ਕੋਚ ਰਵੀ ਸ਼ਾਸਤਰੀ ਬੋਲੇ, ਪਾਸ ਕਰੋ ਯੋ-ਯੋ ਟੈਸਟ ਅਤੇ ਭਾਰਤ ਲਈ ਖੋਡੋ

Saturday, Jun 23, 2018 - 11:10 AM (IST)

ਕੋਚ ਰਵੀ ਸ਼ਾਸਤਰੀ ਬੋਲੇ, ਪਾਸ ਕਰੋ ਯੋ-ਯੋ ਟੈਸਟ ਅਤੇ ਭਾਰਤ ਲਈ ਖੋਡੋ

ਨਵੀਂ ਦਿੱਲੀ—ਸਾਬਕਾ ਮੁੱਖ ਚੋਣਕਾਰ ਪਾਟਿਲ ਚਾਹੇ ਹੀ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਯੋ-ਯੋ ਟੈਸਟ ਨੂੰ ਬੇਂਚਮਾਰਕ ਮੰਨੇ ਜਾਣ ਦੀ ਸਖਤ ਆਲੋਚਕ ਹਨ, ਪਰ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ-ਤੁਸੀਂ ਟੈਸਟ ਪਾਸ ਕਰੋ ਅਤੇ ਭਾਰਤ ਦੇ ਲਈ ਖੇਡੋ। ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਯੋ-ਯੋ ਟੈਸਟ ਬਰਕਰਾਰ ਰਹੇਗਾ ਅਤੇ ਕੋਹਲੀ ਨੇ ਵੀ ਕਿਹਾ ਕਿ ਇਸਨੂੰ ਭਾਵੁਕ ਹੋਣ ਦੀ ਬਜਾਏ 'ਸਖਤ ਫੈਸਲੇ' ਦੇ ਰੂਪ 'ਚ ਦੇਖਿਆ ਜਾਣਾ ਚਾਹੀਦਾ, ਜਿਸ ਨਾਲ ਟੀਮ ਨੂੰ ਫਾਇਦਾ ਹੀ ਮਿਲੇਗਾ।
ਹਾਲ 'ਚ ਆਈ.ਪੀ.ਐੱਲ. ਦੇ ਉੱਚ ਸਕੋਰਰ 'ਚ ਸ਼ਾਮਲ ਅੰਬਾਤੀ ਰਾਇਡੂ 16.1 ਅੰਕ ਜੁਟਾਉਣ 'ਚ ਅਸਫਲ ਰਹੇ ਸਨ, ਜਦਕਿ ਉਨ੍ਹਾਂ ਨੇ ਆਈ.ਪੀ.ਐੱਲ. 'ਚ 600 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਇਸਦੇ ਸਾਬਕਾ ਚੋਣ ਕਮੇਟੀ ਦੇ ਪ੍ਰਧਾਨ ਪਾਟਿਲ ਨੇ ਇਸ ਨੀਤੀਗਤ ਫੈਸਲੇ 'ਤੇ ਖੁਲ੍ਹੇਅਮ ਸਵਾਲ ਉਠਾਏ ਸਨ।

ਜਦੋਂ ਸ਼ਾਸਤਰੀ ਨਾਲ ਟੀਮ ਦੀ ਬ੍ਰਿਟੇਨ ਦੌਰੇ ਦੇ ਲਈ ਰਵਾਨਗੀ ਤੋਂ ਪਹਿਲਾਂ ਮੀਡੀਆ ਤੋਂ ਮੁਖਾਤਿਬ ਸੈਸ਼ਨ 'ਚ ਪੁੱਛਿਆ ਗਿਆ ਕਿ ਉਹ ਆਪਣੇ ਜਵਾਬ 'ਚ ਬਿਲਕੁਲ ਸਪੱਸ਼ਟ ਸਨ। ਸ਼ਾਸ਼ਤਰੀ ਨੇ ਚਿਰ ਪਰਿਚਿਤ ਅੰਦਾਜ 'ਚ ਕਿਹਾ, ' ਤੁਹਾਡੇ ਅੰਦਰ ਕੁਝ ਨਿਸ਼ਚਿਤ ਕਾਬੀਲੀਅਤ ਹੈ, ਪਰ ਜੇਕਰ ਤੁਸੀਂ ਫਿਟ ਹੋ ਤਾਂ ਤੁਸੀਂ ਇਸ 'ਚ ਨਿਖਾਰ ਲਿਆ ਸਕਦੇ ਹੋ, ਇਸ ਲਈ ਅਸੀਂ ਯੋ-ਯੋ ਟੈਸਟ 'ਤੇ ਜ਼ੋਰ ਦੇ ਦਿੰਦੇ ਹਾਂ, ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ, ਤਾਂ ਇਹ ਉਨ੍ਹਾਂ ਦੀ ਭੁੱਲ ਹੈ, ਉਹ ਜਾ ਸਕਦੇ ਹਨ।


Related News