ਯੋ-ਯੋ ਟੈਸਟ 'ਤੇ BCCI ਨੂੰ ਸਵਾਲ ਕਰ ਸਕਦੇ ਹਨ COA

06/24/2018 5:00:30 PM

ਨਵੀਂ ਦਿੱਲੀ : ਭਾਰਤੀ ਟੀਮ ਪ੍ਰਬੰਧਨ ਯੋ-ਯੋ ਟੈਸਟ ਨੂੰ ਫਿਟਨੈਸ ਦਾ ਮਾਨਦੰਡ ਮੰਨ ਕੇ ਚਲ ਰਿਹਾ ਹੈ ਪਰ ਅੰਬਾਤੀ ਰਾਇਡੂ ਨੂੰ ਇਸ ਵਜ੍ਹਾ ਨਾਲ ਟੀਮ ਤੋਂ ਬਾਹਰ ਕਰਨ ਦਾ ਮਾਮਲਾ ਸੀ.ਓ.ਏ. ਮੁੱਖੀ ਵਿਨੋਦ ਰਾਏ ਦੇ ਦਿਮਾਗ 'ਚ ਹੈ ਅਤੇ ਉਹ ਬੀ.ਸੀ.ਸੀ.ਆਈ. ਨੂੰ ਸਵਾਲ ਪੁੱਛ ਸਕਦੇ ਹਨ ਕਿ ਰਾਸ਼ਟਰੀ ਟੀਮ 'ਚ ਚੋਣ ਲਈ ਇਹ ਫਿਟਨੈਸ ਦਾ ਇਕਲੌਤਾ ਮਾਨਦੰਡ ਕਿਉਂ ਹੈ |

ਰਾਇਡੂ ਨੇ ਆਈ.ਪੀ.ਐੱਲ. 'ਚ 602 ਦੌੜਾਂ ਬਣਾਈਆਂ ਪਰ ਯੋ-ਯੋ ਟੈਸਟ 'ਚ ਫੇਲ ਹੋਣ ਕਾਰਨ ਉਸਨੂੰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ | ਇਸਦੇ ਬਾਅਦ ਇਸ ਟੈਸਟ ਨੂੰ ਲੈ ਕੇ ਬਹਿਸ ਛਿੜ ਗਈ ਹੈ | ਸੀ.ਓ.ਏ. ਦੇ ਕਰੀਬੀ ਬੀ.ਸੀ.ਸੀ.ਆਈ. ਦੇ ਇਕ ਅਫਸਰ ਨੇ ਮੀਡੀਆ ਨੂੰ ਕਿਹਾ, ਹਾਂ ਸੀ.ਓ.ਏ. ਇਸ ਸਮੇਂ ਚਰਚਾਵਾਂ 'ਚ ਰੁਝੇ ਹਨ | ਉਨ੍ਹਾਂ ਅਜੇ ਇਸ ਮਾਮਲੇ 'ਚ ਦੱਖਲ ਨਹੀਂ ਦਿੱਤਾ ਕਿਉਂਕਿ ਇਹ ਤਕਨੀਕੀ ਮਾਮਲਾ ਹੈ ਪਰ ਉਨ੍ਹਾਂ ਦੀ ਯੋਜਨਾ ਕ੍ਰਿਕਟ ਸੰਚਾਲਨ ਦੇ ਮੁੱਖੀ ਸਬਾ ਕਰੀਮ ਤੋਂ ਪੂਰੀ ਜਾਣਕਾਰੀ ਲਈ ਹੈ |

ਉਨ੍ਹਾਂ ਕਿਹਾ, ਰਾਏ ਨੂੰ ਰਾਇਡੂ ਅਤੇ ਸੰਜੂ ਸੈਮਸਨ ਦੇ ਮਾਮਲੇ ਦਾ ਪਤਾ ਹੈ | ਇਸ 'ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ ਪਰ ਉਹ ਐੱਨ.ਸੀ.ਏ. ਟ੍ਰੇਨਰਾਂ ਨਾਲ ਖਾਸ ਟੈਸਟ ਦੇ ਬਾਰੇ ਪੂਰੀ ਜਾਣਕਾਰੀ ਦੇਣ ਲਈ ਕਹਿ ਸਕਦੇ ਹਨ | ਬੀ.ਸੀ.ਸੀ.ਆਈ. ਦੇ ਫੰਡ ਮੈਨੇਜਰ ਅਨਿਰੁੱਧ ਚੌਧਰੀ ਨੇ ਵੀ ਸੀ.ਓ.ਏ. ਨੂੰ 6 ਪੰਨਿਆ ਦਾ ਪੱਤਰ ਲਿਖਿਆ ਜਿਸ 'ਚ ਉਨ੍ਹਾਂ ਪੁੱਛਿਆ ਹੈ ਕਿ ਯੋ-ਯੋ ਟੈਸਟ ਕਦੋ ਅਤੇ ਕਿਵੇਂ ਚੋਣ ਲਈ ਇਕਲੌਤਾ ਫਿਟਨੈਸਟ ਮਾਨਦੰਡ ਬਣ ਗਿਆ |


Related News