਼ਾਨੇਬਾਜ਼ ਮਿਠਾਰਵਾਲ ਨੇ ਜਿੱਤਿਆ ਦੂਜਾ ਕਾਂਸੀ ਤਮਗਾ

ਬ੍ਰਿਸਬੇਨ (ਬਿਊਰੋ)— ਭਾਰਤੀ ਨਿਸ਼ਾਨੇਬਾਜ਼ ਓਮ ਪ੍ਰਕਾਸ਼ ਮਿਠਾਰਵਾਲ ਨੇ ਰਾਸ਼ਟਰਮੰਡਲ ਖੇਡਾਂ 'ਚ ਪੁਰਸ਼ਾਂ ਦੀ 50 ਮੀਟਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ ਜਦਕਿ ਜੀਤੂ ਅੱਠਵੇਂ ਸਥਾਨ 'ਤੇ ਰਹੇ। ਯੁਵਾ ਮਿਠਾਰਵਾਲ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ 'ਚ ਵੀ ਕਾਂਸੀ ਤਮਗਾ ਜਿੱਤਿਆ ਸੀ। ਉਹ 8 ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ 200.1 ਦਾ ਸਕੋਰ ਕਰਕੇ ਤੀਜੇ ਸਥਾਨ 'ਤੇ ਰਹੇ।

ਮੇਜ਼ਬਾਨ ਆਸਟਰੇਲੀਆ ਦੇ ਡੈਨੀਅਲ ਰੇਪਾਚੋਲੀ ਨੇ 227.2 ਦੇ ਖੇਡਾਂ ਦੇ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ ਜਦਕਿ ਬੰਗਲਾਦੇਸ਼ ਦੇ ਸ਼ਕੀਲ ਅਹਿਮਦ ਨੇ 220.5 ਸਕੋਰ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ। 10 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤਣ ਵਾਲੇ ਜੀਤੂ ਰਾਏ 105.0 ਸਕੋਰ ਕਰਕੇ ਐਲੀਮਿਨੇਟ ਹੋਣ ਵਾਲੇ ਪਹਿਲੇ ਨਿਸ਼ਾਨੇਬਾਜ਼ ਸਨ। ਪਹਿਲੇ ਦੌਰ ਦੇ ਬਾਅਦ ਛੇਵੇਂ ਸਥਾਨ 'ਤੇ ਰਹੇ ਮਿਠਾਰਵਾਲ 93.7 ਸਕੋਰ ਕਰਕੇ ਚੋਟੀ 'ਤੇ ਪਹੁੰਚ ਗਏ। ਉਨ੍ਹਾਂ ਨੇ 2 ਸ਼ਾਟ ਤੱਕ ਬੜ੍ਹਤ ਕਾਇਮ ਰੱਖੀ ਪਰ ਰੇਪਾਚੋਲੀ ਨੇ ਉਨ੍ਹਾਂ ਨੂੰ ਦੂਜੇ ਸਥਾਨ 'ਤੇ ਧੱਕ ਦਿੱਤਾ। ਇਸ ਤੋਂ ਬਾਅਦ 9.8, 8.6, 10.2, 10.0 ਸਕੋਰ ਕਰਕੇ ਦੂਜੇ ਸਥਾਨ 'ਤੇ ਬਣੇ ਰਹੇ। ਬਾਅਦ 'ਚ 7.2 ਅਤੇ 7.6 ਦੇ ਖਰਾਬ ਸਕੋਰ ਦਾ ਉਨ੍ਹਾਂ ਨੂੰ ਖਾਮੀਆਜ਼ਾ ਭੁਗਤਨਾ ਪਿਆ ਅਤੇ ਚਾਂਦੀ ਦੇ ਬਜਾਏ ਕਾਂਸੀ ਦਾ ਤਮਗਾ ਮਿਲਿਆ।


Related News