ਕੋਰੋਨਾ ਦਾ ਅਸਰ : ਮੈਚ ਦੌਰਾਨ ਮੈਦਾਨ 'ਤੇ ਥੁੱਕਣ ਵਾਲੇ ਫੁੱਟਬਾਲਰਾਂ ਨੂੰ ਯੈਲੋ ਕਾਰਡ

04/29/2020 5:48:27 PM

ਨਵੀਂ ਦਿੱਲੀ : ਮੌਜੂਦਾ ਹਾਲਾਤ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਦੇ ਲਈ ਸਤੰਬਰ ਤਕ ਫੁੱਟਬਾਲ ਨਹੀਂ ਸ਼ੁਰੂ ਕੀਤਾ ਜਾਣਾ ਚਾਹੀਦਾ। ਇੰਨਾ ਹੀ ਨਹੀਂ ਜਦੋਂ ਫੁੱਟਬਾਲ ਮੈਚ ਸ਼ੁਰੂ ਹੋਣ ਤਾਂ ਮੈਦਾਨ 'ਤੇ ਥੁੱਕਣਾ ਬੈਨ ਕਰਨ ਤੋਂ ਇਲਾਵਾ ਜੇਕਰ ਕੋਈ ਖਿਡਾਰੀ ਥੁੱਕਦਾ ਹੈ ਤਾਂ ਉਸ ਨੂੰ ਯੈਲੋ ਕਾਰਡ ਦਿੱਤਾ ਜਾਣਾ ਚਾਹੀਦਾ ਹੈ। ਹੂਗ ਨੇ ਸਕਾਈ ਸਪੋਰਟਸ ਨੂੰ ਦਿੱਤੇ ਇੰਟਰਵਿਊ ਵਿਚ ਇਹ ਗੱਲ ਕਹੀ।

ਹੂਗ ਨੇ ਕਿਹਾ ਕਿ ਇਸ ਸਮੇਂ ਸਿਹਤ ਨਾਲ ਜੁੜੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਹ ਪੈਸੇ ਨਹੀਂ ਸਗੋਂ ਜ਼ਿੰਦਗੀ-ਮੌਤ ਦਾ ਸਵਾਲ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਹੀ ਇਹ ਸਭ ਤੋਂ ਖਤਰਨਾਕ ਹਾਲਾਤ ਹਨ, ਜਿਸ ਅਸੀਂ ਜੀ ਰਹੇ ਹਾਂ। ਹੂਗ ਨੇ ਖਿਡਾਰੀਆਂ ਦੀ ਮੈਚ ਦੌਰਾਨ ਥੁੱਕਣ ਦੀ ਆਦਤ 'ਤੇ ਰੋਕ ਲਗਾਉਣ ਲਈ ਕਿਹਾ। ਅਸੀਂ ਸਿੱਧੇ ਸੰਪਰਕ ਤੋਂ ਕਿਵੇਂ ਬਚਾਂਗੇ। ਇਹ ਮੇਰਾ ਸਵਾਲ ਹੈ। ਸਾਨੂੰ ਟੀਕੇ ਬਣਨ ਦੀ ਉਡੀਕ ਹੈ। ਹੁਣ ਸਫਾਈ ਨੂੰ ਲੈ ਕੇ ਨਿਯਮ ਬਣਾਉਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਇਹ ਭਵਿੱਖ ਦੇ ਲਈ ਵੱਡਾ ਖਤਰਾ ਹੈ। ਇਸ ਦੇ ਲਈ ਮੈਦਾਨ 'ਤੇ ਥੁੱਕਣ ਵਾਲੇ ਖਿਡਾਰੀਆਂ ਨੂੰ ਯੈਲੋ ਕਾਰਡ ਦਿੱਤਾ ਜਾਣਾ ਚਾਹੀਦਾ ਹੈ।

ਹੂਗ ਨੇ ਕਿਹਾ ਕਿ ਮੈਂ ਇਕ ਡਾਕਟਰ ਦੇ ਤੌਰ 'ਤੇ ਗੱਲ ਕਰ ਰਿਹਾ ਹਾਂ। ਮੈਨੂੰ ਮੈਚਾਂ ਦੇ ਆਯੋਜਕ ਦੇ ਰੂਪ 'ਚ ਬੋਲਣ ਦੀ ਜ਼ਰੂਰਤ ਨਹੀਂ ਹੈ। ਜਦੋਂ ਤਕ ਟੀਕਾ ਤਿਆਰ ਨਹੀਂ ਹੋ ਜਾਂਦਾ ਤਦ ਤਕ ਫੁੱਟਬਾਲ ਖੇਡਣ ਨਾਲ ਸਮੱਸਿਆਵਾਂ ਹੋਣਗੀਆਂ। ਬੈਲਜੀਅਮ ਦੇ ਇਸ ਫੁੱਟਬਾਲ ਪ੍ਰਸ਼ਾਸਕ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਜਰਮਨੀ ਵਿਚ ਬੁੰਦੇਸਲੀਗਾ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ ਹੈ। ਉੱਥੇ ਹੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੈਚਾਂ ਨੂੰ ਖਾਲੀ ਸਟੇਡੀਅਮਾਂ ਵਿਚ ਕਰਾਏ ਜਾਣ ਦੀਆਂ ਸੰਭਾਵਨਾਵਾਂ ਲੱਭੀਆਂ ਜਾ ਰਹੀਆਂ ਹਨ।


Ranjit

Content Editor

Related News