ਖੇਡਾਂ ਦੇ ਪੁਨਰਗਠਿਤ ਪੈਨਲ ''ਚ ਯੋਗੇਸ਼ਵਰ ਦੱਤ ਤੇ ਦੀਪਾ ਮਲਿਕ ਸ਼ਾਮਲ

01/21/2020 7:17:54 PM

ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸ਼ਤਰੰਜ ਦੇ ਮਹਾਰਥੀ ਵਿਸ਼ਵਨਾਥਨ ਆਨੰਦ ਨੂੰ 'ਸਰਗਰਮ' ਨਾ ਰਹਿਣ ਕਾਰਣ ਹਟਾਏ ਜਾਣ ਤੋਂ ਬਾਅਦ ਮਸ਼ਹੂਰ ਪਹਿਲਵਾਨ ਯੋਗੇਸ਼ਵਰ ਦੱਤ ਤੇ ਪੈਰਾਲੰਪੀਅਨ ਦੀਪਾ ਮਲਿਕ ਨੂੰ ਅਖਿਲ ਭਾਰਤੀ ਖੇਡ ਪ੍ਰੀਸ਼ਦ (ਏ. ਆਈ. ਸੀ. ਐੱਸ.) ਵਿਚ ਸ਼ਾਮਲ ਕੀਤਾ ਗਿਆ ਹੈ। ਏ. ਆਈ. ਸੀ. ਐੱਸ. ਖੇਡ ਮੰਤਰਾਲਾ ਦੀ ਸਲਾਹਕਾਰ ਸੰਸਥਾ ਹੈ, ਜਿਸ ਦਾ ਗਠਨ 2015 ਵਿਚ ਤਤਕਾਲੀਨ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਸੀ। ਇਸ ਦਾ ਕਾਰਜਕਾਲ 3 ਸਾਲ ਵਧਾ ਦਿੱਤਾ ਗਿਆ ਹੈ ਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਵਿਜੇ ਕੁਮਾਰ ਮਲਹੋਤਰਾ ਇਸਦਾ ਮੁਖੀ ਬਣਿਆ ਰਹੇਗਾ। ਪ੍ਰੀਸ਼ਦ ਵਿਚ ਜਿਨ੍ਹਾਂ ਹੋਰ ਪ੍ਰਮੁੱਖ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਸਾਬਕਾ ਨਿਸ਼ਾਨੇਬਾਜ਼ ਅੰਜਲੀ ਭਾਗਵਤ, ਫੁੱਟਬਾਲਰ ਰੇਨੇਡੀਸਿੰਘ ਤੇ ਪਰਬਤਾਰੋਹੀ ਬਛੇਂਦਰੀ ਪਾਲ ਵੀ ਸ਼ਾਮਲ ਹਨ। ਭਾਰਤੀ ਆਫ ਸਪਿਨਰ ਸਿੰਘ ਨੂੰ ਵੀ ਪ੍ਰੀਸ਼ਦ ਵਿਚ ਸ਼ਾਮਲ ਕੀਤਾ ਗਿਆ ਹੈ।


Related News